ਅੰਮ੍ਰਿਤਸਰ: ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਾ ਅੱਜ 9ਵਾਂ ਦਿਨ ਹੈ (Russia-Ukraine War 9th Day)। ਰੂਸੀ ਸੈਨਿਕਾਂ ਦੇ ਯੂਕਰੇਨ 'ਤੇ ਹਮਲੇ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ ਨੂੰ ਅੱਗ ਲੱਗ ਗਈ ਹੈ। ਜਾਣਕਾਰੀ ਮੁਤਾਬਕ ਰੂਸੀ ਫੌਜ ਨੇ ਯੂਕਰੇਨ ਦੀ ਮੁੱਖ ਬੰਦਰਗਾਹ 'ਤੇ ਕਬਜ਼ਾ ਕਰ ਲਿਆ ਹੈ। ਉੱਥੇ ਹੀ ਦੂਜੇ ਪਾਸੇ ਇਸ ਜੰਗ ਦੇ ਕਾਰਨ ਕਈ ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਹਨ ਜਿਨ੍ਹਾਂ ਨੂੰ ਸਰਕਾਰ ਵੱਲੋਂ ਬਾਹਰ ਕੱਢਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਸਾਂਸਦ ਗੁਰਜੀਤ ਔਜਲਾ ਪੋਲੈਂਡ ਲਈ ਰਵਾਨਾ
ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਰੂਸ ਦੇ ਹਮਲੇ ਤੋਂ ਬਾਅਦ ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀ ਦੀ ਮਦਦ ਲਈ ਉਹ ਅੰਮ੍ਰਿਤਸਰ ਤੋਂ ਪੋਲੈਂਡ ਦੀ ਫਲਾਈਟ ’ਤੇ ਜਾ ਰਹੇ ਹਨ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਰਾਬਤਾ ਕਰਨ ਤੋਂ ਬਾਅਦ ਵੀ ਕੋਈ ਪੁਖਤਾ ਨਤੀਜੇ ਨਹੀਂ ਨਿਕਲੇ ਹਨ। ਜਿਹੜੇ ਵਿਦਿਆਰਥੀ ਖਾਰਕਿਵ ਅਤੇ ਸੂਮੀ ਚ ਫਸੇ ਹੋਏ ਹਨ ਉਨ੍ਹਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਅੱਗੇ ਕਿਹਾ ਕਿ ਡਾ.ਸੰਧੂ ਜੋ ਕਿ ਉੱਥੇ ਬੱਚਿਆ ਨੂੰ ਯੂਕਰੇਨ ਤੋਂ ਕੱਢ ਰਹੇ ਹਨ ਅਤੇ ਉਨ੍ਹਾਂ ਨੂੰ ਖਾਣਾ ਮੁਹੱਈਆ ਕਰਵਾ ਰਹੇ ਹਨ, ਉਹਨਾ ਦਾ ਕਾਰਜ ਸ਼ਲਾਘਾਯੋਗ ਹੈ ਅਤੇ ਅਸੀ ਵੀ ਚਾਹੁਦੇ ਹਾਂ ਕਿ ਜੇਕਰ ਕੋਈ ਸਾਨੂੰ ਉੱਥੋ ਟਰਾਸਪੋਰਟ ਮੁਹੱਈਆ ਹੁੰਦੀ ਹੈ ਤਾਂ ਅਸੀਂ 20 ਤੋਂ 22 ਬੱਸਾਂ ਦਾ ਇੰਤਜਾਮ ਆਪਣੇ ਖਰਚੇ ’ਤੇ ਕਰ ਉੱਥੋ ਬਚਿਆਂ ਨੂੰ ਸੁਰੱਖਿਤ ਬਾਹਰ ਕਢ ਸਕਿਏ।
ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਅਤੇ ਹਰ ਇੱਕ ਭਾਈਚਾਰੇ ਦੇ ਨਾਲ ਗੱਲਬਾਤ ਕੀਤੀ ਗਈ ਹੈ। ਸਮਾਂ ਅਤੇ ਨੈੱਟਵਰਕ ਚ ਫਰਕ ਹੋਣ ਕਾਰਨ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਹੜੇ ਵੀ ਵਿਦਿਆਰਥੀ ਬਾਰਡਰਾਂ ’ਚ ਫਸੇ ਹੋਏ ਹਨ ਉਨ੍ਹਾਂ ਨੂੰ ਜਲਦ ਹੀ ਉਨ੍ਹਾਂ ਦੇ ਮਾਪਿਆਂ ਦੇ ਕੋਲ ਲੈ ਕੇ ਆਇਆ ਜਾਵੇਗਾ। ਦੇਸ਼ ਚ ਹਰ ਕੋਈ ਵਿਅਕਤੀ ਇੱਕ ਹੋਇਆ ਪਿਆ ਹੈ।
ਪੀਐੱਮ ਮੋਦੀ ਨੇ ਮਦਦ ਲਈ ਭੇਜੇ 4 ਮੰਤਰੀ
ਦੱਸ ਦਈਏ ਕਿ ਜੰਗ ਦੇ ਚੱਲਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ, ਜਯੋਤਿਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਸਾਬਕਾ ਫੌਜ ਮੁਖੀ ਵੀਕੇ ਸਿੰਘ ਉਥੇ ਫਸੇ ਵਿਦਿਆਰਥੀਆਂ ਦੇ ਬਚਾਅ ਕਾਰਜ ਵਿੱਚ ਮਦਦ ਲਈ ਯੂਕਰੇਨ ਦੇ ਗੁਆਂਢੀ ਮੁਲਕਾਂ ਦਾ ਦੌਰਾ ਕਰਨ ਲਈ ਭੇਜਿਆ ਸੀ। ਉਨ੍ਹਾਂ ਵੱਲੋਂ ਲਗਾਤਾਰ ਵਿਦਿਆਰਥੀਆਂ ਦੀ ਮਦਦ ਕੀਤੀ ਜਾ ਰਹੀ ਹੈ।
ਰੂਸ ਅਤੇ ਯੂਕਰੇਨ ਵਿਚਾਲੇ ਜੰਗ ਅਜੇ ਵੀ ਜਾਰੀ
ਕਾਬਿਲੇਗੌਰ ਹੈ ਕਿ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਅਜੇ ਵੀ ਜਾਰੀ ਹੈ। ਜਾਣਕਾਰੀ ਮੁਤਾਬਕ ਰੂਸੀ ਫੌਜ ਨੇ ਯੂਕਰੇਨ ਦੀ ਮੁੱਖ ਬੰਦਰਗਾਹ 'ਤੇ ਕਬਜ਼ਾ ਕਰ ਲਿਆ ਹੈ। ਇਸ ਦੇ ਨਾਲ ਹੀ ਜੰਗ ਵਿਚਾਲੇ ਦੂਜੇ ਦੌਰ ਦੀ ਬੈਠਕ 'ਚ ਯੂਕਰੇਨ ਅਤੇ ਰੂਸ ਦੇ ਵਾਰਤਾਕਾਰਾਂ ਨੇ ਕਿਹਾ ਕਿ ਜੰਗ 'ਤੇ ਤੀਜੇ ਦੌਰ ਦੀ ਗੱਲਬਾਤ ਜਲਦ ਹੀ ਹੋਵੇਗੀ।
ਇਹ ਵੀ ਪੜੋ: ਰਸ਼ਿਆ ਦੇ ਬਾਰਡਰ ’ਤੇ ਫਸੇ ਬਠਿੰਡਾ ਦੇ ਨੌਜਵਾਨ ਨੇ ਦੱਸੀ ਹੱਡਬੀਤੀ, ਕਿਹਾ- ਕੀਤੀ ਜਾ ਰਹੀ ਹੈ ਆਰਥਿਕ ਲੁੱਟ