ਅੰਮ੍ਰਿਤਸਰ: ਪੰਜਾਬ ਵਿੱਚ ਅਗਵਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸੇ ਤਹਿਤ ਕਰੀਬ 4 ਦਿਨ ਪਹਿਲਾਂ ਇੱਕ ਸ਼ਾਤਿਰ ਦਿਮਾਗ ਕਥਿਤ ਮੁਲਜ਼ਮ ਵੱਲੋਂ ਜਗਰਾਉਂ ਤੋਂ ਇੱਕ 6 ਸਾਲ ਦੀ ਬੱਚੀ ਨੂੰ ਅਗਵਾ recovered the girl who was kidnapped ਕੀਤਾ ਗਿਆ ਸੀ। ਪਰ ਇਸ ਮਾਮਲੇ ਵਿੱਚ ਇੱਕ ਅਹਾਤਾ ਮਾਲਕ ਦੀ ਸਮਝਦਾਰੀ ਨਾਲ ਅਗਵਾ ਹੋਈ ਬੱਚੀ ਨੂੰ ਬਰਾਮਦ ਕਰਕੇ ਜਿੱਥੇ ਮਾਪਿਆਂ ਦੇ ਹਵਾਲੇ ਕੀਤਾ ਗਿਆ ਹੈ। ਉਥੇ ਹੀ ਅਗਵਾਕਾਰ ਕਥਿਤ ਮੁਲਜ਼ਮ ਨੂੰ ਵੀ ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ। Jandiala police recovered the girl
ਇਸ ਦੌਰਾਨ ਅਹਾਤਾ ਮਾਲਕ ਦੀ ਪਤਨੀ ਕੁਲਵੰਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਨੇ ਉਸਨੂੰ ਕਿਹਾ ਕਿ ਇੱਕ ਪ੍ਰਵਾਸੀ ਤਰ੍ਹਾਂ ਦਾ ਵਿਅਕਤੀ ਇੱਕ ਬੱਚੀ ਨਾਲ ਉਸ ਕੋਲ ਆਇਆ ਹੈ ਅਤੇ ਕੰਮ ਉੱਤੇ ਲੱਗਣਾ ਚਾਹੁੰਦਾ ਸੀ। ਜਿਸ ਦੀ ਬੱਚੀ ਉੱਤੇ ਤਰਸ ਕਰਕੇ ਮੈਂ ਉਸ ਨੂੰ ਰੱਖ ਲਿਆ ਹੈ। ਜਿਸ ਤੋਂ ਬਾਅਦ ਜਦ ਮੈਂ ਜਾ ਕੇ ਅਹਾਤੇ ਉੱਤੇ ਦੇਖਿਆ ਤਾਂ ਬੱਚੀ ਅਤੇ ਕੰਮ ਉੱਤੇ ਰੱਖੇ ਵਿਅਕਤੀ ਦੇ ਰੰਗ ਰੂਪ ਜਾਂ ਫਿਰ ਬੋਲਚਾਲ ਵਿੱਚ ਕਾਫੀ ਫਰਕ ਲੱਗਾ। ਜਿਸ ਤੋਂ ਬਾਅਦ ਜਦ ਮੈਂ ਦੀ ਹਾਲਤ ਦੇਖ ਕੇ ਉਕਤ ਵਿਅਕਤੀ ਨੂੰ ਆਪਣੇ ਨਾਲ ਬੱਚੀ ਲਿਜਾਣ ਨੂੰ ਕਿਹਾ ਤਾਂ ਉਸਨੇ ਤੁਰੰਤ ਹਾਂ ਕਹਿ ਦਿੱਤੀ। ਜਦ ਉਹ ਬੱਚੀ ਨੂੰ ਲੈ ਕੇ ਘਰ ਪੁੱਜੀ ਤਾਂ ਬੜੀ ਸਾਫ ਪੰਜਾਬੀ ਵਿੱਚ ਗੱਲਬਾਤ ਕਰਦੇ ਬੱਚੀ ਨੇ ਦੱਸਿਆ ਕਿ ਇਹ ਉਸਦਾ ਪਿਤਾ ਨਹੀਂ ਹੈ ਅਤੇ ਉਹ ਜਗਰਾਉਂ ਦੀ ਰਹਿਣ ਵਾਲੀ ਹੈ।
