ਅੰਮ੍ਰਿਤਸਰ: ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਲਵੰਤ ਸਿੰਘ ਰਾਜੋਆਣਾ ਮਾਮਲੇ 'ਚ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਬੇਅੰਤ ਸਿੰਘ ਦਾ ਪਰਿਵਾਰ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਤਬਦੀਲ ਕਰਨ ਦਾ ਜੇ ਵਿਰੋਧ ਕਰਦਾ ਹੈ ਤਾਂ ਇਹ ਉਸ ਦਾ ਅਧਿਕਾਰ ਹੈ।
ਇਸ ਦੌਰਾਨ ਜਥੇਦਾਰ ਨੇ ਸਿੱਖ ਪ੍ਰਚਾਰਕਾਂ ਨੂੰ ਖਾਸ ਕਰ ਢੱਡਰੀਆਂ ਵਾਲੇ ਨੂੰ ਹਦਾਇਤ ਦਿੱਤੀ ਹੈ ਕਿ ਉਹ ਗੁਰਬਾਣੀ ਨੂੰ ਤੋੜ ਮਰੋੜ ਕੇ ਪੇਸ਼ ਨਾ ਕਰਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਢੱਡਰੀਆਂ ਵਾਲੇ ਨੇ ਮਾਈ ਭਾਗੋ ਬਾਰੇ ਗਲਤ ਦਿਖਾਇਆ ਹੈ, ਜਿਸ ਨੂੰ ਲੈ ਕੇ ਸੰਗਤ ਨੇ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕੀਤੀ ਹੈ।
ਜਥੇਦਾਰ ਨੇ ਕਿਹਾ ਕਿ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਇਸ ਸਬੰਧੀ ਕੋਈ ਸਖ਼ਤ ਫੈਂਸਲਾ ਲਿਆ ਜਾਵੇਗਾ। ਗਇਕ ਕੇ ਐਸ ਮੱਖਣ ਵਲੋਂ ਲਾਹੇ ਗਏ ਕਕਾਰਾ ਸਬੰਧੀ ਬੋਲਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇ.ਐਸ.ਮੱਖਣ ਨੂੰ ਕਿਸੇ ਵਿਅਕਤੀ ਵਿਸ਼ੇਸ਼ ਵਲੋਂ ਅਪਸ਼ਬਦ ਕਹੇ ਗਏ ਹਨ ਨਾ ਕਿ ਗੁਰੂ ਵੱਲੋਂ ਇਸ ਲਈ ਕੇ ਐਸ ਮੱਖਣ ਵਲੋਂ ਆਪਣੇ ਕਕਾਰ ਲਾਹੁਣੇ ਗ਼ਲਤ ਹਨ।
ਭਾਜਪਾ ਨੇ ਅਕਾਲੀਆਂ ਨੂੰ ਦਿੱਤਾ ਧੋਖਾ: ਬੀਬੀ ਜਗੀਰ ਕੌਰ
ਜਥੇਦਾਰ ਨੇ ਗਇਕ ਗੁਰਦਾਸ ਮਾਨ ਵਲੋ ਪੰਜਾਬੀ ਭਾਸ਼ਾ ਵਿੱਚ ਦਿੱਤੇ ਗਏ ਬਿਆਨ 'ਤੇ ਵੀ ਕੜਾ ਵਿਰੋਧ ਪ੍ਰਗਟ ਕੀਤਾ। ਜਥੇਦਾਰ ਨੇ ਕਿਹਾ ਕਿ ਗੁਰਦਾਸ ਮਾਨ ਦਾ ਪੰਜਾਬੀ ਮਾਂ ਬੋਲੀ ਲਈ ਕਾਫੀ ਯੋਗਦਾਨ ਹੈ ਇਸ ਲਈ ਲੋਕਾਂ ਦੇ ਮਨਾਂ ਵਿੱਚ ਗੁੱਸਾ ਸੁਭਾਵਕ ਹੀ ਹੈ।