ETV Bharat / city

ਐਕਸ਼ਨ ’ਚ ਉੱਪ ਮੁੱਖ ਮੰਤਰੀ ਰੰਧਾਵਾ, ਕੈਪਟਨ ਤੋਂ ਮੰਗਿਆ ਜਵਾਬ - Punjab Police

ਉਪ ਮੁੱਖ ਮੰਤਰੀ (Deputy CM) ਸੁਖਜਿੰਦਰ ਰੰਧਾਵਾ (Sukhjinder Randhawa) ਵੱਲੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ’ਚ ਜਗਦੇਵ ਖ਼ੁਰਦ (ਅਜਨਾਲਾ) ਸਰਹੱਦ ਦੇ ਨਾਲ ਲੱਗਦੇ ਪੁਲਿਸ ਨਾਕਿਆਂ ਦਾ ਦੌਰਾ ਕੀਤਾ ਗਿਆ। ਉਸ ਤੋਂ ਮਗਰੋਂ ਡੇਰਾ ਬਾਬਾ ਨਾਨਕ (Dera Baba Nanak) ਵਿੱਚ ਸਰਹੱਦੀ ਇਲਾਕਿਆਂ ਦੇ ਦੌਰਾ ਕਰ ਸੁਰੱਖਿਆ ਸਬੰਧੀ ਜਾਇਜ਼ਾ ਲਿਆ ਗਿਆ।

ਐਕਸ਼ਨ ’ਚ ਉੱਪ ਮੁੱਖ ਮੰਤਰੀ ਰੰਧਾਵਾ
ਐਕਸ਼ਨ ’ਚ ਉੱਪ ਮੁੱਖ ਮੰਤਰੀ ਰੰਧਾਵਾ
author img

By

Published : Oct 16, 2021, 7:12 AM IST

Updated : Oct 16, 2021, 11:52 AM IST

ਚੰਡੀਗੜ੍ਹ: ਉਪ ਮੁੱਖ ਮੰਤਰੀ (Deputy CM) ਸੁਖਜਿੰਦਰ ਸਿੰਘ ਰੰਧਾਵਾ (Sukhjinder Randhawa) ਨੇ ਦੇਰ ਰਾਤ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪੰਜਾਬ ਪੁਲਿਸ ਦੇ ਨਾਕਿਆਂ ਦੀ ਅਚਨਚੇਤੀ ਚੈਕਿੰਗ ਕੀਤੀ। ਇਸ ਦੀ ਸ਼ੁਰੂਆਤ ਅੰਮ੍ਰਿਤਸਰ ਜ਼ਿਲ੍ਹੇ ਦੇ ਜਗਦੇਵ ਖ਼ੁਰਦ (ਅਜਨਾਲਾ) ਤੋਂ ਕੀਤੀ ਗਈ।

ਇਹ ਵੀ ਪੜੋ: ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਰਹਿਣਗੇ ਸਿੱਧੂ

ਦੱਸ ਦਈਏ ਕਿ ਦੇਰ ਰਾਤ ਸੁਖਜਿੰਦਰ ਰੰਧਾਵਾ (Sukhjinder Randhawa) ਵੱਲੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ’ਚ ਜਗਦੇਵ ਖ਼ੁਰਦ (ਅਜਨਾਲਾ) ਸਰਹੱਦ ਦੇ ਨਾਲ ਲੱਗਦੇ ਪੁਲਿਸ ਨਾਕਿਆਂ ਦਾ ਦੌਰਾ ਕੀਤਾ ਗਿਆ। ਉਸ ਤੋਂ ਮਗਰੋਂ ਡੇਰਾ ਬਾਬਾ ਨਾਨਕ (Dera Baba Nanak) ਵਿੱਚ ਸਰਹੱਦੀ ਇਲਾਕਿਆਂ ਦੇ ਦੌਰਾ ਕਰ ਸੁਰੱਖਿਆ ਸਬੰਧੀ ਜਾਇਜ਼ਾ ਲਿਆ ਗਿਆ।

ਐਕਸ਼ਨ ’ਚ ਉੱਪ ਮੁੱਖ ਮੰਤਰੀ ਰੰਧਾਵਾ

ਇਸ ਮੌਕੇ ਸੁਖਜਿੰਦਰ ਰੰਧਾਵਾ (Sukhjinder Randhawa) ਨੇ ਕਿਹਾ ਕਿ ਬੀਐਸਐਫ ਨੂੰ ਸਿਰਫ ਸਰਹੱਦ 'ਤੇ ਰੱਖਿਆ ਜਾਣਾ ਚਾਹੀਦਾ ਹੈ ਅਤੇ ਬਾਕੀ ਦੇ ਖੇਤਰ ਪੰਜਾਬ ਪੁਲਿਸ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਛੱਡ ਦਿੱਤੇ ਜਾਣੇ ਚਾਹੀਦੇ ਹਨ। ਰੰਧਾਵਾ (Sukhjinder Randhawa) ਨੇ ਕਿਹਾ ਕਿ ਪੰਜਾਬ ਵਿੱਚ ‘ਅਦਿੱਖ ਐਮਰਜੈਂਸੀ’ ਵਰਗੀ ਸਥਿਤੀ ਬਣਾਈ ਜਾ ਰਹੀ ਹੈ, ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੰਜਾਬ ਪੁਲਿਸ (Punjab Police) ਦੇ ਹੱਥਾਂ ਵਿੱਚ ਸੁਰੱਖਿਅਤ ਹੈ। ਕੇਂਦਰ ਨੂੰ ਇਸ ਦੀ ਬਜਾਏ ਸਰਹੱਦ ਪਾਰ ਤੋਂ ਆਉਣ ਵਾਲੇ ਨਸ਼ਿਆਂ, ਹਥਿਆਰਾਂ ਅਤੇ ਡਰੋਨਾਂ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਸ਼ਾਂਤਮਈ ਪੰਜਾਬੀਆਂ ਨੂੰ ਪ੍ਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਹੈ।

