ਅੰਮ੍ਰਿਤਸਰ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇਰ ਰਾਤ ਅੰਮ੍ਰਿਤਸਰ ਪਹੁੰਚ ਗਏ। ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਏਅਰਪੋਰਟ ’ਤੇ ਸਪੈਸ਼ਲ ਚਾਰਟਡ ਪਲੇਨ ਰਾਹੀਂ ਆਏ।
ਚੰਨੀ ਦੇ ਨਾਲ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ, ਸੁਖਜਿੰਦਰ ਸਿੰਘ ਰੰਧਾਵਾ ਵੀ ਹਵਾਈ ਅੱਡੇ ਤੋਂ ਸਿੱਧੇ ਨਵਜੋਤ ਸਿੰਘ ਸਿੱਧੂ ਦੀ ਕੋਠੀ ਪਹੁੰਚੇ। ਨਵਜੋਤ ਸਿੰਘ ਸਿੱਧੂ ਦੇ ਘਰ ਡਿਨਰ ਤੋਂ ਬਾਅਦ ਚੰਨੀ ਤੇ ਰੰਧਾਵਾ ਉੱਥੇ ਹੀ ਰੁਕਣਗੇ ਅਤੇ ਉੱਥੋਂ ਸਵੇਰੇ ਸ੍ਰੀ ਦਰਬਾਰ ਸਾਹਿਬ ਮੱਥ ਟੇਕਣ ਜਾਣਗੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਟੀਮ ਨਾਲ ਸਵੇਰੇ 3:45 ਵਜੇ ਸ੍ਰੀ ਦਰਬਾਰ ਸਾਹਿਬ, 6 ਵਜੇ ਸ੍ਰੀ ਰਾਮਤੀਰਥ, 7 ਵਜੇ ਜਲਿਆਂ ਵਾਲਾ ਬਾਗ, 7:30 ਵਜੇ ਸ੍ਰੀ ਦੁਰਗਿਆਣਾ ਮੰਦਰ ਨਤਮਸਤਕ ਹੋਣਗੇ।
ਉਨ੍ਹਾਂ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਸਵੇਰੇ ਸਾਢੇ ਤਿੰਨ ਵਜੇ ਤਕ ਸ੍ਰੀ ਦਰਬਾਰ ਸਾਹਿਬ ਪਹੁੰਚਣ ਲਈ ਕਿਹਾ ਹੈ। ਮੁੱਖ ਮੰਤਰੀ ਤੇ ਉਨ੍ਹਾਂ ਦੀ ਟੀਮ ਸਵੇਰੇ ਪੌਣੇ ਚਾਰ ਵਜੇ ਸ੍ਰੀ ਦਰਬਾਰ ਸਾਹਿਬ ’ਚ ਮੱਥਾ ਟੇਕੇਗੀ। ਉਸ ਤੋਂ ਬਾਅਦ ਸਾਰੇ ਛੇ ਵਜੇ ਸ੍ਰੀਰਾਮ ਤੀਰਥ ’ਚ ਮੱਥਾ ਟੇਕਣਗੇ। ਸੱਤ ਵਜੇ ਜੱਲਿਆਂਵਾਲਾ ਬਾਗ ’ਚ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਉਹ ਸ੍ਰੀ ਦੁਰਗਿਆਣਾ ਮੰਦਰ ’ਚ ਮੱਥਾ ਟੇਕਣਗੇ। ਉਸ ਤੋਂ ਬਾਅਦ ਚੰਨੀ ਅੱਠ ਵਜੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਦੇ ਘਰ ਨਾਸ਼ਤਾ ਕਰਨਗੇ।
ਇਹ ਵੀ ਪੜ੍ਹੋ : ਪੰਜਾਬ ਮੰਤਰੀ ਮੰਡਲ ਵਿੱਚ ਨਹੀਂ ਲਿਆ ਕੋਈ ਵੱਡਾ ਫੈਸਲਾ