ਅੰਮ੍ਰਿਤਸਰ: ਦੇਸ਼ ਭਰ ’ਚ ਕੋਰੋਨਾ ਨੇ ਇੱਕ ਵਾਰ ਮੁੜ ਰਫ਼ਤਾਰ ਫੜ ਲਈ ਹੈ ਤੇ ਉਥੇ ਹੀ ਕਿਹਾ ਜਾ ਰਿਹਾ ਹੈ ਕਿ ਕੋਰੋਨਾ ਦੀ ਦੂਜੀ ਵੇਵ ਪਹਿਲੀ ਨਾਲੋਂ ਵੀ ਵਧੇਰੇ ਖ਼ਤਰਨਾਕ ਹੈ। ਕੋਰੋਨਾ ਨੂੰ ਰੋਕਣ ਲਈ ਜਿੱਥੇ ਸਰਕਾਰਾਂ ਨੇ ਸਖਤਾਈ ਕੀਤੀ ਹੋਈ ਹੈ ਉਥੇ ਹੀ ਇਸ ਦੌਰਾਨ ਆਕਸੀਜਨ ਦੀ ਵੀ ਵੱਡੀ ਕਮੀ ਨਜ਼ਰ ਆ ਰਹੀ ਹੈ ਜਿਸ ਕਾਰਨ ਸੂਬੇ ਇੱਕ ਦੂਜੇ ’ਤੇ ਇਲਜ਼ਾਮ ਲਗਾ ਰਹੇ ਹਨ। ਉਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜਿਥੇ ਬੀਤੇ ਦਿਨ ਲੁਧਿਆਣਾ ਦੇ ਡੀਸੀ ਨੇ ਕਿਹਾ ਸੀ ਕਿ ਸਾਡੇ ਕੋਲ ਆਕਸੀਜਨ ਦੀ ਕੋਈ ਕਮੀ ਨਹੀਂ ਹੈ ਉਥੇ ਹਾ ਜੇਕਰ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਜ਼ਿਲ੍ਹੇ ’ਚ ਆਕਸੀਜਨ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਪਿੱਛੋਂ ਆਕਸੀਜਨ ਦੀ ਸਪਲਾਈ ਘੱਟ ਹੋ ਰਹੀ ਹੈ। ਉਥੇ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਨਿਜੀ ਹਸਪਤਾਲਾਂ ਕੋਲ ਆਕਸੀਜਨ ਦੀ ਸਪਲਾਈ ਨਹੀਂ ਹੈ ਉਹ ਕੋਰੋਨਾ ਦੇ ਮਰੀਜ਼ਾਂ ਨੂੰ ਦਾਖਲ ਨਾ ਕਰਨ।
ਇਹ ਵੀ ਪੜੋ: ਸੁਰੱਖਿਆ ਦੀ ਮੰਗ ਕਰਨ ਵਾਲੇ ਪ੍ਰੇਮੀ ਜੋੜਿਆਂ ਨੂੰ ਹੁਣ ਘਰ ਬੈਠੇ ਮਿਲੇਗੀ ਮਦਦ
ਉੱਥੇ ਹੀ ਅੰਮ੍ਰਿਤਸਰ ਦੇ ਸਿਵਲ ਸਰਜਨ ਚਰਨਜੀਤ ਸਿੰਘ ਵੀ ਨੀਲਕੰਠ ਹਸਪਤਾਲ ਪੁੱਜੇ। ਉਨ੍ਹਾਂ ਕਿਹਾ ਕਿ ਇਸ ਸਮੇਂ ਆਕਸੀਜਨ ਦੀ ਸਭ ਤੋਂ ਜ਼ਿਆਦਾ ਲੋੜ ਸਰਕਾਰੀ ਹਸਪਤਾਲ ਵਿੱਚ ਹੈ, ਕਿਉਂਕਿ ਉਥੇ ਜਿਆਦਾ ਬੈਡ ਹੋਣ ਕਰਕੇ ਸਪਲਾਈ ਜਾਰੀ ਰੱਖੀ ਗਈ ਹੈ। ਉਹਨਾਂ ਨੇ ਕਿਹਾ ਕਿ ਨਿਜੀ ਹਸਪਤਾਲਾਂ ’ਚ ਘੱਟ ਬੈਡ ਹੁੰਦੇ ਹਨ ਇਸ ਲਈ ਸਰਕਾਰੀ ਹਸਪਤਾਲਾਂ ’ਚ ਆਕਸੀਜਨ ਦੀ ਸਪਲਾਈ ਵਧੇਰੇ ਹੋ ਰਹੀ ਹੈ।
ਉਥੇ ਹੀ ਮਾਮਲੇ ਸਬੰਧੀ ਕੈਬਿਨੇਟ ਮੰਤਰੀ ਓਪੀ ਸੋਨੀ ਨੇ ਕਿਹਾ ਕਿ ਜਿਹੜੀਆਂ 6 ਮੌਤਾਂ ਹੋਈਆਂ ਹਨ ਉਹ ਹਸਪਤਾਲ ਦੀ ਅਣਗਹਿਲੀ ਕਾਰਨ ਹੋਈਆਂ ਹਨ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਆਕਸੀਜਨ ਦੀ ਬੇਸ਼ੱਕ ਘਾਟ ਹੈ ਪਰ ਫੇਰ ਵੀ ਅਸੀਂ ਇਸ ਨੂੰ ਪੂਰਾ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਜੇਕਰ ਹਸਪਤਾਲ ਸਾਨੂੰ ਕੋਈ ਲਿਖਤੀ ਮੰਗ ਕਰਦਾ ਤਾਂ ਅਸੀਂ ਆਕਸੀਜਨ ਜ਼ਰੂਰ ਦਿੰਦੇ। ਉਥੇ ਹੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਮਾਮਲੇ ’ਚ ਕਮੇਟੀ ਬਣਾ ਦਿੱਤੀ ਗਈ ਹੈ ਤੇ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜੋ: ਅੰਮ੍ਰਿਤਸਰ 'ਚ ਆਕਸੀਜਨ ਦੀ ਘਾਟ ਨਾਲ 6 ਮਰੀਜ਼ਾਂ ਦੀ ਮੌਤ, ਜਾਂਚ ਕਮੇਟੀ ਦਾ ਗਠਨ