ਅੰਮ੍ਰਿਤਸਰ: ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਅਧੀਨ ਗੁਰੂ ਨਾਨਕ ਦੇਵ ਹਸਪਤਾਲ (Guru Nanak Dev Hospital) ਅੰਮ੍ਰਿਤਸਰ ਵਿਖੇ ਆਕਸੀਜਨ ਬਣਾਉਣ ਵਾਲੇ ਪਲਾਂਟ (Oxygen plant) ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਦੇ ਖਦਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਵੱਲੋਂ ਪਹਿਲਾਂ ਹੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੰਮ੍ਰਿਤਸਰ ਮੈਡੀਕਲ ਕਾਲਜ ਵਿਖੇ ਛੋਟੇ ਬੱਚਿਆਂ ਲਈ ਵਿਸ਼ੇਸ਼ ਵਾਰਡਾਂ ਵੀ ਬਣਾ ਦਿੱਤਾ ਗਿਆ ਹੈ ਜਿਥੇ ਬੱਚਿਆਂ ਦੇ ਨਾਲ ਉਨ੍ਹਾਂ ਦੇ ਮਾਤਾ ਪਿਤਾ ਵੀ ਰਹਿ ਸਕਣਗੇ।
ਇਹ ਵੀ ਪੜੋ: Corona Warriors: ਕੋਰੋਨਾ ਯੋਧਿਆਂ ਨੂੰ ਫਾਰਗ ਕਰਨ 'ਤੇ 'ਆਪ' ਦਾ ਸਰਕਾਰ 'ਤੇ ਨਿਸ਼ਾਨਾ
ਸੋਨੀ ਨੇ ਦੱਸਿਆ ਕਿ ਇਸ ਅਕਾਸੀਜਨ ਪਲਾਂਟ ਦੀ ਕੈਪਸਿਟੀ 1000 ਲਿਟਰ ਪ੍ਰਤੀ ਮਿੰਟ ਅਕਾਸੀਜਨ ਦਾ ਉਤਪਾਦਨ ਕਰਨ ਦੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪੈਦਾ ਹੋਣ ਵਾਲੀ ਆਕਸੀਜਨ ਹਸਪਤਾਲ ਦੀਆਂ ਕੋਵਿਡ ਅਤੇ ਨਾਨ ਕੋਵਿਡ ਵਾਰਡਾਂ ਵਿੱਚ ਲਗਾਈਆਂ ਗਈਆਂ ਗੈਸ ਪਾਇਪਾਂ ਰਾਹੀਂ ਹਸਪਤਾਲ ਤੱਕ ਪਹੁੰਚੇਗੀ ਅਤੇ ਜਿਸ ਨਾਲ ਆਕਸੀਜਨ ਦੀ ਕਮੀ ਤੋਂ ਛੁਟਕਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਪਲਾਂਟ ਦੇ ਲੱਗਣ ਨਾਲ ਆਕਸੀਜਨ ਦੀ ਕਮੀ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ। ਸੋਨੀ ਨੇ ਦੱਸਿਆ ਕਿ ਇਸ ਪਲਾਂਟ ਤੇ ਕਰੀਬ 3 ਕਰੋੜ ਰੁਪਏ ਦਾ ਖਰਚ ਆਇਆ ਹੈ। ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਮੈਡੀਕਲ ਕਾਲਜ ਵਿੱਚ 2 ਹੋਰ ਪਲਾਂਟ ਵੀ ਲਗਾਏ ਜਾਣਗੇ।
ਇਸ ਉਪਰਤ ਸੋਨੀ ਵੱਲੋਂ ਮੈਡੀਕਲ ਕਾਲਜ ਵਿਖੇ 414.47 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਸਟੂਡੈਂਟਸ ਸੈਂਟਰ ਦੀ ਇਮਾਰਤ ਦਾ ਉਦਘਾਟਨ ਵੀ ਕੀਤਾ। ਸੋਨੀ ਨੇ ਦੱਸਿਆ ਕਿ ਇਹ ਇਮਾਰਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਿਭਾਗ ਵੱਲੋਂ ਤਿਆਰ ਕੀਤੀ ਗਈ ਹੈ, ਇਸ ਇਮਾਰਤ ਕੁੱਲ ਜਗ੍ਹਾ 2025 ਸਕੇਅਰ ਮੀਟਰ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿੱਚ ਕਾਲਜ ਦੇ ਵਿਦਿਆਰਥੀਆਂ ਲਈ ਪਹਿਲੀ ਮੰਜ਼ਿਲ ਤੇ ਬੈਡਮਿੰਟਨ ਕੋਰਟ, ਟੈਬਲ ਟੈਨਿਸ ਕੋਰਟ, ਇਨਡੋਰ ਖੇਡਾਂ ਦਾ ਹਾਲ, ਜਿੰਮ ਅਤੇ ਸਵਿਮਿੰਗ ਪੂਲ ਦੀ ਵਿਵਸਥਾ ਹੈ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗਰਾਉਂਡ ਮੰਜ਼ਿਲ ਤੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਕੰਟੀਨ ਦੀ ਸੁਵਿਧਾ ਵੀ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਇਮਾਰਤ ਵਿੱਚ ਕੌਫੀ, ਜੂਸ , ਸਟੇਸ਼ਨਰੀ ਅਤੇ ਪ੍ਰੋਵਿਜਨਲ ਸਟੋਰ ਆਦਿ ਦੀ ਸੁਵਿਧਾ ਮੁਹੱਈਆ ਕਰਵਾਉਣ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਵਿੱਚ ਕਾਲਜ ਦੇ ਅਧਿਆਪਕਾਂ ਲਈ ਮੀਟਿੰਗਾਂ ਕਰਨ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ।