ETV Bharat / city

ਕਿਸਾਨਾਂ ਨੇ ਦਿੱਤਾ ਜਲ੍ਹਿਆਂਵਾਲਾ ਬਾਗ ਵਿਖੇ ਧਰਨਾ - jallianwala bhag

ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 100 ਸਾਲ ਹੋਣ ਮੌਕੇ ਅਮਰਿੰਦਰ ਸਿੰਘ ਸ਼ਹੀਦਾਂ ਨੂੰ ਸ਼ਰਧਾਜ਼ਲੀ ਦੇਣ ਜਲ੍ਹਿਆਂਵਾਲਾ ਬਾਗ ਪਹੁੰਚਣ ਵਾਲੇ ਹੀ ਸਨ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਧਰਨਾ ਦਿੱਤਾ।

ਜਲ੍ਹਿਆਂਵਾਲਾ ਬਾਗ ਵਿਖੇ ਧਰਨਾ
author img

By

Published : Apr 13, 2019, 12:08 AM IST

ਅੰਮ੍ਰਿਤਸਰ : 13 ਅਪ੍ਰੈਲ 1919, ਇਤਿਹਾਸ ਦਾ ਉਹ ਕਾਲਾ ਦਿਨ, ਜਦੋਂ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ 'ਚ ਸ਼ਾਂਤਮਈ ਢੰਗ ਨਾਲ ਜਲਸਾ ਕਰ ਰਹੇ ਨਿਹੱਥੇ ਬੇਕਸੁਰ ਲੋਕਾਂ 'ਤੇ ਗੋਲੀਆਂ ਚਲਾਈਆਂ ਗਈਆਂ ਸਨ। ਇਸ ਸਾਲ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ 100 ਸਾਲ ਹੋਣ ਵਾਲੇ ਹਨ।

ਕਿਸਾਨਾਂ ਨੇ ਕੀਤਾ ਜਲ੍ਹਿਆਂਵਾਲਾ ਬਾਗ ਵਿਖੇ ਧਰਨਾ
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਹੀਦਾਂ ਨੂੰ ਸ਼ਰਧਾਜ਼ਲੀ ਦੇਣ ਜਲ੍ਹਿਆਂਵਾਲਾ ਬਾਗ ਪੁੱਜਣ ਵਾਲੇ ਹੀ ਸਨ ਕਿ ਕਿਸਾਨ ਸੰਘਰਸ਼ ਕਮੇਟੀ ਨੇ 12 ਕਿਲੋਮੀਟਰ ਪੈਦਲ ਮਾਰਚ ਕਰਕੇ ਜਲ੍ਹਿਆਂਵਾਲਾ ਬਾਗ ਵਿਖੇ ਧਰਨਾ ਲੱਗਾ ਦਿੱਤਾ।ਕਿਸਾਨਾਂ ਦਾ ਇਹ ਧਰਨਾ ਲਗਾਉਣ ਦਾ ਮਕਸਤ ਇਹ ਸੀ ਕਿ ਸਰਕਾਰਾਂ ਨੂੰ ਉਨ੍ਹਾਂ ਦੀ ਵਧ ਰਹੀਆਂ ਦਿੱਕਤਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਈਟੀਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ 100 ਸਾਲ ਪਹਿਲਾਂ ਲੋਕ ਅੰਗਰੇਜ਼ਾਂ ਦਾ ਵਿਰੋਧ ਕਰ ਰਹੇ ਸਨ। ਉਨ੍ਹਾਂ ਦੀਆਂ ਨੀਤੀਆਂ ਦੇ ਖ਼ਿਲਾਫ ਸਨ। ਅੱਜ ਅਸੀਂ ਆਪਣੀ ਹੀ ਸਰਕਾਰ ਦੀਆਂ ਨੀਤੀਆਂ ਤੋਂ ਨਾਖੁਸ਼ ਹਾਂ ਕਿਉਂਕਿ ਇਹ ਸਰਕਾਰਾਂ ਵੀ ਅੰਗਰੇਜ਼ਾਂ ਵਾਂਗ ਹੀ ਲੋਕਾਂ ਦਾ ਹਾਲ ਕਰ ਰਹੀਆਂ ਹਨ।ਇਸ ਤੋਂ ਇਲਾਵਾ ਕਿਸਾਨਾਂ ਨੇ ਇਹ ਵੀ ਕਿਹਾ ਕਿ ਜੇਕਰ ਉਨ੍ਹਾਂ ਦੀ ਹਾਲਤਾਂ ਬਾਰੇ ਸਰਕਾਰ ਨੇ ਨਾਂ ਸੋਚਿਆ ਤਾਂ ਉਹ 14 ਮਈ ਨੂੰ ਚੰਡੀਗੜ੍ਹ ਗਵਰਵਨਰ ਦਾ ਰਾਜ ਭਵਨ ਦਾ ਘਿਰਾਓ ਕਰਨਗੇ ।

Intro:one to one

Body:one to one

Conclusion:one to one
ETV Bharat Logo

Copyright © 2025 Ushodaya Enterprises Pvt. Ltd., All Rights Reserved.