ETV Bharat / city

Mothers Day Special: ਦੇਸ਼ ਸੇਵਾ ਦੇ ਨਾਲ ਇੱਕ ਮਾਂ ਇਸ ਤਰ੍ਹਾਂ ਦੇ ਰਹੀ ਹੈ ਆਪਣੇ ਬੱਚੇ ਨੂੰ ਸਮਾਂ

ਮਨਦੀਪ ਕੌਰ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ ਤੇ ਤੈਨਾਤ ਹਨ। ਮਦਰ ਡੇਅ 'ਤੇ ਬਲਦਿਆ ਕਿਹਾ ਕਿ ਮਾਂ ਦਾ ਕਿਰਦਾਰ ਸਭ ਤੋਂ ਉੱਚਾ ਤੇ ਸੁੱਚਾ 'ਤੇ ਵੱਡਾ ਹੁੰਦਾ ਹੈ, ਮਾਂ ਨੂੰ ਭਗਵਾਨ ਦੇ ਸਮਾਨ ਦਰਜਾ ਦਿੱਤਾ ਗਿਆ ਹੈ। ਜਿਸ ਨੇ ਮਾਂ ਦੀ ਸੇਵਾ ਕਰ ਲਈ ਸਮਝ ਲਓ ਉਸ ਨੇ ਭਗਵਾਨ ਦੀ ਸੇਵਾ ਕਰ ਲਈ।

Mothers Day Special:
ਦੇਸ਼ ਸੇਵਾ ਦੇ ਨਾਲ ਇੱਕ ਮਾਂ ਇਸ ਤਰ੍ਹਾਂ ਦੇ ਰਹੀ ਹੈ ਆਪਣੇ ਬੱਚੇ ਨੂੰ ਸਮਾਂ
author img

By

Published : May 8, 2022, 2:17 PM IST

ਅੰਮ੍ਰਿਤਸਰ: ਆਪਣੇ ਬੱਚੇ ਦੀ ਜ਼ਿੰਦਗੀ 'ਚ ਮਾਂ ਦਾ ਅਹਿਮ ਰੋਲ ਹੁੰਦਾ ਹੈ। ਉਹ ਮਾਂ ਹੀ ਹੁੰਦੀ ਹੈ ਜੋ ਖ਼ੁਦ ਗਿੱਲੀ ਜਗ੍ਹਾ ਤੇ ਸੌਂ ਕੇ ਆਪਣੇ ਬੱਚੇ ਨੂੰ ਸੁੱਕੀ ਜਗ੍ਹਾ ਤੇ ਸੁਲਾਉਂਦੀ ਹੈ ਅਤੇ ਅੱਜ ਮਦਰ ਡੇਅ ਦੇ ਮੌਕੇ ਦੇ ਇੱਕ ਐਸੀ ਮਾਂ ਦੀ ਕਹਾਣੀ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਆਪਣੇ ਬੱਚੇ ਦੇ ਪ੍ਰਤੀ ਹੀ ਨਹੀਂ ਬਲਕਿ ਡਿਊਟੀ ਦੇ ਪ੍ਰਤੀ ਵੀ ਆਪਣਾ ਤਨਦੇਹੀ ਨਾ ਫ਼ਰਜ਼ ਨਿਭਾਉਂਦੀ ਹੈ। ਇਕ ਪਾਸੇ ਦੇਸ਼ ਦੀ ਰੱਖਿਆ ਲਈ ਆਪਣਾ ਫ਼ਰਜ਼ ਨਿਭਾ ਰਹੀ ਅਤੇ ਦੂਸਰੇ ਪਾਸੇ ਆਪਣੇ ਛੋਟੇ ਤੇ ਬੱਚੇ ਦੇ ਪਰਿਵਾਰ ਨੂੰ ਸੰਭਾਲ ਰਹੀ ਹੈ। ਜਦੋਂ ਉਹ ਡਿਊਟੀ ਖਤਮ ਕਰਕੇ ਘਰ ਆਉਂਦੀ ਹੈ ਤੇ ਆਪਣੇ ਬੱਚੇ ਨੂੰ ਮਿਲਦੀ ਹੈ ਤੇ ਉਸ ਦੀ ਸਾਰੇ ਦਿਨ ਦੀ ਥਕਾਵਟ ਦੂਰ ਹੋ ਜਾਂਦੀ ਹੈ।

