ETV Bharat / city

'ਸਰੂਪਾਂ ਦੇ ਮਾਮਲੇ ਵਿੱਚ ਜੇਕਰ ਇਨਸਾਫ਼ ਨਾ ਮਿਲਿਆ ਤਾਂ ਦੀਵਾਲੀ ਤੋਂ ਪਹਿਲਾਂ ਲਵਾਂਗੇ ਵੱਡਾ ਐਕਸ਼ਨ' - ਦੀਵਾਲੀ ਤੋਂ ਪਹਿਲਾਂ ਕਰਾਂਗੇ ਵੱਡਾ ਐਕਸ਼ਨ- ਝਬਾਲ

ਗੁਰਦੁਆਰਾ ਰਾਮਸਰ ਸਾਹਿਬ 'ਚੋਂ ਗਾਇਬ ਹੋਏ 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਤੇ ਹੋਰ ਜਥੇਬੰਦੀਆਂ ਵੱਲੋਂ 14 ਸਤੰਬਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸਾਹਮਣੇ ਪੱਕੇ ਤੌਰ 'ਤੇ ਇਨਸਾਫ਼ ਮੋਰਚਾ ਲਾਇਆ ਹੋਇਆ ਹੈ। ਸੁਣੋ ਇਸ ਬਾਬਤ ਈਟੀਵੀ ਭਾਰਤ ਦੀ ਮੋਰਚੇ ਦੇ ਪ੍ਰਬੰਧਕ ਮਨਜੀਤ ਸਿੰਘ ਝਬਾਲ ਨਾਲ ਖ਼ਾਸ ਗੱਲਬਾਤ...

ਤਸਵੀਰ
ਤਸਵੀਰ
author img

By

Published : Oct 13, 2020, 8:37 PM IST

ਅੰਮ੍ਰਿਤਸਰ: ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਤੋਂ ਗਾਇਬ ਹੋਏ 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਤੇ ਹੋਰ ਜਥੇਬੰਦੀਆਂ ਵੱਲੋਂ 14 ਸਤੰਬਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਪੱਕੇ ਤੌਰ 'ਤੇ ਇਨਸਾਫ਼ ਮੋਰਚਾ ਲਾਇਆ ਹੋਇਆ ਹੈ। ਇਸ ਮੋਰਚੇ ਨੂੰ ਇੱਕ ਮਹੀਨਾ ਬੀਤ ਗਿਆ ਹੈ। ਜਿਸ ਨੂੰ ਲੈ ਕੇ ਈਟੀਵੀ ਭਾਰਤ ਨੇ ਮੋਰਚੇ ਦੇ ਪ੍ਰਬੰਧਕ ਮਨਜੀਤ ਸਿੰਘ ਝਬਾਲ ਨਾਲ ਵਿਸ਼ੇਸ਼ ਗੱਲਬਾਤ ਕੀਤੀ।

