ETV Bharat / city

ਰਾਈਡਰ ਚਾਹ ਵਾਲਾ: M.Tech ਨੌਜਵਾਨ ਨੇ ਲਾਈ ਚਾਹ ਦੀ ਰੇਹੜੀ, ਦੇਖੋ ਵੀਡੀਓ

ਜਦੋਂ ਵੀ ਪੰਜਾਬ ਵਿੱਚ ਵੋਟਾਂ ਦਾ ਦੌਰ ਨਜ਼ਦੀਕ ਆਉਂਦਾ ਹੈ ਤਾਂ ਸਰਕਾਰਾਂ ਵੱਲੋਂ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਸਰਕਾਰਾਂ ਬਣਨ ਤੋਂ ਬਾਅਦ ਇਹ ਵਾਅਦੇ ਠੁੱਸ ਹੋ ਜਾਂਦੇ ਹਨ ਅਤੇ ਨੌਜਵਾਨ ਆਪਣੇ ਹੱਕ ਲੈਣ ਲਈ ਨੌਕਰੀਆਂ ਲੈਣ ਲਈ ਜਗ੍ਹਾ ਜਗ੍ਹਾ 'ਤੇ ਧਰਨੇ ਪ੍ਰਦਰਸ਼ਨ ਲਾਉਂਦੇ ਦਿਖਾਈ ਦਿੰਦੇ ਹਨ।

M.Tech ਨੌਜਵਾਨ ਨੇ ਲਾਈ ਚਾਹ ਦੀ ਰੇਹੜੀ
M.Tech ਨੌਜਵਾਨ ਨੇ ਲਾਈ ਚਾਹ ਦੀ ਰੇਹੜੀ
author img

By

Published : Jan 19, 2022, 12:34 PM IST

ਅੰਮ੍ਰਿਤਸਰ: ਜਦੋਂ ਵੀ ਪੰਜਾਬ ਵਿੱਚ ਵੋਟਾਂ ਦਾ ਦੌਰ ਨਜ਼ਦੀਕ ਆਉਂਦਾ ਹੈ ਤਾਂ ਸਰਕਾਰਾਂ ਵੱਲੋਂ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਕਿ ਪੰਜਾਬ ਵਿੱਚ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਸਰਕਾਰਾਂ ਬਣਨ ਤੋਂ ਬਾਅਦ ਇਹ ਵਾਅਦੇ ਠੁੱਸ ਹੋ ਜਾਂਦੇ ਹਨ ਅਤੇ ਨੌਜਵਾਨ ਆਪਣੇ ਹੱਕ ਲੈਣ ਲਈ ਨੌਕਰੀਆਂ ਲੈਣ ਲਈ ਜਗ੍ਹਾ ਜਗ੍ਹਾ 'ਤੇ ਧਰਨੇ ਪ੍ਰਦਰਸ਼ਨ ਲਾਉਂਦੇ ਦਿਖਾਈ ਦਿੰਦੇ ਹਨ। ਪਰ ਉਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ ਅੰਮ੍ਰਿਤਸਰ ਵਿੱਚ ਰਾਈਡਰ ਚਾਹ ਵਾਲਾ ਜਿਸ ਨੂੰ ਕਿ ਨੌਕਰੀ ਨਾ ਮਿਲਣ ਤੇ ਐੱਮ ਟੈੱਕ ਦੀ ਪੜ੍ਹਾਈ ਕੀਤੀ ਹੋਣ ਦੇ ਬਾਵਜੂਦ ਵੀ ਨੌਜਵਾਨ ਵੱਲੋਂ ਚਾਹ ਦੀ ਦੁਕਾਨ ਲਗਾਈ ਗਈ।

ਅੰਮ੍ਰਿਤਸਰ ਵਿੱਚ ਰਾਈਡਰ ਵਾਲਾ

ਅਕਸਰ ਹੀ ਪੰਜਾਬ ਵਿੱਚ ਨੌਜਵਾਨ ਪੜ੍ਹ ਲਿਖ ਕੇ ਚੰਗੀ ਨੌਕਰੀ ਦੀ ਆਸ ਵਿਚ ਭਟਕਦੇ ਰਹਿੰਦੇ ਹਨ ਲੇਕਿਨ ਨੌਜਵਾਨਾਂ ਨੂੰ ਨੌਕਰੀ ਨਾ ਮਿਲਣ 'ਤੇ ਨੌਜਵਾਨ ਸਰਕਾਰ ਨੂੰ ਕੋਸਦੇ ਹੋਏ ਵੀ ਨਜ਼ਰ ਆਉਂਦੇ ਹਨ ਪਰ ਇਨ੍ਹਾਂ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਅੰਮ੍ਰਿਤਸਰ ਵਿੱਚ ਰਾਈਡਰ ਚਾਵਲਾ ਅਤੇ ਇਸ ਨੌਜਵਾਨ ਵੱਲੋਂ ਐੱਮ ਟੈੱਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਨੌਕਰੀ ਨਾ ਮਿਲੀ ਤਾਂ ਕੁਝ ਕਰ ਦਿਖਾਉਣ ਦਾ ਜਜ਼ਬਾ ਨੂੰ ਲੈ ਕੇ ਨੌਜਵਾਨ ਵੱਲੋਂ ਚਾਹ ਦੀ ਦੁਕਾਨ ਖੋਲ੍ਹੀ ਗਈ ਅਤੇ ਦੁਕਾਨ ਦਾ ਨਾਮ ਰੱਖਿਆ ਗਿਆ ਰਾਈਡਰ ਚਾਹ ਵਾਲਾ।

ਜਦੋਂ ਇਸ ਸੰਬੰਧੀ ਰਾਈਡਰ ਚਾਹ ਵਾਲਾ ਨੌਜਵਾਨ ਨਾਲ ਗੱਲਬਾਤ ਕੀਤੀ ਤਾਂ ਨੌਜਵਾਨ ਨੇ ਦੱਸਿਆ ਕਿ ਉਸ ਨੇ ਐਮ ਟੈਕ ਦੀ ਪੜ੍ਹਾਈ ਕੀਤੀ ਹੈ ਅਤੇ ਇਸ ਤੋਂ ਪਹਿਲਾਂ ਉਹ ਸੇਲਜ਼ਮੈਨ ਦਾ ਕੰਮ ਵੀ ਕਰ ਚੁੱਕਿਆ ਹੈ, ਪਰ ਕਿਸੇ ਕੰਮ ਵਿਚ ਵਧੀਆ ਰਿਸਪਾਂਸ ਨਾ ਮਿਲਣ ਦੇ ਚਲਦੇ ਅਤੇ ਸਰਕਾਰ ਵੱਲੋਂ ਕੋਈ ਨੌਕਰੀ ਨਾ ਮਿਲਣ ਦੇ ਚਲਦੇ ਉਸ ਵੱਲੋਂ ਚਾਹ ਦੀ ਦੁਕਾਨ ਖੋਲ੍ਹ ਲਈ।

M.Tech ਨੌਜਵਾਨ ਨੇ ਲਾਈ ਚਾਹ ਦੀ ਰੇਹੜੀ

ਨੌਜਵਾਨ ਬਾਈਕ ਰਾਈਡਿੰਗ ਵੀ ਕਰਦਾ

ਨੌਜਵਾਨ ਨੇ ਦੱਸਿਆ ਕਿ ਉਹ ਪਹਿਲਾਂ ਬਾਈਕ ਰਾਈਡਿੰਗ ਵੀ ਕਰਦਾ ਰਿਹਾ ਹੈ ਅਤੇ ਪੰਜਾਬ ਤੋਂ ਇਲਾਵਾ ਹੋਰਨਾਂ ਸੂਬਿਆਂ ਵਿੱਚ ਜਾ ਕੇ ਰਾਈਡਿੰਗ ਕਰ ਚੁੱਕਾ ਹੈ ਅਤੇ ਪਹਿਲਾਂ ਉਸ ਵੱਲੋਂ ਆਪਣੀ ਬਾਈਕ ਦੇ ਉੱਪਰ ਹੀ ਚਾਅ ਵੇਚਣੀ ਸ਼ੁਰੂ ਕੀਤੀ ਗਈ, ਪਰ ਬਾਅਦ ਵਿੱਚ ਉਸਨੇ ਹੁਣ ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਇੱਕ ਖੋਖਾ ਲਗਾ ਕੇ ਚਾਹ ਵੇਚ ਰਿਹਾ। ਉਸ ਨੇ ਕਿਹਾ ਕਿ ਕੰਮ ਕਰਨ ਦੇ ਵਿੱਚ ਕੋਈ ਵੀ ਸ਼ਰਮ ਨਹੀਂ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ, ਸਿਰਫ਼ ਇਨਸਾਨ ਦੀ ਸੋਚ ਹੀ ਵੱਡੀ ਛੋਟੀ ਹੁੰਦੀ ਹੈ।

ਦੂਜੇ ਪਾਸੇ ਰਾਇਡਰ ਚਾਹ ਵਾਲਾ ਦੁਕਾਨ ਦੀ ਉੱਤੇ ਚਾਹ ਪੀਣ ਪਹੁੰਚੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇ ਵਿਚ ਦੇਖਿਆ ਸੀ ਕਿ ਇਕ ਨੌਜਵਾਨ ਵੱਲੋਂ ਬਾਈਕ ਦੇ ਉੱਤੇ ਕੁੱਲ੍ਹੜ ਵਾਲੀ ਚਾਹ ਵੇਚੀ ਜਾ ਰਹੀ ਹੈ ਅਤੇ ਉਸ ਦੀ ਵੀਡੀਓ ਤੋਂ ਪ੍ਰਭਾਵਿਤ ਹੋ ਕੇ ਇੱਥੇ ਚਾਹ ਪੀਣ ਆਏ ਹਨ, ਉੱਥੇ ਹੀ ਨੌਜਵਾਨਾਂ ਦਾ ਕਹਿਣਾ ਹੈ ਕਿ ਚਾਹ ਪੀ ਕੇ ਵੱਖਰਾ ਹੀ ਆਨੰਦ ਮਿਲਿਆ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦਾ 112 ਸਾਲ ਦੀ ਉਮਰ ਵਿੱਚ ਦੇਹਾਂਤ

ETV Bharat Logo

Copyright © 2024 Ushodaya Enterprises Pvt. Ltd., All Rights Reserved.