ETV Bharat / city

ਮਹਿਲਾ ਜੇਈ ਨੂੰ ਧਮਕੀ ਮਾਮਲਾ: ਉੱਚ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ, ਆਡੀਓ ਵਾਇਰਲ

author img

By

Published : May 28, 2022, 4:57 PM IST

ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸੰਧੂ ਦੇ ਭਰਾ ਵੱਲੋਂ ਰਾਜਸੀ ਕੰਮਾਂ ਵਿੱਚ ਦਖਲਅੰਦਾਜ਼ੀ ਕਰ ਇੱਕ ਮਹੀਲਾ ਜੇਈ ਨੂੰ ਬਦਲੀ ਕਰਵਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਦੀ ਆਡੀਓ ਵੀ ਵਾਇਰਲ ਹੋਈ ਹੈ। ਉੱਥੇ ਹੀ ਦੂਜੇ ਪਾਸੇ ਮਹਿਲਾ ਅਧਿਕਾਰੀ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਹੈ।

ਮਹਿਲਾ ਜੇਈ ਨੂੰ ਧਮਕੀ ਮਾਮਲਾ
ਮਹਿਲਾ ਜੇਈ ਨੂੰ ਧਮਕੀ ਮਾਮਲਾ

ਅੰਮ੍ਰਿਤਸਰ: ਸੂਬੇ ’ਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਸ ਸਮੇਂ ਤੋਂ ਹੀ ਉਸਦੇ ਵਿਧਾਇਕ ਸੁਰਖੀਆਂ ਵਿੱਚ ਨਜ਼ਰ ਆ ਰਹੇ ਹਨ। ਇਕ ਪਾਸੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਗੱਲ ਕੀਤੀ ਜਾ ਰਹੀ ਹੈ ਉੱਥੇ ਹੀ ਦੂਜੇ ਪਾਸੇ ਕਈ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ ਜੋ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਸਵਾਲ ਖੜੇ ਕਰ ਰਹੇ ਹਨ।

ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਸਾਹਮਣਾ ਆਇਆ ਹੈ। ਦੱਸ ਦਈਏ ਕਿ ਹਲਕਾ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸੰਧੂ ਦੇ ਭਰਾ ਵੱਲੋਂ ਰਾਜਸੀ ਕੰਮਾਂ ਵਿੱਚ ਦਖਲਅੰਦਾਜ਼ੀ ਕਰ ਇੱਕ ਮਹੀਲਾ ਜੇਈ ਨੂੰ ਬਦਲੀ ਕਰਵਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਦੀ ਆਡੀਓ ਵੀ ਵਾਇਰਲ ਹੋਈ ਹੈ। ਉੱਥੇ ਹੀ ਦੂਜੇ ਪਾਸੇ ਮਹਿਲਾ ਅਧਿਕਾਰੀ ਨੇ ਆਪਣੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਹੈ।

ਉੱਚ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ

ਇਸ ਸਬੰਧੀ ਜੇਈ ਅਵਨੀਤ ਕੌਰ ਨੇ ਦੱਸਿਆ ਕਿ ਸਾਹਿਬ ਸਿੰਘ ਨਾਮਕ ਇਕ ਵਿਅਕਤੀ ਨੇ ਉਨ੍ਹਾਂ ਦੇ ਦਫ਼ਤਰ ਵਿੱਚ ਮੀਟਰ ਅਪਲਾਈ ਕੀਤਾ ਸੀ ਜੋ ਕਿ ਸਨਿਓਰਟੀ ਦੇ ਹਿਸਾਬ ਨਾਲ ਲਗਾਇਆ ਜਾਂਦਾ ਹੈ ਪਰ ਸਾਹ ਸਿੰਘ ਉਨ੍ਹਾਂ ਨੂੰ ਵਾਰ-ਵਾਰ ਮੀਟਰ ਲਗਾਉਣ ਲਈ ਪਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਹ ਦਫਤਰ ਦੇ ਅਸੂਲਾਂ ’ਤੇ ਚੱਲਦੇ ਹੋਏ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰ ਰਹੀ ਹੈ ਅਤੇ ਜਦੋਂ ਵੀ ਸਨਿਓਰਟੀ ਆਵੇਗੀ ਸਾਹਿਬ ਸਿੰਘ ਦਾ ਮੀਟਰ ਲਗਾ ਦਿੱਤਾ ਜਾਵੇਗਾ।

