ETV Bharat / city

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਵਲੋਂ ਅਸਤੀਫ਼ਾ - Sri Harmandir Sahib

ਸਿੰਘ ਸਾਹਿਬ ਗਿਆਨੀ ਮਾਨ ਸਿੰਘ ਦਾ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਪਾਸ ਪਹੁੰਚ ਚੁੱਕਾ ਹੈ, ਜਿਸ ਨੂੰ ਪ੍ਰਵਾਨ ਵੀ ਕੀਤਾ ਗਿਆ ਹੈ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਦੇ ਅਸਤੀਫ਼ੇ ਦੀਆਂ ਚਰਚਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਿਆਰੇ ਵਿੱਚ ਫੈਲ ਚੁੱਕੀ ਹੈ, ਪਰ ਕਿਸੇ ਵੀ ਅਧਿਕਾਰੀ ਜਾਂ ਸਬੰਧਤ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ

ਗਿਆਨੀ ਮਾਨ ਸਿੰਘ ਵਲੋਂ ਅਸਤੀਫ਼ਾ
ਗਿਆਨੀ ਮਾਨ ਸਿੰਘ ਵਲੋਂ ਅਸਤੀਫ਼ਾ
author img

By

Published : Jun 9, 2021, 9:38 PM IST

ਅੰਮ੍ਰਿਤਸਰ :ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਗ੍ਰੰਥੀ ਦੀ ਸੇਵਾ ਨਿਭਾਉਣ ਵਾਲੇ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਸਿਹਤ ਨਾ ਠੀਕ ਹੋਣ ਦਾ ਹਵਾਲਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਹੈ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨੇ ਆਪਣੇ ਅਸਤੀਫੇ ਦੇ ਨਾਲ ਸਿਹਤ ਨਾ ਠੀਕ ਹੋਣ ਦੀਆਂ ਮੈਡੀਕਲ ਰਿਪੋਰਟਾਂ ਵੀ ਨੱਥੀ ਕੀਤੀਆਂ ਹਨ। ਆਪਣੇ ਅਸਤੀਫੇ ਵਿਚ ਗਿਆਨੀ ਮਾਨ ਸਿੰਘ ਨੇ ਸਿਹਤ ਨਾ ਠੀਕ ਹੋਣ ਕਾਰਨ ਡਿਊਟੀ ਨੂੰ ਸਹੀਢੰਗ ਨਾਲ ਨਾ ਨਿਭਾਉਣ ਦਾ ਹਵਾਲਾ ਦਿੱਤਾ ਹੈ।

ਗਿਆਨੀ ਮਾਨ ਸਿੰਘ ਵਲੋਂ ਅਸਤੀਫ਼ਾ
ਗਿਆਨੀ ਮਾਨ ਸਿੰਘ ਵਲੋਂ ਅਸਤੀਫ਼ਾ

ਸੂਤਰਾਂ ਮੁਤਾਬਕ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਦਾ ਅਸਤੀਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਪਾਸ ਪਹੁੰਚ ਚੁੱਕਾ ਹੈ, ਜਿਸ ਨੂੰ ਪ੍ਰਵਾਨ ਵੀ ਕੀਤਾ ਗਿਆ ਹੈ। ਸਿੰਘ ਸਾਹਿਬ ਗਿਆਨੀ ਮਾਨ ਸਿੰਘ ਦੇ ਅਸਤੀਫ਼ੇ ਦੀਆਂ ਚਰਚਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਲਿਆਰੇ ਵਿੱਚ ਫੈਲ ਚੁੱਕੀ ਹੈ, ਪਰ ਕਿਸੇ ਵੀ ਅਧਿਕਾਰੀ ਜਾਂ ਸਬੰਧਤ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ, ਪਰ ਸੂਤਰਾਂ ਮੁਤਾਬਕ ਗਿਆਨੀ ਮਾਨ ਸਿੰਘ ਨੇ ਆਪਣਾ ਅਸਤੀਫਾ ਕੁਝ ਦਿਨ ਪਹਿਲਾਂ ਭੇਜ ਦਿੱਤਾ ਸੀ, ਜਿਸ ਨੂੰ ਮੰਗਲਵਾਰ ਨੂੰ ਪ੍ਰਵਾਨ ਕੀਤਾ ਗਿਆ ਹੈ।

ਇਹ ਵੀ ਪੜੋ:Players: ਇੰਟਰਨੈਸ਼ਨਲ ਖਿਡਾਰਣ ਹਰਦੀਪ ਕੌਰ ਝੋਨਾ ਲਾਉਣ ਲਈ ਮਜ਼ਬੂਰ

ਗੌਰਤਲਬ ਹੈ ਕਿ ਸ੍ਰੀ ਹਰੀਮੰਦਰ ਸਾਹਿਬ ਦੇ ਮੌਜੂਦਾ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਜਿਨਾ ਦੀ ਸੇਵਾ ਮੁਕਤੀ ਬੀਤੇ ਵਰੇ ਹੋਣੀ ਸੀ ਪਰ ਸ਼੍ਰੋਮਣੀ ਕਮੇਟੀ ਵਲੋਂ ਓਹਨਾਂ ਦੀ ਸੇਵਾ ਮੁਕਤੀ ਅਗਲੇ ਹੁਕਮਾਂ ਤੱਕ ਟਾਲ ਦਿੱਤੀ ਸੀ ਅਤੇ ਉਹਨਾਂ ਤੋਂ ਬਾਅਦ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਦਾ ਨਾਮ ਸ੍ਰੀ ਹਰੀਮੰਦਰ ਸਾਹਿਬ ਜੀ ਦੇ ਹੈਡ ਗ੍ਰੰਥੀ ਦੀ ਪਦਵੀ ਲਈ ਪੰਥਕ ਗਲਿਆਰਿਆਂ ਵਿੱਚ ਘੁੰਮ ਰਿਹਾ ਸੀ । ਸਿੰਘ ਸਾਹਿਬ ਗਿਆਨੀ ਮਾਨ ਸਿੰਘ ਇੱਕ ਸੂਝਵਾਨ ਕਥਾਵਾਚਕ ਵੀ ਹਨ। ਗਿਆਨੀ ਮਾਨ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਗ੍ਰੰ‍ਥੀ ਤੇ ਲੰਮਾਂ ਸਮਾਂ ਬਤੌਰ ਹੈੱਡ ਗ੍ਰੰਥੀ ਵੱਜੋਂ ਸੇਵਾ ਨਿਭਾਈ ਹੈ। ਗਿਆਨੀ ਮਾਨ ਸਿੰਘ ਦੀ ਉਮਰ ਤਕਰੀਬਨ 52 ਵਰ੍ਹੇ ਹੈ ਅਤੇ ਉਨ੍ਹਾਂ ਦੀ ਤਕਰੀਬਨ ਛੇ ਸਾਲ ਸੇਵਾਵਾਂ ਬਾਕੀ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.