ਅੰਮ੍ਰਿਤਸਰ: ਸਾਡੇ ਦੇਸ਼ ਦੇ ਨੌਜਵਾਨਾਂ ਵਿੱਚ ਹੁਨਰ (Skills in the youth of our country) ਦੀ ਕਮੀ ਨਹੀਂ ਹੈ, ਬਸ ਉਨ੍ਹਾਂ ਨੂੰ ਤਰਾਸ਼ਣ ਵਾਲਾ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਜ਼ਰ ਨਹੀਂ ਆਉਂਦਾ। ਕੋਈ ਵੀ ਸਰਕਾਰ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਨਹੀਂ ਆਉਂਦੀ, ਜਿਸ ਦੇ ਚੱਲਦਿਆਂ ਉਨ੍ਹਾਂ ਦਾ ਹੁਨਰ ਉਨ੍ਹਾਂ ਦੇ ਦਿਮਾਗ ਅੰਦਰ ਦੱਬ ਕੇ ਰਹਿ ਜਾਂਦਾ ਹੈ, ਪਰ ਕਈ ਸਿਰੜੀ ਨੌਜਵਾਨ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਦਮ ‘ਤੇ ਆਪਣੇ ਹੁਨਰ ਨੂੰ ਆਮ ਲੋਕਾਂ ਤਕ ਲੈ ਕੇ ਆਉਂਦੇ ਹਨ।
ਅਜਿਹੀ ਹੀ ਇੱਕ ਉਦਾਹਰਣ ਗੁਰੂ ਕੀ ਨਗਰੀ ਅੰਮ੍ਰਿਤਸਰ (Guru Ki Nagri Amritsar) ਵਿੱਚ ਵੀ ਵੇਖਣ ਨੂੰ ਮਿਲੀ ਹੈ। ਇੱਕ ਸਿੱਖ ਨੌਜਵਾਨ ਵੱਲੋਂ ਇੱਕ ਅਨੋਖਾ ਈ-ਬੰਬੂਕਾਟ (E-bamboo kat) ਤਿਆਰ ਕੀਤਾ ਗਿਆ ਹੈ। ਤਰਨ ਸਿੰਘ ਦਾ ਕਹਿਣਾ ਹੈ ਕਿ ਇਸ ਬੰਬੂਕਾਟ ਨੂੰ ਤਿਆਰ ਕਰਨ ਲਈ ਉਨ੍ਹਾਂ ਨੂੰ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗਿਆ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਇਸ ਨੂੰ ਤੋੜ ਕੇ ਦੁਬਾਰਾ ਬਣਾਉਣਾ ਪਿਆ ਅਤੇ ਕਈ ਵਾਰ ਇਸ ਦੇ ਸਪੇਅਰ ਪਾਰਟਸ ਬਦਲਣੇ ਪਏ। ਉਨ੍ਹਾਂ ਦੱਸਿਆ ਕਿ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈਕੇ ਇਸ ਮੋਟਰਸਾਈਕਲ ਨੂੰ ਤਿਆਰ ਕੀਤਾ ਗਿਆ ਹੈ, ਜੋ ਲੋਕਾਂ ਨੂੰ ਪੈਟਰੋਲ ਦੇ ਖਰਚ ਤੋਂ ਛੁਟਕਾਰਾ ਦੇਵੇਗਾ।
ਇਹ ਵੀ ਪੜ੍ਹੋ: ਮਾਨ ਨੇ ਕੈਬਨਿਟ ਨੂੰ ਵੰਡੇ ਮੰਤਰਾਲੇ, ਹੋਮ ਤੇ ਪਰਸੋਨਲ ਰੱਖਿਆ ਆਪਣੇ ਕੋਲ
ਉਨ੍ਹਾਂ ਦੱਸਿਆ ਕਿ ਇਸ ਨੂੰ ਤਿਆਰ ਕਰਨ ਦੇ ਵਿੱਚ ਉਨ੍ਹਾਂ ਦਾ 70 ਤੋਂ 80 ਹਜ਼ਾਰ ਰੁਪਈਆ ਖਰਚਾ ਆਇਆ ਹੈ ਅਤੇ ਇਸ ਨੂੰ ਤਿਆਰ ਕਰਨ ਵਿੱਚ ਉਨ੍ਹਾਂ ਨੂੰ ਖਾਸੀ ਮੁਸ਼ੱਕਤ ਕਰਨੀ ਪਈ ਹੈ। ਉਨ੍ਹਾਂ ਦੱਸਿਆ ਕਿ ਇੱਕ ਵਾਰ ਪੂਰਾ ਚਾਰਜ ਕਰਕੇ ਇਹ 60 ਕਿੱਲੋਂ ਮੀਟਰ ਤੱਕ ਦਾ ਸਫ਼ਰ ਤੈਅ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ 2 ਸਵਾਰੀਆਂ ਨੂੰ ਲੈਕੇ ਅਰਾਮ ਨਾਲ ਚੱਲ ਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤਿਆਰ ਕੀਤੇ ਗਏ ਇਹ ਬੰਬੂਕਾਟ ਦੇ ਵਿੱਚ ਸੈਂਟਰ ਲਾਕਿੰਗ ਦੀ ਵੀ ਸੁਵਿਧਾ ਦਿੱਤੀ ਗਈ ਹੈ ਅਤੇ ਨਾਲ ਹੀ ਇਸ ਦੇ ਉੱਤੇ ਇੱਕ ਡਿਜੀਟਲ ਮੀਟਰ ਦੀ ਵਰਤੋਂ (Use of digital meter) ਕੀਤੀ ਗਈ ਹੈ ਜੋ ਕਿ ਇਸ ਦੇ ਚੱਲਣ ਵੇਲੇ ਇਸ ਦੀ ਸਪੀਡ ਅਤੇ ਕਿੰਨੀ ਬੈਟਰੀ ਬਾਕੀ ਰਹਿ ਗਈ ਹੈ ਇਹ ਜਾਣਕਾਰੀ ਦਿੰਦਾ ਹੈ।
ਇਹ ਵੀ ਪੜ੍ਹੋ: ਖਸਤਾ ਹਾਲਤ ’ਚ ਖੜ੍ਹੀਆਂ ਐਂਬੂਲੈਂਸਾਂ ’ਤੇ 'ਆਪ' MLA ਦੀ ਰੇਡ, ਮੌਕੇ ’ਤੇ ਹੀ ਫੋਨ ਲਾ ਦਿੱਤੀ ਵੱਡੀ ਚਿਤਾਵਨੀ