ETV Bharat / city

ਨਾਜਾਇਜ਼ ਸਬੰਧਾਂ ਦੇ ਚਲਦਿਆਂ ਕਲਯੁਗੀ ਪਿਤਾ ਨੇ ਪਤਨੀ ਤੇ ਬੱਚਿਆਂ ਨੂੰ ਉਤਾਰਿਆ ਮੌਤ ਦੇ ਘਾਟ - Murder of Wife and childrens

ਆਪਣੀ ਪਤਨੀ ਤੇ ਤਿੰਨ ਬੱਚਿਆਂ ਨੂੰ ਮਾਰਨ ਵਾਲੇ ਵਿਅਕਤੀ ਹਰਵੰਤ ਨੂੰ ਪੁਲਿਸ ਨੇ ਤਿੰਨ ਸਾਥੀਆਂ ਸਣੇ ਕਾਬੂ। ਨਾਜਾਇਜ਼ ਸਬੰਧਾਂ ਦੇ ਚਲਦਿਆਂ ਹਰਵੰਤ ਦਾ ਘਰ ਵਿੱਚ ਆਪਣੀ ਪਤਨੀ ਤੇ ਬੱਚਿਆਂ ਨਾਲ ਕਲੇਸ਼ ਰਹਿੰਦਾ ਸੀ ਜਿਸ ਕਾਰਨ ਹਰਵੰਤ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ।

ਫੜੇ ਗਏ ਮੁਲਜ਼ਮ
author img

By

Published : Jun 24, 2019, 5:48 PM IST

ਅੰਮ੍ਰਿਤਸਰ: ਅਜਨਾਲਾ ਸਬ-ਡਿਵੀਜ਼ਨ ਦੇ ਪਿੰਡ ਤੇੜਾ ਖੁਰਦ ਦੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕਤਲ ਕਰਨ ਵਾਲੇ ਕਲਯੁਗੀ ਪਿਤਾ ਹਰਵੰਤ ਸਿੰਘ ਨੂੰ ਉਸ ਦੇ ਸਾਥੀਆਂ ਸਣੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਵੇਖੋ ਵੀਡੀਓ

ਪੁਲਿਸ ਮੁਤਾਬਕ ਹਰਵੰਤ ਦੇ ਕਈ ਔਰਤਾਂ ਦੇ ਨਾਲ ਨਾਜਾਇਜ਼ ਸਬੰਧ ਸਨ ਜਿਸ ਕਾਰਨ ਉਸ ਦੇ ਜਵਾਨ ਬੱਚੇ ਤੇ ਪਤਨੀ ਉਸ ਨੂੰ ਰੋਕਦੀ ਸੀ। ਇਸ ਕਾਰਨ ਹੀ ਹਰਵੰਤ ਨੇ ਆਪਣੇ ਚਾਰ ਨਾਲ ਮਿਲ ਕੇ ਪਰਿਵਾਰ ਦਾ ਕਤਲ ਕਰਕੇ ਲਾਸ਼ਾਂ ਨਹਿਰ ਵਿੱਚ ਸੁੱਟ ਦਿੱਤੀਆਂ ਸੀ।

ਪੁਲਿਸ ਨੇ ਮੁਲਜ਼ਮਾਂ ਕੋਲੋਂ ਹੱਤਿਆਕਾਂਡ ਲਈ ਵਰਤੇ ਲੱਕੜ ਦੇ ਹਥਿਆਰ ਅਤੇ ਨਾਜਾਇਜ਼ ਪਿਸਤੌਲ ਵੀ ਬਰਾਮਦ ਕੀਤੀ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ. ਵਿਕਰਮਜੀਤ ਸਿੰਘ ਦੁੱਗਲ ਨੇ ਇਸ ਸਨਸਨੀ ਕਤਲ ਕਾਂਡ ਦਾ ਖੁਲਾਸਾ ਕਰਦਿਆਂ ਕਿਹਾ ਕਿ ਪੁਲਿਸ ਕੋਲ ਮੁਲਜ਼ਮ ਦੀ ਮ੍ਰਿਤਕ ਪਤਨੀ ਦਵਿੰਦਰ ਕੌਰ ਦੇ ਭਰਾ ਮੇਜਰ ਸਿੰਘ ਨੇ 18 ਜੂਨ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਅਤੇ ਤਿੰਨ ਬੱਚੇ 29 ਸਾਲਾ ਸ਼ਰਨਜੀਤ ਕੌਰ, 24 ਸਾਲਾ ਓਂਕਾਰ ਸਿੰਘ ਅਤੇ 21 ਸਾਲਾ ਲਵਰੂਪ ਸਿੰਘ ਦੋ ਦਿਨਾਂ ਤੋਂ ਨਹੀਂ ਮਿਲ ਰਹੇ ਸਨ ਤਾਂ ਪੁਲਿਸ ਨੇ ਥਾਣਾ ਝੰਡੇਰ ਦੇ ਵਿੱਚ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਸੀ।

ਜਾਂਚ ਦੌਰਾਨ ਸਭ ਤੋਂ ਪਹਿਲਾਂ ਅਜਨਾਲਾ ਨਹਿਰ ਵਿੱਚੋਂ ਦਵਿੰਦਰ ਕੌਰ ਦੀ ਲਾਸ਼ ਮਿਲੀ ਸੀ ਜਿਸ ਨੂੰ ਬੋਰੇ ਵਿੱਚ ਬੰਦ ਕਰਕੇ ਨਾਲ ਇੱਟਾਂ ਭਰ ਕੇ ਸੁੱਟਿਆ ਗਿਆ ਸੀ। ਪੁਲਿਸ ਨੇ ਨਹਿਰ ਦੀ ਹੋਰ ਜਾਂਚ ਪੜਤਾਲ ਕੀਤੀ ਤਾਂ ਪੁਲਿਸ ਨੂੰ ਬਾਕੀ ਪਰਿਵਾਰ ਦੀਆਂ ਲਾਸ਼ਾਂ ਵੀ ਉਸੇ ਹੀ ਨਹਿਰ ਚੋਂ ਮਿਲ ਗਈਆਂ। ਪੁਲਿਸ ਨੇ ਆਪਣੀ ਜਾਂਚ ਨੂੰ ਅੱਗੇ ਵਧਾਇਆ ਤਾਂ ਇਸ ਦੌਰਾਨ ਜੋ ਲਾਸ਼ ਨਾਲ ਬੰਦ ਬੋਰੀਆਂ ਵਿੱਚ ਇੱਟਾਂ ਪਈਆਂ ਸਨ ਉਹ ਹਰਵੰਤ ਸਿੰਘ ਦੇ ਘਰ ਪਸ਼ੂਆਂ ਦੀ ਇੱਕ ਖੁਰਲੀ ਦੇ ਵਿੱਚੋਂ ਕੱਢੀਆਂ ਇੱਟਾਂ ਨਾਲ ਮਿਲਦੀਆਂ ਸਨ। ਇਸ ਉੱਤੇ ਪੁਲਿਸ ਨੂੰ ਹਰਵੰਤ ਸਿੰਘ 'ਤੇ ਸ਼ੱਕ ਹੋਇਆ ਤਾਂ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ ਤਾਂ ਉਸ ਨੇ ਸਾਰੀ ਸੱਚਾਈ ਪੁਲਿਸ ਦੇ ਸਾਹਮਣੇ ਬਿਆਨ ਕਰ ਦਿੱਤੀ।

ਪੁਲਿਸ ਮੁਤਾਬਕ ਹਰਵੰਤ ਸਿੰਘ ਨੇ ਕਬੂਲ ਕੀਤਾ ਕਿ ਉਸ ਦੇ ਘਰ ਉਸ ਦੇ ਨਾਜਾਇਜ਼ ਸਬੰਧਾਂ ਕਾਰਨ ਕਲੇਸ਼ ਰਹਿੰਦਾ ਸੀ ਜਿਸ ਕਾਰਨ ਉਸ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਸਾਜ਼ਿਸ਼ ਤਹਿਤ ਚਾਰਾਂ ਮੁਲਜ਼ਮਾਂ ਨੇ ਚਾਰਾਂ ਹੀ ਮ੍ਰਿਤਕਾਂ 'ਤੇ ਇੱਕੋ ਵੇਲੇ ਵਾਰ ਕੀਤਾ ਤਾਂ ਕਿ ਕੋਈ ਉੱਠ ਨਾ ਸਕੇ ਤੇ ਰੋਲਾ ਨਾ ਪਾ ਸਕੇ।

ਆਪਣੀ ਪਤਨੀ ਤੇ ਤਿੰਨ ਬੱਚਿਆਂ ਨੂੰ ਮਾਰਨ ਵਾਲੇ ਹਰਵੰਤ ਨੂੰ ਪੁਲਿਸ ਨੇ ਤਿੰਨ ਸਾਥੀਆਂ ਸਮੇਤ ਕੀਤਾ ਕਾਬੂ