ਅੱਜ ਤੁਹਾਨੂੰ ਅਸੀਂ ਮਨਦੀਪ ਕੌਰ ਜੋਗੀ, ਜੋ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦਾ 'ਤੇ ਤਾਇਨਾਤ ਹਨ, ਨੂੰ ਅਤੇ ਉਸ ਦੇ ਪਰਿਵਾਰ ਨੂੰ ਮਿਲਾਉਣ ਜਾ ਰਹੇ ਹਾਂ। ਮਨਦੀਪ ਕੌਰ ਜੋਗੀ ਅੰਮ੍ਰਿਤਸਰ ਦੇ ਵੂਮੈਨ ਸੈੱਲ ਚ ਡਿਊਟੀ ਕਰ ਰਹੀ ਹੈ ਅਤੇ ਉਸ ਨਾਲ ਤੇ ਉਸ ਦੇ ਪਰਿਵਾਰ ਨਾਲ-ਨਾਲ ਪਰਿਵਾਰ ਦੀਆਂ ਜਿੰਮੇਵਾਰੀ ਪੂਰੀ ਕਰ ਰਹੀ ਹੈ। ਪੰਜਾਬ ਪੁਲਿਸ ਦੀ ਡਿਊਟੀ ਕਿੰਨੀ ਸਖ਼ਤ ਹੁੰਦੀ ਹੈ ਅਤੇ ਰੋਜ਼ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਨਦੀਪ ਕੌਰ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੇ ਅਹੁਦੇ ਤੇ ਤੈਨਾਤ ਹਨ। ਮਦਰ ਡੇਅ 'ਤੇ ਬਲਦਿਆ ਕਿਹਾ ਕਿ ਮਾਂ ਦਾ ਕਿਰਦਾਰ ਸਭ ਤੋਂ ਉੱਚਾ ਤੇ ਸੁੱਚਾ 'ਤੇ ਵੱਡਾ ਹੁੰਦਾ ਹੈ, ਮਾਂ ਨੂੰ ਭਗਵਾਨ ਦੇ ਸਮਾਨ ਦਰਜਾ ਦਿੱਤਾ ਗਿਆ ਹੈ। ਜਿਸ ਨੇ ਮਾਂ ਦੀ ਸੇਵਾ ਕਰ ਲਈ ਸਮਝ ਲਓ ਉਸ ਨੇ ਭਗਵਾਨ ਦੀ ਸੇਵਾ ਕਰ ਲਈ। ਆਪਣੀ ਰੋਜ਼ਮਰਾ ਦੀ ਜਿੰਦਗੀ ਬਾਰੇ ਦੱਸਦਿਆ ਉਨ੍ਹਾਂ ਕਿਹਾ ਉਨ੍ਹਾਂ ਦੇ ਦਿਨ ਦੀ ਸ਼ੁਰੁਆਤ ਬੱਚੇ ਦੇ ਨਾਲ ਸ਼ੁਰੂ ਹੁੰਦੀ ਹੈ। ਉਸ ਦਾ ਬੱਚਾ ਉਸ ਦੇ ਨਾਲ ਹੀ ਸੌਂਦਾ ਹੈ ਅਤੇ ਉਸਦੇ ਨਾਲ ਹੀ ਸਵੇਰੇ ਉੱਠਦਾ ਹੈ। ਸਵੇਰੇ ਉਹ ਬੱਚੇ ਨੂੰ ਨਹਾ-ਧੁਆ ਕੇ ਉਸ ਨੂੰ ਤਿਆਰ ਕਰਕੇ ਖ਼ੁਦ ਡਿਊਟੀ ਜਾਣ ਲਈ ਤਿਆਰ ਹੁੰਦੀ ਹੈ।

ਦੇਸ਼ ਸੇਵਾ ਦੇ ਨਾਲ ਇੱਕ ਮਾਂ ਇਸ ਤਰ੍ਹਾਂ ਦੇ ਰਹੀ ਹੈ ਆਪਣੇ ਬੱਚੇ ਨੂੰ ਸਮਾਂ

ਇਸ ਤੋਂ ਇਲਾਵਾ ਉਹ ਰਸੋਈ ਘਰ ਵਿੱਚ ਜਾ ਕੇ ਆਪਣੀ ਸੱਸ ਤੇ ਆਪਣੇ ਪਤੀ ਲਈ ਨਾਸ਼ਤਾ ਤਿਆਰ ਕਰਨ 'ਚ ਜੁੱਟ ਜਾਂਦੀ ਹੈ। ਮਨਦੀਪ ਕੌਰ ਦਾ ਕਹਿਣਾ ਹੈ ਕਿ ਮੇਰੀ ਸੱਸ ਮੇਰੀ ਮਾਂ ਦੇ ਸਮਾਨ ਹੈ ਤੇ ਮੇਰੇ ਬੱਚੇ ਨੂੰ ਉਹ ਸੰਭਾਲਦੀ ਹੈ। ਉਸ ਨੇ ਦੱਸਿਆ ਕਿ ਦੁਨੀਆ ਦੇ ਨਾਲ-ਨਾਲ ਉਹ ਇੱਕ ਮਾਂ ਹੋਣ ਦੇ ਨਾਤੇ ਵੀ ਆਪਣੀ ਜ਼ਿੰਮੇਵਾਰੀ ਖੂਬ ਸਮਝਦੀ ਹੈ।

