ਅਮ੍ਰਿਤਸਰ. ਅਫ਼ਗਾਨਿਸਤਾਨ ਦੇ ਕਾਬੁਲ ਵਿਖੇ ਭੁੱਖਮਰੀ ਨਾਲ ਲੜ ਰਹੇ ਲੋਕਾਂ ਲਈ ਭਾਰਤ ਸਰਕਾਰ ਵੱਲੋਂ ਮਦਦ ਰੂਪ ਦੇ 10 ਹਜ਼ਾਰ ਮੀਟ੍ਰਿਕ ਟਨ ਕਣਕ ਭੇਜੀ ਗਈ। ਇਸ ਮੌਕੇ ਅਫ਼ਗਾਨਿਸਤਾਨ ਤੋਂ ਆਏ ਅੰਬੈਸਡਰ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਭਾਰਤ ਦੇ ਅੰਬੈਸਡਰ ਨੇ ਹਰੀ ਝੰਡੀ ਦੇ ਕੇ ਪੰਜਾਬ ਤੋਂ 50-60 ਟਰੱਕਾਂ ਨੂੰ ਰਵਾਨਾ ਕੀਤਾ। ਭਾਰਤ ਦੇ ਅੰਬੈਸਡਰ ਨੇ ਕਿਹਾ ਕਿ ਜੇਕਰ ਅਫ਼ਗਾਨਿਸਤਾਨ ਨੂੰ ਹੋਰ ਲੋੜ ਪੈਂਦੀ ਹੈ ਤਾਂ ਅਸੀਂ ਮਦਦ ਦੇ ਰੂਪ ਦੇ ਵਿੱਚ ਹੋਰ ਵੀ ਸਮਾਨ ਭੇਜਾਂਗੇ।
ਅਫ਼ਗਾਨਿਸਤਾਨ ਅੰਬੈਸਡਰ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਤੇ ਦੋਵਾਂ ਦੇਸ਼ਾਂ ਵੱਲੋਂ ਇੱਕ ਵਾਰ ਫਿਰ ਦੋਸਤੀ ਦਾ ਹੱਥ ਮਿਲਾਇਆ ਗਿਆ। ਭਾਰਤ ਸਰਕਾਰ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸਿੰਗਲਾ ਨੇ ਹਰੀ ਝੰਡੀ ਦੇਕੇ ਟਰੱਕ ਰਵਾਨਾ ਕੀਤੇ ਗਏ। ਰਵਾਨਾ ਅਫ਼ਗਾਨਿਸਤਾਨ ਦੇ ਟ੍ਰਕ ਡਰਾਈਵਰ ਇਸ ਮੌਕੇ ਬੜੇ ਖੁਸ਼ ਨਜ਼ਰ ਆਏ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਵਲੋਂ ਅਫ਼ਗਾਨਿਸਤਾਨ ਦੀ ਜਨਤਾ ਦੇ ਬਾਰੇ ਸੋਚਿਆ ਅਤੇ ਇਹ ਅਨਾਜ ਭੇਜਿਆ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਨੱਚ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਇਹ ਵੀ ਪੜ੍ਹੋੋ: ਮਜੀਠੀਆ ਨੂੰ ਮਿਲੀ ਰਾਹਤ ਅੱਜ ਖ਼ਤਮ, ਕਰਨਾ ਪਵੇਗਾ ਸਰੰਡਰ !
ਅਟਾਰੀ ਵਾਹਗਾ ਸਰਹੱਦ ਤੇ ਕੁਲੀ ਦਾ ਕੰਮ ਕਰਨ ਵਾਲੇ ਲੋਕਾਂ ਨਾਲ ਵੀ ਖਾਸ ਗੱਲਬਾਤ ਕੀਤੀ ਗਈ ਅਤੇ ਕਿਹਾ ਕਿ ਇਹ ਟਰੱਕ ਅਸੀਂ ਲੋਡ ਕੀਤੇ ਹਨ ਅਤੇ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਨਾਲ ਸੜਕੀ ਵਪਾਰ ਸ਼ੁਰੂ ਕੀਤਾ ਜਾਵੇ ਤਾਂ ਜੋ ਸਾਡੇ ਚੁੱਲ੍ਹੇ ਘਰਦੇ ਬਲ਼ ਸਕਣ। ਵਗ੍ਹਾਆ ਸਰਹੱਦ ਤੇ 1430 ਦੇ ਕਰੀਬ ਕੂਲੀ ਕੰਮ ਕਰਦੇ ਹਨ। ਉਨ੍ਹਾਂ ਦੇ ਚੇਹਰੇ ਤੇ ਉਤੇ ਅੱਜ ਖੁਸ਼ੀ ਵੇਖਣ ਨੂੰ ਮਿਲੀ ਉਨ੍ਹਾਂ ਕਿਹਾ ਕਿ ਕਰੋਣਾ ਮਹਾਂਮਾਰੀ ਦੇ ਦੌਰਾਨ ਭੁੱਖ ਮਰੀ ਦੇ ਕਗਾਰ ਤੇ ਪਹੁੰਚ ਗਏ ਸਨ।