ਅੰਮ੍ਰਿਤਸਰ: ਪਿੱਛਲੇ ਦਿਨੀਂ ਅੰਮ੍ਰਿਤਸਰ ਸੈਂਟਰਲ ਬੈਂਕ ਦੇ ਅੰਦਰ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਇਸ ਲੁੱਟ ਦੀ ਵਾਰਦਾਤ ਦੀਆਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਇਆ ਹੈ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਸਵਿਫਟ ਕਾਰ ’ਤੇ ਆਏ ਹਨ ਜੋ ਕਿ ਹਥਿਆਰਾਂ ਨਾਲ ਲੈਂਸ ਸਨ।
ਇਹ ਵੀ ਪੜੋ: 2400 ਰੁਪਏ ਕਿਲੋ ਵਿਕਣ ਵਾਲੀ ਲਾਲ ਭਿੰਡੀ ਦੇ ਫਾਇਦੇ ਨੇ ਬਹੁਤ ਸਾਰੇ, ਕੈਂਸਰ ਦੇ ਇਲਾਜ ਲਈ ਵੀ ਹੈ ਰਾਮਬਾਣ
6 ਲੱਖ ਦੀ ਹੋਈ ਸੀ ਲੁੱਟ: ਦੱਸ ਦਈਏ ਕਿ ਅੰਮ੍ਰਿਤਸਰ ਸੈਂਟਰਲ ਬੈਂਕ ਦੇ ਅੰਦਰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਲੁਟੇਰਿਆ ਨੇ ਦਿਨ ਦਿਹਾੜੇ ਕਰੀਬ 6 ਲੱਖ ਦੀ ਲੁੱਟ ਕਰ ਫਰਾਰ (6 lakh bank robbery case) ਹੋ ਗਏ ਸਨ। ਇਸ ਸਬੰਧੀ ਬੈਂਕ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਕ ਦੇ ਅੰਦਰ ਚਾਰ ਨੌਜਵਾਨ ਗਾਹਕ ਦੇ ਰੂਪ ਵਿਚ ਆਏ ਅਤੇ ਆ ਕੇ ਉਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਕਰੀਬ ਪੌਣੇ ਛੇ ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ। ਜਿਸ ਤੋਂ ਬਾਅਦ ਇਹ ਚਿੱਟੇ ਰੰਗ ਦੀ ਕਾਰ ’ਚ ਸਵਾਰ ਹੋ ਕੇ ਉੱਥੋਂ ਫ਼ਰਾਰ ਹੋ ਗਏ ਜਿਸ ਦੀ ਸੂਚਨਾ ਉਨ੍ਹਾਂ ਨੇ ਪੁਲਿਸ ਨੂੰ ਦਿੱਤੀ ਗਈ।
ਪੁਲਿਸ ਕਰ ਰਹੀ ਜਾਂਚ: ਫਿਲਹਾਲ ਇਸ ਮਾਮਲੇ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ, ਨਾਲ ਹੀ ਨੇੜੇ ਲੱਗੇ ਸੀਸੀਟੀਵੀ ਫੁਟੇਜ ਨੂੰ ਖਗਾਲਿਆ ਜਾ ਰਿਹਾ ਸੀ। ਇਸ ਮੌਕੇ ਪੁਲਿਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਕਿਹਾ ਸੀ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।