ਸਰੂਪਾਂ ਦੇ ਮਾਮਲੇ ਵਿੱਚ ਜੇਕਰ ਇਨਸਾਫ਼ ਨਾ ਮਿਲਿਆ ਤਾਂ ਦੀਵਾਲੀ ਤੋਂ ਪਹਿਲਾਂ ਕਰਾਂਗੇ ਵੱਡਾ ਐਕਸ਼ਨ- ਝਬਾਲ
ਸਵਾਲ: ਇਸ ਮੋਰਚੇ ਨੂੰ 1 ਮਹੀਨਾ ਹੋ ਗਿਆ, ਹੁਣ ਕੀ ਮਹਿਸੂਸ ਕਰ ਰਹੇ ਹੋ?ਜਵਾਬ- ਮਨਜੀਤ ਸਿੰਘ ਝਬਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਲੇ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ, ਸਹੀ ਪਾਸੇ ਨਹੀਂ ਆ ਰਹੇ, ਸਿਰਫ਼ ਧਾਰਮਿਕ ਸਜ਼ਾ ਦੇ ਕੇ ਸਾਰਿਆ ਜਾ ਰਿਹਾ ਹੈ ਪਰ ਜਦੋਂ ਫ਼ੌਜਦਾਰੀ ਕੇਸ ਦੀ ਗੱਲ ਆਉਂਦੀ ਹੈ ਤਾਂ ਉਹ ਚੁੱਪ ਹੋ ਜਾਂਦੇ ਹਨ।ਸਵਾਲ: ਅਗਨ ਭੇਟ ਹੋਏ ਸਰੂਪਾਂ ਦੇ ਮਾਮਲੇ ਵਿੱਚ ਸਜ਼ਾਵਾਂ ਦਿੱਤੀਆਂ ਪਰ ਗਾਇਬ ਸਰੂਪਾਂ ਬਾਰੇ ਦੱਸ ਨਹੀਂ ਰਹੇ ?ਜਵਾਬ- ਉਨ੍ਹਾਂ ਕਿਹਾ ਕਿ ਇਹ ਗਾਇਬ ਸਰੂਪਾਂ ਬਾਰੇ ਇਸ ਲਈ ਨਹੀਂ ਦੱਸ ਰਹੇ ਕਿਉਂਕਿ ਜਦੋਂ ਫ਼ੌਜਦਾਰੀ ਕੇਸ ਹੋਵੇਗਾ ਤਾਂ ਜੋ ਮੁਲਾਜ਼ਮ ਸਰੂਪ ਦਿੰਦੇ ਸਨ, ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਹੋਵੇਗਾ ਤਾਂ ਇਹ ਸਾਰੇ ਸਕੱਤਰ ਅਤੇ ਪ੍ਰਬੰਧਕ ਘੇਰੇ ਵਿੱਚ ਆਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕੰਵਲਜੀਤ ਸਿੰਘ ਸੱਚ ਬੋਲ ਰਿਹਾ ਹੈ ਤਾਂ ਸਕੱਤਰਾਂ ਤੇ ਪ੍ਰਧਾਨ ਦੇ ਖਿਲਾਫ਼ ਕਾਰਵਾਈ ਹੋਵੇਗੀ। ਜੇਕਰ ਕੰਵਲਜੀਤ ਸਿੰਘ ਝੂਠ ਬੋਲ ਰਿਹਾ ਹੈ ਤਾਂ ਉਹ ਖ਼ੁਦ ਵੀ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਫ਼ੌਜਦਾਰੀ ਕੇਸ ਹੋਵੇ ਤਾਂ ਜੋ ਪੁਲਿਸ ਇਸ ਸਮਲੇ ਦੀ ਤਹਿ ਤੱਕ ਜਾ ਸਕੇ।ਸਵਾਲ: ਸਾਲ 2015 ਤੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀਆਂ ਕਿਉਂ ਹੋ ਰਹੀਆਂ ਹਨ ?ਜਵਾਬ- ਮਨਜੀਤ ਸਿੰਘ ਝਬਾਲ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਸਰੂਪਾਂ ਦੀਆਂ ਬੇਅਦਬੀਆਂ ਹੋਈਆਂ ਤਾਂ ਉਹ ਸਿਆਸੀ ਖੇਡ ਸੀ, ਜਿਨ੍ਹਾਂ ਨੇ ਬੇਅਦਬੀਆਂ ਕਰਵਾਈਆਂ, ਉਹ ਲੋਕਾਂ ਦੇ ਨਾਂਅ ਸਾਹਮਣੇ ਆ ਗਏ ਅਤੇ ਵਿਧਾਨ ਸਭਾ ਵਿੱਚ ਵੀ ਮੰਤਰੀਆਂ ਤੇ ਵਿਧਾਇਕਾਂ ਨੇ ਝੋਲੀਆਂ ਅੱਡ ਕੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਰੂਪਾਂ ਦੇ ਮਾਮਲੇ ਵਿੱਚ ਚਾਹੇ ਬਾਦਲ ਪਰਿਵਾਰ, ਚਾਹੇ ਅਫ਼ਸਰ ਦੋਸ਼ੀ ਹਨ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਜੋ ਕੁਝ ਹੁਣ ਹੋ ਰਿਹਾ ਇਹ ਵੀ ਸਾਰਾ ਸਿਆਸਤ ਕਰ ਕੇ ਹੈ। ਸਿਆਸੀ ਲੋਕ ਧਾਰਮਿਕ ਅਤੇ ਕਿਸਾਨੀ ਮਸਲਿਆਂ ਤੋਂ ਧਿਆਨ ਹਟਾਉਣ ਲਈ ਇਹ ਸਭ ਚਾਲਾਂ ਚੱਲ ਰਹੇ ਹਨ।ਸਵਾਲ: ਸਰੂਪਾਂ ਦੇ ਮਾਮਲੇ ਵਿੱਚ ਲਾਏ ਗਏ ਇਨਸਾਫ਼ ਮੋਰਚੇ ਦਾ ਅਗਲਾ ਪ੍ਰੋਗਰਾਮ ਕੀ ਹੋਵੇਗਾ?ਜਾਵਬ- ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਦੀ ਸੰਗਤਾਂ ਨਾਲ ਆਪਸੀ ਗੱਲਬਾਤ ਹੋ ਰਹੀ ਹੈ ਤੇ ਅਗਲਾ ਪਲਾਨ ਬਹੁਤ ਹੀ ਸਖ਼ਤ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਸਰੂਪਾਂ ਦੇ ਮਾਮਲੇ ਵਿੱਚ ਇਨਸਾਫ਼ ਨਾ ਕੀਤਾ ਤਾਂ ਦੀਵਾਲੀ ਤੋਂ ਪਹਿਲਾਂ-ਪਹਿਲਾਂ ਕੋਈ ਵੱਡਾ ਐਕਸ਼ਨ ਜ਼ਰੂਰ ਕਰਾਂਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.