ਅੰਮ੍ਰਿਤਸਰ: ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ਦੀ ਓਪੀਡੀ (OPD) ਦੇ ਬਾਹਰ ਪੰਜਾਬ ਨਰਸਿੰਗ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੰਮ ਛੋੜ ਹੜਤਾਲ ਸ਼ੁਰੂ ਹੋ ਗਈ ਹੈ।ਇਸ ਦੌਰਾਨ ਐਮਰਜੈਂਸੀ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਸਾਡੀਆਂ ਮੰਗਾਂ ਨਹੀ ਮੰਨੀਆਂ ਜਾਂਦੀਆਂ। ਉਨ੍ਹਾਂ ਚਿਰ ਤੱਕ ਸਾਡਾ ਰੋਸ ਪ੍ਰਦਰਸ਼ਨ ਚੱਲਦਾ ਰਹੇਗਾ। ਉਨ੍ਹਾਂ ਕਿਹਾ ਕਿ ਪੰਜਵੇਂ ਪੇ ਕਮਿਸ਼ਨ ਦੀ ਵਿਚ ਗਰੇਡ ਪੇ ਵਿੱਚ ਟਾਇਪੋਗ੍ਰਾਫੀ ਮਿਸਟੇਕ ਦੀ ਵਜ੍ਹਾ ਕਰਕੇ ਜੋ ਤਰੁਟੀ ਸੀ ਉਸ ਨੂੰ ਠੀਕ ਕਰਕੇ 2011 ਤੋਂ ਇੰਪਲੀਮੈਂਟ ਕਰ ਦਿੱਤਾ ਸੀ। ਜਿਸ ਮੁਤਾਬਕ ਇਨ੍ਹਾਂ ਦਾ ਗਰੇਡ ਪੇ 4600 ਕੀਤਾ ਗਿਆ ਸੀ ਜੋ 2006 ਤੋਂ ਲਾਗੂ ਬਣਦਾ ਸੀ।
ਕੇਂਦਰ ਸਰਕਾਰ (Central Government) ਅਤੇ ਬਾਕੀ ਸੂਬਾ ਸਰਕਾਰਾਂ ਵੱਲੋਂ ਪਹਿਲਾਂ ਹੀ ਲਾਗੂ ਕੀਤਾ ਜਾ ਚੁੱਕਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਬੜੇ ਦਾਅਵੇ ਕਰ ਰਹੇ ਹਨ ਪਰ ਉਨ੍ਹਾਂ ਨੂੰ ਇਹ ਨਰਸਿੰਗ ਸਟਾਫ ਨਜ਼ਰ ਨਹੀਂ ਆ ਰਿਹਾ। ਕੋਰੋਨਾ ਕਾਲ ਵਿਚ ਪੂਰੀ ਤਨਦੇਹੀ ਨਾਲ ਲੋਕਾਂ ਦੀ ਮਦਦ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਵਿੱਚ ਨਰਸਿੰਗ ਐਸੋਸੀਏਸ਼ਨ ਨੇ ਲੋਕਾਂ ਦੀ ਤਨ ਮਨ ਨਾਲ ਸੇਵਾ ਕੀਤੀ।ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਹ ਵੀ ਪੜੋ:ਭਾਜਪਾ ਹੀ ਪੰਜਾਬ ਨੂੰ ਨਸ਼ਾ ਮੁਕਤ ਤੇ ਮਾਫ਼ੀਆ ਮੁਕਤ ਸਰਕਾਰ ਦੇਵੇਗੀ : ਅਸ਼ਵਨੀ ਸ਼ਰਮਾ