ਅੰਮ੍ਰਿਤਸਰ: ਅਦਾਕਾਰਾ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਗਿੱਲ ਨੂੰ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਦਿੱਤੀ (Death threat to actress Shahnaz Gill father) ਗਈ ਹੈ। ਸੰਤੋਖ ਸਿੰਘ ਗਿੱਲ ਬੀਤੇ ਸਮੇਂ ਦੌਰਾਨ ਸ਼ਿਵ ਸੈਨਾ ਹਿੰਦੋਸਤਾਨ ਦੇ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਦੀ ਚੋਣ ਲੜ ਚੁੱਕੇ ਹਨ ਅਤੇ ਹੁਣ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੀਐਲਸੀ ਪਾਰਟੀ (ਭਾਜਪਾ) ਦੀ ਤਰਫੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣ ਲੜੇ ਸਨ।
ਇਹ ਵੀ ਪੜੋ: ਸੰਗਰੂਰ ਵਿੱਚ ਅਧਿਆਪਕਾਂ ਵਿਚਾਲੇ ਹੋਈ ਤਕਰਾਰ,ਵਿਦਿਆਰਥੀਆਂ ਨੇ ਸਕੂਲ ਦੇ ਗੇਟ ਨੂੰ ਲਾਇਆ ਤਾਲਾ
ਫੋਨ ਕਾਲ ਕਰਨ ਵਾਲੇ ਵਿਅਕਤੀ ਵਲੋਂ ਸੰਤੋਖ ਸਿੰਘ ਗਿੱਲ ਨੂੰ ਧਮਕੀ ਦਿੰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਉਹ ਉਸ ਨੂੰ ਮਾਰ ਦੇਵੇਗਾ। ਉਸ ਵਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਬੀਤੇ ਸਮੇਂ ਦੌਰਾਨ ਹੋਏ ਹਮਲੇ ਵਿੱਚ ਸਿਰਫ ਉਸ ਨੂੰ ਸਮਝਾਉਣ ਤੇ ਡਰਾਉਣ ਲਈ ਹਮਲਾ ਕੀਤਾ ਗਿਆ ਸੀ, ਪਰ ਇਸ ਵਾਰ ਉਹ ਉਸ ਨੂੰ ਛੱਡੇਗਾ ਨਹੀਂ।
ਪੀੜਤ ਸੰਤੋਖ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਬਿਆਸ ਤੋਂ ਤਰਨ ਤਾਰਨ ਜਾਣਾ ਸੀ ਜਿਸ ਦੌਰਾਨ ਰਾਸਤੇ ਦੇ ਵਿੱਚ ਤਕਰੀਬਨ ਸਵਾ ਕੁ ਇੱਕ ਵਜੇ ਜਦ ਉਹ ਜੰਡਿਆਲਾ ਨੇੜੇ ਪੁੱਜੇ ਤਾਂ ਇਸ ਦੌਰਾਨ ਇੱਕ ਕਥਿਤ ਹੈਪੀ ਨਾਮ ਦੱਸ ਰਹੇ ਗੈਂਗਸਟਰ ਦੀ ਉਨ੍ਹਾਂ ਨੂੰ ਫੋਨ ਕਾਲ ਆਈ ਜੋ ਉਨ੍ਹਾਂ ਨੂੰ ਧਮਕੀ (Death threat Shahnaz Gill father) ਦੇ ਰਿਹਾ ਹੈ ਕਿ ਪਹਿਲਾਂ ਵੀ ਤੁਹਾਡੇ ਤੇ ਦੋ ਤਿੰਨ ਵਾਰ ਹਮਲੇ ਕੀਤੇ ਹਨ, ਜੋ ਤੁਹਾਨੂੰ ਡਰਾਉਣ ਲਈ ਸੀ ਇਸ ਵਾਰ ਉਹ ਦੀਵਾਲੀ ਤੋਂ ਪਹਿਲਾਂ ਪਹਿਲਾਂ ਉਸ ਨੂੰ ਗੋਲੀਆਂ ਮਾਰ ਕੇ ਮਾਰੇਗਾ। ਉਨ੍ਹਾਂ ਕਿਹਾ ਕਿ ਅੱਗੇ ਵੀ ਦੋ ਤਿੰਨ ਵਾਰ ਉਨ੍ਹਾਂ ਉੱਤੇ ਹਮਲਾ ਹੋ ਚੁਕਾ ਹੈ। ਉਨ੍ਹਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਗੈਂਗਸਟਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ।
