ਅੰਮ੍ਰਿਤਸਰ: ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਵੱਲੋਂ ਜਲ੍ਹਿਆਂਵਾਲੇ ਬਾਗ ਦਾ ਦੌਰਾ ਕੀਤਾ ਗਿਆ। ਸ਼ਵੇਤ ਮਲਿਕ ਦੇ ਇਸ ਦੌਰੇ ਦਾ ਮੁੱਖ ਟੀਚਾ ਭਾਰਤ ਸਰਕਾਰ ਵੱਲੋਂ ਦਿੱਤੀ ਗਈ 20 ਕਰੋੜ ਦੀ ਗ੍ਰਾਂਟ ਹੈ, ਇਸ ਗ੍ਰਾਂਟ ਨਾਲ ਜਲ੍ਹਿਆਂਵਾਲੇ ਬਾਗ ਦਾ ਨਵੀਨੀਕਰਨ ਕੀਤਾ ਜਾਵੇਗਾ। ਸ਼ਵੇਤ ਮਲਿਕ ਨੇ ਦੱਸਿਆ ਕਿ ਉਨ੍ਹਾਂ ਵਲੋਂ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਨੂੰ ਜਲ੍ਹਿਆਂਵਾਲੇ ਬਾਗ ਦੀ ਰੂਪ ਰੇਖਾ ਬਦਲਣ ਦੀ ਗੱਲ ਕੀਤੀ ਸੀ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ 20 ਕਰੋੜ ਦੀ ਗ੍ਰਾਂਟ ਜਲ੍ਹਿਆਂਵਾਲੇ ਬਾਗ ਟਰੱਸਟ ਨੂੰ ਦੇ ਦਿੱਤੀ, ਜਿਸ ਨਾਲ ਜਲ੍ਹਿਆਂਵਾਲੇ ਬਾਗ ਦਾ ਨਵੀਨੀਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਵੇਤ ਮਲਿਕ ਨੇ ਦੱਸਿਆ ਕਿ ਜਲ੍ਹਿਆਂਵਾਲੇ ਬਾਗ ਦਾ ਸੁੰਦਰੀਕਰਨ 1 ਸਾਲ ਦੇ ਅੰਦਰ ਪੂਰਾ ਕੀਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਵੀ ਸਰਕਾਰ ਨਜ਼ਰ ਨਹੀਂ ਆ ਰਹੀ ਹੈ, ਉਨ੍ਹਾਂ ਦੇ 3 ਸਾਲ ਦਾ ਸਮਾਂ ਪੂਰਾ ਹੋ ਚੁੱਕਿਆ ਹੈ। ਉੱਥੇ ਦੂਸਰੇ ਪਾਸੇ ਕਰਤਾਰਪੁਰ ਕੋਰੀਡੋਰ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਕਰਤਾਰਪੁਰ ਕੋਰੀਡੋਰ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਹਰ ਇੱਕ ਕਦਮ ਚੁੱਕਿਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਜਲਦ ਹੀ ਇਸ ਤੇ ਪੂਰਾ ਕੰਮ ਹੋ ਜਾਵੇਗਾ।