ਇਸ ਦੌਰਾਨ ਹੀ ਅਗਵਾ ਹੋਈ ਬੱਚੀ ਦਾ ਮਾਤਾ ਰੂਪਾ ਨੇ ਦੱਸਿਆ ਕਿ ਉਸ ਦੀ ਬੱਚੀ ਨੂੰ ਚਾਰ ਦਿਨ ਪਹਿਲਾਂ ਕੋਈ ਅਣਪਛਾਤਾ ਵਿਅਕਤੀ ਅਗਵਾ ਕਰਕੇ ਲੈ ਗਿਆ ਸੀ, ਜਿਸ ਦੀ ਕਾਫੀ ਭਾਲ ਕੀਤੀ, ਪਰ ਪਤਾ ਨਹੀਂ ਚੱਲਿਆ। ਹੁਣ ਅੱਜ ਸੋਮਵਾਰ ਨੂੰ ਇੱਥੇ ਪੁਲਿਸ ਵਲੋਂ ਫੋਨ ਆਉਣ ਉੱਤੇ ਉਨ੍ਹਾਂ ਨੂੰ ਪਤਾ ਚੱਲਿਆ ਕਿ ਉਨ੍ਹਾਂ ਦੀ ਬੱਚੀ ਮਿਲ ਗਈ ਹੈ, ਜਿਸ ਲਈ ਉਹ ਪੁਲਿਸ ਦੇ ਅਤਿ ਧੰਨਵਾਦੀ ਹਨ।
ਇਸ ਦੌਰਾਨ ਹੀ ਪੁਲਿਸ ਜਾਂਚ ਅਧਿਕਾਰੀ ਰਾਜਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗਹਿਰੀ ਮੰਡੀ ਵਸਨੀਕ ਇੱਕ ਅਹਾਤਾ ਮਾਲਕ ਵਲੋਂ ਸੂਚਨਾ ਮਿਲੀ ਸੀ ਕਿ ਇੱਕ ਅਣਪਛਾਤਾ ਵਿਅਕਤੀ ਇੱਕ ਬੱਚੀ ਨੂੰ ਅਗਵਾ ਕਰਕੇ ਲਿਆਇਆ ਹੈ। ਜਿਸ ਉੱਤੇ ਕਥਿਤ ਆਰੋਪੀ ਨੂੰ ਕਾਬੂ ਕਰਕੇ ਜਦੋ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇਸ ਬੱਚੀ ਨੂੰ ਜਗਰਾਉਂ ਤੋਂ ਅਗਵਾ ਕਰਕੇ ਲਿਆਇਆ ਹੈ। ਜਿਸ ਬਾਰੇ ਜਗਰਾਉਂ ਪੁਲਿਸ ਨਾਲ ਰਾਬਤਾ ਕਰਨ ਉੱਤੇ ਉਨ੍ਹਾਂ ਅਗਵਾ ਦੀ ਪੁਸ਼ਟੀ ਕੀਤੀ ਕਿ ਬੱਚੀ ਇੱਥੋਂ ਹੀ ਅਗਵਾ ਹੋਈ ਹੈ ਅਤੇ ਕਥਿਤ ਆਰੋਪੀ ਉੱਤੇ ਪਹਿਲਾਂ ਵੀ ਅਗਵਾ ਦਾ ਮਾਮਲਾ ਦਰਜ ਹੈ।
ਇਹ ਵੀ ਪੜੋ:- ਨਸ਼ਿਆਂ ਵਿਰੁੱਧ ਜੰਗ: ਪੁਲਿਸ ਵੱਲੋਂ ਇੱਕ ਹਫ਼ਤੇ 'ਚ 11.56 ਕਿਲੋ ਹੈਰੋਇਨ ਸਮੇਤ 353 ਨਸ਼ਾ ਤਸਕਰ ਕਾਬੂ