ਅਵਨੀਤ ਨੇ ਅੱਗੇ ਦੱਸਿਆ ਕਿ ਸਾਹਿਬ ਸਿੰਘ ਵੱਲੋਂ ਹਲਕਾ ਪੱਛਮੀ ਦੇ ਵਿਧਾਇਕ ਡਾ ਜਸਬੀਰ ਸੰਧੂ ਦੇ ਭਰਾ ਦਵਿੰਦਰ ਸਿੰਘ ਵੱਲੋਂ ਉਹਨੂੰ ਜਲਦ ਮੀਟਰ ਲਗਵਾਉਣ ਦੀ ਸੂਰਤ ਵਿੱਚ ਦੂਰ ਬਦਲੀ ਕਰਵਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਆਪਣੇ ਉੱਚ ਅਧਿਕਾਰੀਆ ਐਸਡੀਓ ਨੀਰਜ ਸ਼ਰਮਾ ਅਤੇ ਯੂਨੀਅਨ ਨੂੰ ਵੀ ਸ਼ਿਕਾਇਤ ਕਰ ਦਿੱਤੀ ਗਈ ਹੈ।

ਉਧਰ ਬਿਜਲੀ ਬੋਰਡ ਦੇ ਜੂਨੀਅਨ ਅਧਿਕਾਰੀਆਂ ਵੱਲੋਂ ਵੀ ਮਹਿਲਾ ਜੇਈ ਨੂੰ ਦੂਰ ਬਦਲੀ ਕਰਾਉਣ ਦੀ ਧਮਕੀ ਦੇਣ ਦਾ ਸਖ਼ਤ ਨੋਟਿਸ ਲਿਆ ਗਿਆ ਹੈ। ਯੂਨੀਅਨ ਨੇ ਮੁੱਖਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਮਹਿਲਾ ਜੇਈ ਨੂੰ ਧਮਕੀ ਦੇਣ ਵਾਲੇ ਵਿਧਾਇਕ ਸ੍ਰੀ ਸਿੱਧੂ ਦੇ ਭਰਾ ਦਵਿੰਦਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਇਹ ਸੀ ਮਾਮਲਾ: ਕਾਬਿਲੇਗੌਰ ਹੈ ਕਿ ਨਾਰਾਇਣਗੜ੍ਹ ਛੇਹਰਟਾ ਸਬ ਡਵੀਜ਼ਨ ਦੀ ਮਹਿਲਾ ਜੇਈ ਨੂੰ ਮੀਟਰ ਲਗਾਉਣ ਸਬੰਧੀ ਵਿਧਾਇਕ ਡਾ. ਜਸਬੀਰ ਸੰਧੂ ਦੇ ਭਰਾ ਦਵਿੰਦਰ ਵੱਲੋਂ ਇੱਕ ਧਮਕੀ ਦਿੱਤੀ ਗਈ ਹੈ, ਜਿਸ ਦੀ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਇਕ ਆਡੀਓ ਰਿਕਾਰਡਿੰਗ ਮਹਿਲਾ ਜੇਈ ਵੱਲੋਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਕੀਤੀ ਗਈ।

ਇਹ ਵੀ ਪੜੋ: ਮਾਨ ਸਰਕਾਰ ਲੋਕਾਂ ਨੂੰ ਦੇਣ ਜਾ ਰਹੀ ਇਹ ਵੱਡੀ ਸਹੂਲਤ, CM ਨੇ ਦਿੱਤੀ ਜਾਣਕਾਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.