ਮਨਦੀਪ ਕੌਰ ਨੇ ਕਿਹਾ ਕਿ ਡਿਊਟੀ ਵਿਚ ਪਬਲਿਕ ਦੀ ਸੇਵਾ ਕਰਕੇ ਜਦੋਂ ਉਹ ਘਰ ਆਉਂਦੀ ਹੈ ਤੇ ਘਰ ਦਾ ਕੰਮਕਾਜ ਖ਼ੁਦ ਆਪਣੇ ਹੱਥ ਨਾਲ ਖਾਣਾ ਬਣਾ ਕੇ ਆਪਣੇ ਬੱਚੇ ਦੇ ਪਰਿਵਾਰ ਨੂੰ ਖਵਾਉਂਦੀ ਹੈ। ਮਨਦੀਪ ਕੌਰ ਦਾ ਕਹਿਣਾ ਹੈ ਕਿ ਮੇਰੇ ਪਰਿਵਾਰ ਵਿੱਚ ਮੈਨੂੰ ਪੂਰੀ ਤਰ੍ਹਾਂ ਸਪੋਰਟ ਹੈ ਅਤੇ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰਾ ਪਰਿਵਾਰ ਮੈਨੂੰ ਇੰਨਾ ਪਿਆਰ ਕਰਦਾ ਹੈ। ਮੈਨੂੰ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੁੰਦੀ ਹੈ।

ਉੱਥੇ ਮਨਦੀਪ ਉਹਦੀ ਸੱਸ ਕੁਸਮ ਲਤਾ ਨੇ ਕਿਹਾ ਕਿ ਮੇਰੀ ਨੂੰਹ ਬਹੁਤ ਹੀ ਚੰਗੀ ਹੈ ਤੇ ਉਹ ਆਪਣੀ ਡਿਊਟੀ ਦੇ ਨਾਲ-ਨਾਲ ਆਪਣੇ ਘਰ ਦਾ ਫ਼ਰਜ਼ ਪੂਰੀ ਤਰ੍ਹਾਂ ਨਿਭਾਉਂਦੀ ਹੈ। ਉਸ ਨੇ ਕਿਹਾ ਕਿ ਮੇਰੇ 2 ਬੇਟੇ ਹਨ, ਇੱਕ ਵਿਦੇਸ਼ ਵਿਚ ਰਹਿੰਦਾ ਹੈ ਤੇ ਦੂਸਰਾ ਮੇਰੇ ਕੋਲ ਜੋ ਕਿ ਪੇਸ਼ੇ ਵਿੱਚ ਵਕੀਲ ਹੈ। ਮੇਰੀ ਨੂੰਹ ਤੇ ਮੇਰਾ ਬੇਟਾ ਮੇਰੀ ਪੂਰੀ ਤਰ੍ਹਾਂ ਦੇਖਭਾਲ ਕਰਦੇ ਹਨ ਭਗਵਾਨ ਇਸ ਤਰ੍ਹਾਂ ਦੀ ਔਲਾਦ ਸਭ ਨੂੰ ਦੇਵੇ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਮਾਂ ਬਾਪ ਦੀ ਸੇਵਾ ਨਹੀਂ ਕਰਦੇ ਉਨ੍ਹਾਂ ਨੂੰ ਆਪਣੇ ਮਾਂ ਬਾਪ ਦੀ ਸੇਵਾ ਕਰਨੀ ਚਾਹੀਦੀ ਹੈ। ਮਨਦੀਪ ਦੇ ਪਤੀ ਨਿਖਿਲ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੀ ਵੀ ਮਾਂ ਹੈ ਜੋ ਮੈਨੂੰ ਬਹੁਤ ਪਿਆਰ ਕਰਦੀ ਹੈ, ਪਰ ਮੇਰੀ ਪਤਨੀ ਵੀ ਇੱਕ ਮਾਂ ਹੈ ਤੇ ਮਾਂ ਦੇ ਨਾਲ-ਨਾਲ ਆਪਣੀ ਡਿਊਟੀ ਦਾ ਫਰਜ਼ੀ ਪੂਰੀ ਤਰ੍ਹਾਂ ਨਿਭਾਉਂਦੀ ਹੈ।

ਇਹ ਵੀ ਪੜ੍ਹੋ: ਡਿਪੂ ਹੋਲਡਰ ਤੋਂ ਬਿਨਾ ਆਪ ਆਗੂ ਨੇ ਵੰਡੀ ਘੱਟ ਕਣਕ, ਲੋਕਾਂ ਨੇ ਕੀਤਾ ਹੰਗਾਮਾ

ETV Bharat Logo

Copyright © 2024 Ushodaya Enterprises Pvt. Ltd., All Rights Reserved.