ਸੰਤੋਖ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਵੀ ਕਥਿਤ ਧਮਕੀਆਂ ਦੇ ਚੱਲਦੇ ਹੋਏ ਪ੍ਰਸ਼ਾਸਨ ਵਲੋਂ 2019 ਦੌਰਾਨ ਉਨ੍ਹਾਂ ਨੂੰ 6 ਗੰਨਮੈਨ ਦਿੱਤੇ ਗਏ ਸਨ, ਜਿਸ ਤੋਂ ਬਾਅਦ 2020 ਵਿੱਚ 8 ਕਰ ਦਿੱਤੇ ਗਏ ਸਨ ਅਤੇ 2021 ਵਿੱਚ 14 ਗੰਨਮੈਨ ਦਿੱਤੇ ਗਏ ਸਨ ਜਿਸ ਤੋਂ ਬਾਅਦ 2021 ਦੇ ਅੰਤ ਮਹੀਨਿਆਂ ਵਿੱਚ ਹੌਲੀ ਹੌਲੀ ਅਚਾਨਕ ਪ੍ਰਸ਼ਾਸਨ ਵਲੋਂ ਸਾਰੀਆਂ ਸਰੁੱਖਿਆ ਵਾਪਿਸ ਲੈ ਲਈ ਗਈ ਅਤੇ ਹੁਣ ਬੀਤੇ ਕਰੀਬ 2 ਮਹੀਨੇ ਪਹਿਲਾਂ ਉਨ੍ਹਾਂ ਨੂੰ ਦੋ ਗੰਨਮੈਨ ਦਿੱਤੇ ਗਏ (Death threat Shahnaz Gill father) ਸਨ। ਸੰਤੋਖ ਸਿੰਘ ਗਿੱਲ ਦਾ ਕਹਿਣਾ ਹੈ ਕਿ ਉਨ੍ਹਾਂ ਉਕਤ ਸਾਰੀ ਘਟਨਾ ਦੀ ਆਡੀਓ ਅਤੇ ਫੋਨ ਕਾਲ ਦੀ ਰਿਕਾਰਡ ਐਸਐਸਪੀ ਅੰਮ੍ਰਿਤਸਰ ਦਿਹਾਤੀ ਸਵਪਨ ਸ਼ਰਮਾ ਨੂੰ ਦੇ ਦਿੱਤੀ ਹੈ ਤੇ ਉਹ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਦੇਣਗੇ।
ਉਥੇ ਹੀ ਪੁਲਿਸ ਅਧਿਕਾਰੀ ਜਸਵੰਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਨਾਜ਼ ਦੇ ਪਿਤਾ ਵੱਲੋਂ ਸਾਨੂੰ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੇ ਅਸੀਂ ਉਸ ਸ਼ਿਕਾਇਤ ਉਤੇ ਕੰਮ ਕਰਦੇ ਹੋਏ ਉਨ੍ਹਾਂ ਨੂੰ ਇਕ ਹੋਰ ਗੰਨਮੈਨ ਦੇ ਰਹੇ ਹਾਂ ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਇਨ੍ਹਾਂ ਨੰਬਰਾਂ ਦੇ ੳੁੱਤੇ ਟਰੇਸ ਕਰਕੇ ਵੀ ਇਸ ਨੂੰ ਜਲਦ ਤੋਂ ਜਲਦ ਫੜਨ ਦੀ ਕੋਸ਼ਿਸ਼ ਕਰਾਂਗੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਰੇਕ ਬਾਸ਼ਿੰਦੇ ਦੀ ਸੁਰੱਖਿਆ ਕਰਨਾ ਪੰਜਾਬ ਪੁਲਸ ਦਾ ਪਹਿਲਾ ਹੱਕ ਹੈ ਅਤੇ ਇਹ ਤਾਂ ਸ਼ਹਿਨਾਜ਼ ਦੇ ਪਿਤਾ ਹਨ ਅਤੇ ਸ਼ਹਿਨਾਜ ਵੱਲੋਂ ਸਾਡੇ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਗਿਆ ਇਸ ਕਰਕੇ ਅਸੀਂ ਇਸ ਦੇ ਪਿਤਾ ਦੀ ਸੁਰੱਖਿਆ ਯਕੀਨੀ ਬਣਾਵਾਂਗੇ ਅਤੇ ਜਲਦ ਤੋਂ ਜਲਦ ਆਰੋਪੀਆਂ ਨੂੰ ਗ੍ਰਿਫਤਾਰ ਕਰਾਂਗੇ।
ਇਹ ਵੀ ਪੜੋ: US kidnapping: ਭਾਰਤੀ ਪਰਿਵਾਰ ਦੇ ਕਤਲ ਦਾ ਸ਼ੱਕੀ ਗ੍ਰਿਫਤਾਰ