ਪਤਨੀ ਅਤੇ ਬੱਚੇ ਪਿਤਾ ਦੇ ਨਾਜਾਇਜ਼ ਸੰਬੰਧਾਂ ਤੋਂ ਦੁਖੀ ਸੀ ਘਰ ਚ ਰਹਿੰਦਾ ਸੀ ਕਲੇਸ਼ ਹਰਵੰਤ ਨੂੰ ਰੋਕਦੇ ਸੀ ਜਿਸ ਕਾਰਨ ਉਸ ਨੇ ਕਤਲ ਕਰ ਦਿੱਤਾ

ਪੁਲਿਸ ਮੁਤਾਬਕ ਚਾਰਾਂ ਨੂੰ ਇੱਕੋ ਵੇਲੇ ਹੀ ਮਾਰਿਆ ਗਿਆ

ਅੰਮ੍ਰਿਤਸਰ

ਅਜਨਾਲਾ ਸਬਡਵੀਜਨ ਦੇ ਪਿੰਡ ਤੇੜਾ ਖੁਰਦ ਦੇ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕਤਲ ਕਰਨ ਵਾਲੇ ਕਲਯੁਗੀ ਪਿਤਾ ਹਰਵੰਤ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਥਾਣਾ ਝੰਡੇਰ ਦੀ ਇੱਕ ਟੀਮ ਨੇ ਉਸ ਦੇ ਚਾਰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਹੈ ਹਰਵੰਤ ਤੋਂ ਇਲਾਵਾ ਪੁਲਿਸ ਨੇ ਉਸ ਦੇ ਭਣੇਵੇਂ ਕੁਲਦੀਪ ਨੂੰ ਵੀ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਿਕ ਹਰਵੰਤ ਦੇ ਕਈ ਔਰਤਾਂ ਦੇ ਨਾਲ ਨਾਜਾਇਜ਼ ਸਬੰਧ ਸਨ ਜਿਸ ਕਾਰਨ ਉਸ ਦੇ ਜਵਾਨ ਬੱਚੇ ਤੇ ਪਤਨੀ ਉਸ ਨੂੰ ਰੋਕਦੀ ਸੀ ਇਸੇ ਕਾਰਨ ਹੀ ਹਰਵੰਤ ਨੇ ਚਾਰ ਜਾਣੇ ਨਾ ਮਿਲ ਕੇ ਇਨ੍ਹਾਂ ਦਾ ਕਤਲ ਕਰਕੇ ਲਾਸ਼ਾਂ ਨਹਿਰ ਦੇ ਵਿੱਚ ਸੁੱਟ ਦਿੱਤੀਆਂ ਪੁਲਿਸ ਨੇ ਚਾਰੇ ਲਾਸ਼ਾਂ ਬਰਾਮਦ ਕਰ ਲਈਆਂ ਹਨ ਇਲਾਕੇ ਦੀ ਇਸ ਘਟਨਾ ਦੇ ਕਾਰਨ ਕਾਫੀ ਚਰਚਾ ਹੈ ਪੁਲਿਸ ਨੇ ਮੁਲਜ਼ਮਾਂ ਕੋਲੋਂ ਹੱਤਿਆ ਕਾਂਡ ਲਈ ਵਰਤੇ ਲੱਕੜ ਦੇ ਹਥਿਆਰ ਅਤੇ ਨਾਜਾਇਜ਼ ਪਿਸਤੌਲ ਵੀ ਬਰਾਮਦ ਕੀਤੇ ਹਨ