ਐਕਸ਼ਨ ’ਚ ਉੱਪ ਮੁੱਖ ਮੰਤਰੀ ਰੰਧਾਵਾ

ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਡਰ ਹੈ ਕਿ ਬੀਐਸਐਫ ਦੇ ਕਰਮਚਾਰੀ ਬਿਨ੍ਹਾਂ ਮਤਲਬ ਉਹਨਾਂ ਦੇ ਘਰਾਂ ਵਿੱਚ ਦਾਖਲ ਹੋਣਗੇ, ਪਿੰਡਾਂ ਦੀ ਘੇਰਾਬੰਦੀ ਕਰਨਗੇ ਅਤੇ ਤਲਾਸ਼ੀ ਲੈਣਗੇ। ਜੇ ਬੀਐਸਐਫ ਪਿੰਡਾਂ ਵਿੱਚ ਦਾਖਲ ਹੁੰਦਾ ਹੈ, ਤਲਾਸ਼ੀ ਲੈਂਦਾ ਹੈ, ਕੇਸ ਦਰਜ ਕਰਦਾ ਹੈ, ਇਹ ਦੇਸ਼ ਦੇ ਸੰਘੀ ਢਾਂਚੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋਵੇਗੀ।

ਕੈਪਟਨ ਦੇਣ ਜਵਾਬ

ਸੁਖਜਿੰਦਰ ਰੰਧਾਵਾ (Sukhjinder Randhawa) ਨੇ ਕਿਹਾ ਕਿ 2016 ਵਿੱਚ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਇੱਕ ਅਖ਼ਬਾਰ ਦੀ ਇੰਟਰਵਿਉ ਵਿੱਚ ਕਿਹਾ ਸੀ ਕਿ ਬੀਐਸਐਫ ਅਤੇ ਪਾਕਿ ਰੇਂਜਰਾਂ ਦੇ ਵਿੱਚ ਗਠਜੋੜ ਹੈ ਅਤੇ ਇਸ ਨੂੰ ਤੋੜਨ ਦੀ ਲੋੜ ਹੈ। ਉਸਨੂੰ ਪਹਿਲਾਂ ਇਸਦਾ ਜਵਾਬ ਦੇਣਾ ਚਾਹੀਦਾ ਹੈ।

ਰੰਧਾਵਾ ਨੇ ਕੀਤਾ ਟਵੀਟ

ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ (Sukhjinder Randhawa) ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਮੈਂ ਇਸ ਵੇਲੇ ਅੰਮ੍ਰਿਤਸਰ ਸੈਕਟਰ ਦੇ ਭਾਰਤ-ਪਾਕਿਸਾਤਨ ਸਰਹੱਦ (Indo-Pakistan border) ‘ਤੇ ਸਾਡੀ ਫੌਜਾਂ ਦਾ ਮਨੋਬਲ ਵਧਾਉਣ ਲਈ ਪਹੁੰਚਿਆ ਹਾਂ। ਅਸੀਂ ਸੁਰੱਖਿਆ ਬਲਾਂ ਦੇ ਨਾਲ ਖੜ੍ਹੇ ਹਾਂ, ਕਿਉਂਕਿ ਉਹ ਸਾਡੀ ਸਰਹੱਦਾਂ ਦੀ ਰੱਖਿਆ ਅਤੇ ਸੁਰੱਖਿਆ ਕਰਦੇ ਹਨ। ਸੁਰੱਖਿਆ ਬਲਾਂ ਦੀ ਕੁਰਬਾਨੀ ਸਾਨੂੰ ਇਸ ਸੁੰਦਰ ਦੇਸ਼ ਦੇ ਨਾਗਰਿਕਾਂ ਦੇ ਰੂਪ ਵਿੱਚ ਸ਼ਾਂਤੀ ਨਾਲ ਸੌਣ ਦਿੰਦੀ ਹੈ।

  • I am at the Indo Pak Border in Amritsar Sector right now, to invigorate the morale of our forces.The Pb Govt. stands by the security forces as they defend and secure our borders.
    The security forces sacrifice lets us as citizens of this beautiful country sleep in peace. pic.twitter.com/S85zGSFSKF

    — Sukhjinder Singh Randhawa (@Sukhjinder_INC) October 15, 2021 " class="align-text-top noRightClick twitterSection" data=" ">

ਇਹ ਵੀ ਪੜੋ: ਮਨਮੋਹਨ ਸਿੰਘ ਦੀ ਬੇਟੀ ਦਾ ਇਲਜ਼ਾਮ, ਮੰਡਾਵਿਆ ਨੂੰ ਮਨ੍ਹਾਂ ਕਰਨ 'ਤੇ ਵੀ AIIMS 'ਚ ਫੋਟੋ ਖਿੱਚਵਾਈ

Last Updated : Oct 16, 2021, 11:52 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.