ETV Bharat / city

ਲੋਕ ਇਨਸਾਫ ਪਾਰਟੀ ਵੱਲੋਂ ਕੈਪਟਨ ਤੇ ਬਾਦਲਾਂ ਖ਼ਿਲਾਫ਼ ਰੋਸ ਰੈਲੀ - ਕੈਪਟਨ ਤੇ ਬਾਦਲਾਂ ਖ਼ਿਲਾਫ਼ ਰੋਸ ਰੈਲੀ

ਬਿਆਸ ਦੇ ਕਿਨਾਰੇ ਲੋਕ ਇਨਸਾਫ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ ਰੋਸ ਰੈਲੀ ਕੱਢੀ ਗਈ।

ਲੋਕ ਇਨਸਾਫ ਪਾਰਟੀ ਵੱਲੋਂ ਕੈਪਟਨ ਤੇ ਬਾਦਲਾਂ ਖ਼ਿਲਾਫ਼ ਰੋਸ ਰੈਲੀ

author img

By

Published : Jul 9, 2021, 5:55 PM IST

ਅੰਮ੍ਰਿਤਸਰ: ਪਿਛਲੇ ਦਿਨੀਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬਿਆਸ ਮਾਈਨਿੰਗ ਉੱਪਰ ਛਾਪਾ ਮਾਰਨ ਆਏ ਸਨ। ਉਸ ਦਿਨ ਤੋਂ ਹੀ ਪੰਜਾਬ ਵਿੱਚ ਰੇਤਾ ਦੇ ਨਜਾਇਜ਼ ਮਾਇਨਿੰਗ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਹੈ। ਬਿਆਸ ਦੇ ਕਿਨਾਰੇ ਲੋਕ ਇਨਸਾਫ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਖਿਲਾਫ ਰੋਸ ਰੈਲੀ ਕੱਢੀ ਗਈ।
ਇਹ ਵੀ ਪੜੋ: 2022 ਲਈ ਸੁਖਬੀਰ ਬਾਦਲ ਦਾ ਇੱਕ ਹੋਰ ਵੱਡਾ ਚੋਣ ਵਾਅਦਾ, ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਕੀਤਾ ਇਹ ਐਲਾਨ

ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਰੇਤ ਮਾਫੀਆ ਦੀ ਦੇਨ 2007 ਵਿੱਚ ਸੱਤਾ ਵਿੱਚ ਆਈ ਅਕਾਲੀ ਭਾਜਪਾ ਸਰਕਾਰ ਸੀ ਅਤੇ ਪਿਛਲੇ ਸਾਢੇ ਚਾਰ ਸਾਲ ਤੋਂ ਕਾਂਗਰਸ ਮਾਫੀਆ ਰਾਹੀਂ ਲੋਕਾਂ ਨੂੰ ਲੁਟ ਰਹੀ ਹੈ। ਸੁਖਬੀਰ ਬਾਦਲ ਚੋਰ ਮਚਾਏ ਸ਼ੋਰ ਦੀ ਤਰਜ ’ਤੇ ਰੇਤਾ ਦੀਆਂ ਖੱਡਾ ’ਤੇ ਛਾਪੇ ਮਾਰ ਰਹੇ ਹਨ ਅਤੇ ਕੈਪਟਨ ਸਾਬ ਲੋਕਾਂ ਨੂੰ ਮੂਰਖ ਬਨਾਉਣ ਲਈ ਸੁਖਬੀਰ ਬਾਦਲ ’ਤੇ ਮਾਮੂਲੀ ਜਿਹੇ ਪਰਚੇ ਕਰ ਰਹੇ ਹਨ ਜੋ ਕੇ ਇੱਕ ਦੂਜੇ ਨੂੰ ਫਾਇਦਾ ਪਹੁੰਚਾਉਣ ਲਈ ਹੋ ਰਿਹਾ ਹੈ।

ਲੋਕ ਇਨਸਾਫ ਪਾਰਟੀ ਵੱਲੋਂ ਕੈਪਟਨ ਤੇ ਬਾਦਲਾਂ ਖ਼ਿਲਾਫ਼ ਰੋਸ ਰੈਲੀ

ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੋਚੀ ਸਮਝੀ ਸਾਜਿਸ਼ ਨਾਲ ਬਾਦਲ ਨੂੰ ਹਮਦਰਦੀ ਦਵਾਉਣ ਲਈ ਪਰਚਿਆ ਦੀ ਨੋਟੰਕੀ ਕਰ ਰਹੇ ਹਨ ਅਤੇ ਸੁਖਬਰਿ ਬਾਦਲ ਛਾਪੇ ਮਾਰ ਕੇ ਰੇਤਾ ਦੀ ਸਪਲਾਈ ਤੋੜ ਕੇ ਹੋਰ ਮਹਿੰਗੀ ਰੇਤਾ ਕਰਵਾ ਕੇ ਕੈਪਟਨ ਸਰਕਾਰ ਦੇ ਮਾਫੀਏ ਨੂੰ ਹੋਰ ਮਜ਼ਬੂਤ ਕਰ ਰਹੇ ਹਨ।

ਚਰਨਦੀਪ ਸਿੰਘ ਭਿੰਡਰ ਨੇ ਕਿਹਾ ਕੀ ਜਦ 2015 ਵਿੱਚ ਸੁਖਬੀਰ ਬਾਦਲ ਉਪ ਮੁੱਖ ਮੰਤਰੀ ਸਨ ਤਾਂ ਸਾਡੀ ਪਾਰਟੀ ਵੱਲੋਂ ਸੰਘਰਸ ਕਰਨ ਤੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਉਪਰ 50 ਸਾਥੀਆ ਸਮੇਤ 307, 353, 379, ਅਦਿ ਗੈਰ ਜਮਾਨਤੀ ਧਰਾਵਾ ਲਗਵਾਇਆ ਸਨ, ਪਰ ਹੁਣ ਸੁਖਬੀਰ ਬਾਦਲ ਵੱਲੋਂ ਖੱਡਾ ’ਤੇ ਜਾ ਕੇ ਡਰਾਮੇ ਕਰਨ ਉਪਰੰਤ ਨਰਮ ਦਿਲੀ ਰੱਖਦਿਆ ਕੈਪਟਨ ਸਾਹਿਬ ਨੇ ਫੋਕਿਆ ਜਹਿਆ ਧਰਾਵਾ ਜੋ ਕਿ ਸਾਰਿਆ ਜ਼ਮਾਨਤੀ ਹਨ ਖਾਨਾਪੂਰਤੀ ਕਰ ਰਹੇ ਹਨ।

ਇਹ ਵੀ ਪੜੋ: ਕੋਟਕਪੂਰਾ ਗੋਲੀਕਾਂਡ: ਪਹਿਲੀ ਵਾਰ ਮੀਡੀਆ ਸਾਹਮਣੇ ਆਏ ਸਾਬਕਾ ਆਈਜੀ ਉਮਰਾਨੰਗਲ

ETV Bharat Logo

Copyright © 2025 Ushodaya Enterprises Pvt. Ltd., All Rights Reserved.