ETV Bharat / city

ਸਰਕਾਰ ਬਣਨ ਤੇ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ:ਕੇਜਰੀਵਾਲ - ਦਿੱਲੀ ਵਿਚ ਹੋਰ ਵਿਕਾਸ ਹੋ ਸਕਦਾ'

ਅੰਮ੍ਰਿਤਸਰ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Chief Minister Arvind Kejriwal) ਪਹੁੰਚੇ ਅਤੇ ਇਸ ਮੌਕੇ ਉਨ੍ਹਾਂ ਨੇ ਸਿੱਖਿਆ ਅਤੇ ਸਫ਼ਾਈ ਕਰਮਚਾਰੀਆਂ ਨੂੰ ਲੈ ਕੇ ਵਾਅਦੇ (Promises to cleaners) ਕੀਤੇ ਹਨ।

ਸਰਕਾਰ ਬਣਨ ਤੇ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ:ਕੇਜਰੀਵਾਲ

author img

By

Published : Jan 1, 2022, 4:19 PM IST

ਅੰਮ੍ਰਿਤਸਰ: ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (Aam Aadmi Party) ਦੇ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਲਗਾਤਾਰ ਹੀ ਪੰਜਾਬ ਪਹੁੰਚ ਕੇ ਆਪਣੀਆਂ ਗਾਰੰਟੀਆਂ ਦਿੱਤੀਆਂ ਜਾ ਰਹੀਆਂ ਹਨ। ਦਿੱਲੀ ਦੇ ਸੀਐਮ ਅੰਮ੍ਰਿਤਸਰ ਭਗਵਾਨ ਵਾਲਮੀਕਿ ਤੀਰਥ ਨਤਮਸਤਕ ਹੋਏ।

'ਸਿੱਖਿਆ ਦੀ ਗਾਰੰਟੀ'

ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਸਿੱਖਿਆ ਦੀ ਗਾਰੰਟੀ ਦਿੱਤੀ ਕਿ ਜੇਕਰ ਪੰਜਾਬ ਵਿੱਚ ਆਪ ਦੀ ਸਰਕਾਰ ਆਉਂਦੀ ਹੈ ਤਾਂ ਬੱਚਿਆਂ ਨੂੰ ਵਧੀਆ ਸਿੱਖਿਆ ਮੁਹੱਈਆ (Providing education) ਕਰਵਾਈ ਜਾਵੇਗੀ ਅਤੇ ਸਕੂਲਾਂ ਦੇ ਵਿੱਚ ਪੜ੍ਹੇ ਲਿਖੇ ਟੀਚਰ ਵੀ ਲਗਾਏ ਜਾਣਗੇ।

ਸਰਕਾਰ ਬਣਨ ਤੇ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ:ਕੇਜਰੀਵਾਲ

'ਸਫ਼ਾਈ ਮੁਲਾਜ਼ਮ ਹੋਣਗੇ ਰੈਗੂਲਰ'

ਕੇਜਰੀਵਾਲ ਦਾ ਕਹਿਣਾ ਹੈ ਕਿ ਉਹ ਸਫਾਈ ਕਰਮਚਾਰੀਆਂ ਨੂੰ ਵੀ ਪੰਜਾਬ ਵਿੱਚ ਪੱਕੇ ਕਰਨਗੇ ਅਤੇ ਜਿਸ ਤਰ੍ਹਾਂ ਦਿੱਲੀ ਵਿਚ ਸਫਾਈ ਕਰਮਚਾਰੀਆਂ ਨੂੰ ਮਸ਼ੀਨਾਂ ਸਫ਼ਾਈ ਲਈ ਦਿੱਤੀਆਂ ਗਈਆਂ। ਇਸੇ ਤਰ੍ਹਾਂ ਹੀ ਪੰਜਾਬ ਵਿੱਚ ਵੀ ਮਸ਼ੀਨਾਂ ਦਿੱਤੀਆਂ ਜਾਣਗੀਆਂ।ਉਨਾਂ ਨੇ ਕਿਹਾ ਹੈ ਕਿ ਦਿੱਲੀ ਵਾਂਗ ਪੰਜਾਬ ਵਿੱਚ ਵੀ ਸਫ਼ਾਈ ਕਰਮਚਾਰੀਆਂ ਨੂੰ ਬਿਜ਼ਨਸਮੈਨ ਬਣਾਇਆ ਜਾਏਗਾ ਅਤੇ ਗੰਦਗੀ ਤੋਂ ਦੂਰ ਰੱਖਿਆ ਜਾਏਗਾ।

'100 ਫੀਸਦੀ ਅਧਿਕਾਰ ਹੋਣ ਤਾਂ ਦਿੱਲੀ ਵਿਚ ਹੋਰ ਵਿਕਾਸ ਹੋ ਸਕਦਾ'

ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਦੇ ਵਿੱਚ ਉਨ੍ਹਾਂ ਨੂੰ 100% ਆਜ਼ਾਦੀ ਨਾਲ ਕੰਮ ਕਰਨ ਦੇ ਮਿਲੇ ਤਾਂ ਉਹ ਦਿੱਲੀ ਵਿੱਚ ਹੋਰ ਵੀ ਬਹੁਤ ਵਿਕਾਸ ਕਰ ਸਕਦੇ ਹਨ। ਇਸ ਦੇ ਨਾਲ ਹੀ ਸਵੇਰ ਵੇਲੇ ਵੈਸ਼ਨੋ ਮਾਤਾ ਵਿਖੇ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਦੁੱਖ ਪ੍ਰਗਟਾਇਆ।

ਇਹ ਵੀ ਪੜੋ:ਕੋਰੋਨਾ ਦੇ ਵਧ ਰਹੇ ਪ੍ਰਕੋਪ ਨੂੰ ਦੇਖਦਿਆਂ SGPC ਦਾ ਅਹਿਮ ਉਪਰਾਲਾD

ETV Bharat Logo

Copyright © 2025 Ushodaya Enterprises Pvt. Ltd., All Rights Reserved.