ਅੰਮ੍ਰਿਤਸਰ: ਗੁਰੁ ਨਗਰੀ ਅਮ੍ਰਿਤਸਰ ‘ਚ ਕੋਰਨਾ ਮਹਾਂਮਾਰੀ ਨੇ ਜਿਥੇ ਅੱਜ ਹੋਰ 14 ਮਨੁੱਖੀ ਜਾਨਾਂ ਨਿਗਲ ਗਿਆ ਹੈ। ਉਥੇ 478 ਨਵੇ ਮਰੀਜਾਂ ਦੀ ਪੁਸ਼ਟੀ ਕਰਦਿਆ ਸਿਹਤ ਵਿਭਾਗ ਵਲੋ ਜਾਰੀ ਰਿਪੋਰਟ ਵਿੱਚ ਦੱਸਿਆਂ ਗਿਆ ਹੈ ਕਿ ਅੱਜ ਪੁਸ਼ਟੀ ਹੋਏ 478 ਮਰੀਜਾਂ ਵਿੱਚ 350 ਨਵੇ ਹਨ ਅਤੇ 128 ਪਹਿਲਾ ਤੋ ਹੀ ਪੌਜ਼ਟਿਵ ਮਰੀਜਾ ਦੇ ਸਪੰਰਕ ਵਿੱਚ ਆਏ ਵਿਆਕਤੀ ਹਨ।
ਜਿਸ ਨਾਲ ਇਥੇ ਹੁਣ ਤੱਕ ਕੁਲ ਮਰੀਜਾਂ ਦੀ ਗਿਣਤੀ 31990 ,ਤੱਕ ਪੁੱਜ ਗਈ ਹੈ ਜਿੰਨਾ ਵਿੱਚੋ 945 ਦੀ ਮੌਤ ਹੋਣ ਅਤੇ 26011 ਮਰੀਜਾ ਦੇ ਠੀਕ ਹੋਣ ਨਾਲ ਇਥੇ ਕੋਰੋਨਾ ਦੇ ਐਕਟਿਵ ਮਰੀਜ 5034 ਜੇਰੇ ਇਲਾਜ ਹਨ।