ਅੰਮ੍ਰਿਤਸਰ ਦਿਹਾਤੀ ਪੁਲੀਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਇਹ ਸਾਰੇ ਸਨਸਨੀ ਕੇਸ ਕਤਲ ਕਾਂਡ ਦਾ ਖੁਲਾਸਾ ਕਰਦਿਆਂ ਕਿਹਾ ਕਿ ਪੁਲਿਸ ਕੋਲ ਦਵਿੰਦਰ ਕੌਰ ਜੋ ਹਰਵੰਤ ਦੀ ਪਤਨੀ ਹੈ ਦੇ ਭਰਾ ਮੇਜਰ ਸਿੰਘ ਨੇ ਅਠਾਰਾਂ ਜੂਨ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਭੈਣ ਅਤੇ ਤਿੰਨ ਬੱਚੇ ਸ਼ਰਨਜੀਤ ਕੌਰ( 29), ਲੜਕਾ ਉਂਕਾਰ ਸਿੰਘ (24) ਅਤੇ ਲਵਰੂਪ ਸਿੰਘ (21) ਪਿਛਲੇ ਦੋ ਦਿਨਾਂ ਤੋਂ ਨਹੀਂ ਮਿਲ ਰਹੇ ਤਾਂ ਪੁਲਿਸ ਨੇ ਥਾਣਾ ਝੰਡੇਰ ਦੇ ਵਿੱਚ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਇਸ ਦੌਰਾਨ ਸਭ ਤੋਂ ਪਹਿਲਾਂ ਅਜਨਾਲਾ ਨਹਿਰ ਦੇ ਵਿੱਚੋਂ ਦਵਿੰਦਰ ਕੌਰ ਦੀ ਲਾਸ਼ ਮਿਲੀ ਜਿਸ ਨੂੰ ਬੋਰੇ ਵਿੱਚ ਬੰਦ ਕਰਕੇ ਨਾਲ ਇੱਟਾਂ ਭਰ ਕੇ ਸੁੱਟਿਆ ਗਿਆ ਸੀ ਤਾਂ ਪੁਲਿਸ ਨੇ ਨਹਿਰ ਦੀ ਹੋਰ ਖੋਜਬੀਨ ਕੀਤੀ ਤਾਂ ਪੁਲਿਸ ਨੂੰ ਬਾਕੀ ਪਰਿਵਾਰ ਦੀਆਂ ਲਾਸ਼ਾਂ ਵੀ ਉਸੇ ਹੀ ਨਹਿਰ ਚੋਂ ਮਿਲ ਗਈਆਂ ਤਾਂ ਪੁਲਿਸ ਨੇ ਆਪਣੀ ਜਾਂਚ ਨੂੰ ਅੱਗੇ ਵਧਾਇਆ ਤਾਂ ਇਸ ਦੌਰਾਨ ਜੋ ਲਾਸ਼ ਦੇ ਨਾਲ ਬੰਦ ਬੋਰਿਆਂ ਦੇ ਵਿੱਚ ਇੱਟਾਂ ਪਈਆਂ ਸਨ ਉਹ ਹਰਵੰਤ ਸਿੰਘ ਦੇ ਘਰ ਪਸ਼ੂਆਂ ਦੀ ਇੱਕ ਖੁੱਰਲੀ ਦੇ ਵਿੱਚੋਂ ਕੱਢੀਆਂ ਇੱਟਾਂ ਦੇ ਨਾਲ ਮਿਲਦੀਆਂ ਸਨ ਤਾਂ ਪੁਲਿਸ ਨੂੰ ਹਰਵੰਤ ਸਿੰਘ ਤੇ ਸੋਇਆ ਤੇ ਪੁਲਿਸ ਨੇ ਜਦੋਂ ਹਿਰਾਸਤ ਦੇ ਵਿੱਚ ਲੈ ਕੇ ਹਰਮਨ ਸਿੰਘ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਸਾਰੀ ਸੱਚਾਈ ਪੁਲਸ ਦੇ ਸਾਹਮਣੇ ਬਿਆਨ ਕਰ ਦਿੱਤੀ ਪੁਲਿਸ ਮੁਤਾਬਕ ਹਰਵੰਤ ਸਿੰਘ ਨੇ ਕਬੂਲ ਕੀਤਾ ਕਿ ਉਸ ਦੇ ਘਰ ਉਸ ਦੇ ਨਾਜਾਇਜ਼ ਸੰਬੰਧਾਂ ਤੋਂ ਕਲੇਸ਼ ਰਹਿੰਦਾ ਸੀ ਜਿਸ ਕਾਰਨ ਉਸ ਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਸਾਜ਼ਿਸ਼ ਤਹਿਤ ਪਲਾਨਿੰਗ ਮੁਤਾਬਕ ਚਾਰਾਂ ਮੁਲਜ਼ਮਾਂ ਨੇ ਚਾਰਾਂ ਹੀ ਮ੍ਰਿਤਕਾਂ ਅਤੇ ਇੱਕੋ ਵੇਲੇ ਵਾਰ ਕੀਤਾ ਤਾਂ ਕਿ ਕੋਈ ਉਠ ਨਾ ਸਕੇ ਤੇ ਰੋਲਾ ਨਾ ਪਾ ਸਕੇ

ਪੁਲਿਸ ਨੇ ਹਰਵੰਤ ਸਿੰਘ ਦੇ ਕੋਲੋਂ ਦੋ ਨਾਜਾਇਜ਼ ਹਥਿਆਰ ਵੀ ਪਿਸਤੌਲ ਵੀ ਬਰਾਮਦ ਕੀਤੇ ਹਨ
ETV Bharat Logo

Copyright © 2025 Ushodaya Enterprises Pvt. Ltd., All Rights Reserved.