ਅੰਮ੍ਰਿਤਸਰ: ਦੇਸ਼ ਭਰ ’ਚ ਕੋਰੋਨਾ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਪਹਿਲੀ ਨਾਲੋਂ ਵੀ ਵਧੇਰੇ ਖ਼ਤਰਨਾਕ ਹੈ ਜਿਸ ਕਾਰਨ ਵਧੇਰੇ ਲੋਕਾਂ ਦੀ ਮੌਤ ਹੋ ਰਹੀ ਹੈ। ਉਥੇ ਹੀ ਕੋਰੋਨਾ ਦੀ ਇਸ ਦੂਜੀ ਲਹਿਰ ਕਾਰਨ ਆਕਸੀਜਨ ਦੀ ਵੀ ਦੇਸ਼ ’ਚ ਵੱਡੀ ਕਮੀ ਆ ਗਈ ਹੈ, ਜਿਸ ਕਾਰਨ ਵੱਧ ਮੌਤਾਂ ਹੋ ਰਹੀਆਂ ਹਨ। ਉਥੇ ਹੀ ਜੇਕਰ ਗੁਰੂ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੋਰੋਨਾ ਕਾਰਨ ਅੱਜ 9 ਲੋਕਾਂ ਦੀ ਮੌਤ ਹੋ ਗਈ। ਉਥੇ ਹੀ ਜ਼ਿਲ੍ਹੇ ਭਰ ’ਚ 569 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜੋ: ਲੱਖਾ ਸਿਧਾਣਾ ਨੇ ਦਿੱਲੀ ਵੱਲੋ ਮੁੜ ਪਾਏ ਚਾਲੇ..
ਉਥੇ ਹੀ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਅੱਜ ਪੁਸ਼ਟੀ ਹੋਏ 569 ਮਰੀਜਾਂ ਵਿੱਚ 426 ਨਵੇਂ ਹਨ ਜਦਕਿ 143 ਪਹਿਲਾਂ ਤੋਂ ਹੀ ਪੌਜ਼ਟਿਵ ਮਰੀਜਾ ਦੇ ਸਪੰਰਕ ਵਿੱਚ ਆਏ ਵਿਆਕਤੀ ਹਨ। ਜਿਸ ਨਾਲ ਹੁਣ ਤੱਕ ਕੁਲ ਮਰੀਜਾ ਦੀ ਗਿਣਤੀ 30,165 ਤੱਕ ਪੁੱਜ ਗਈ ਹੈ ਜਿੰਨਾਂ ਵਿੱਚੋ 885 ਦੀ ਮੌਤ ਹੋ ਗਈ ਹੈ ਤੇ 24,196 ਮਰੀਜ ਠੀਕ ਹੋ ਗਏ ਹਨ ਤੇ 5084 ਮਰੀਜ ਜੇਰੇ ਇਲਾਜ ਹਨ।
ਇਹ ਵੀ ਪੜੋ: ਬੀ.ਐਡ ਟੈੱਟ ਪਾਸ ਅਧਿਆਪਕਾਂ ਵਲੋਂ ਪਟਿਆਲਾ 'ਚ ਲਗਾਇਆ ਧਰਨਾ