ETV Bharat / city

ਕੈਪਟਨ ਅਮਰਿੰਦਰ ਨੇ ਅਮਿਤ ਸ਼ਾਹ ਤੋਂ ਕੀਤੀ ਦਰਖ਼ਾਸਤ - Amritsar news

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਭੇਜਣ ਦੇ ਮਾਮਲੇ 'ਤੇ ਹੱਲ ਕੱਢਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦਰਖ਼ਾਸਤ ਕੀਤੀ ਹੈ। ਦੂਜੇ ਪਾਸੇ, ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਕਈ ਵੱਡੇ ਖੁਲਾਸੇ ਹੋ ਰਹੇ ਹਨ। ਪੁਲਿਸ ਆਪਣਾ ਕੰਮ ਮੁਸਤੈਦੀ ਨਾਲ ਕਰ ਰਹੀ ਹੈ।

ਫ਼ੋਟੋ।
author img

By

Published : Sep 25, 2019, 1:38 PM IST

ਅੰਮ੍ਰਿਤਸਰ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਡਰੋਨ ਰਾਹੀਂ ਹਥਿਆਰ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ। ਫੜੇ ਗਏ ਅੱਤਵਾਦੀਆਂ ਨੇ ਪਾਕਿਸਤਾਨ ਤੋਂ ਡਰੋਨ ਜਰੀਏ ਹਥਿਆਰ ਭਾਰਤ ਵਿੱਚ ਮੰਗਵਾਏ ਸਨ। ਉਨ੍ਹਾਂ ਕਿਹਾ ਕਿ ਇਸ ਦੇ ਸਬੂਤ ਵੀ ਮਿਲ ਚੁੱਕੇ ਹਨ। ਦਿਨਕਰ ਗੁਪਤਾ ਨੇ ਕਿਹਾ ਕਿ ਹੁਣ ਤੱਕ 28 ਸਲੀਪਰ ਸੈੱਲ ਬੇਨਕਾਬ ਕੀਤੇ ਜਾ ਚੁਕੇ ਹਨ।

ਗੁਪਤਾ ਨੇ ਮੰਨਿਆ ਹੈ ਕਿ ਫੜੇ ਗਏ ਅੱਤਵਾਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਗੁਪਤਾ ਨੇ ਕਿਹਾ ਕਿ ਨਸ਼ੇ ਦੇ ਖਿਲਾਫ਼ ਵੀ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ ਤੇ ਹੁਣ ਤੱਕ 28000 ਨਸ਼ੇ ਦੇ ਮਾਮਲੇ ਦਰਜ ਕਰ 33000 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਵੀ ਕਈ ਗ੍ਰਿਫਤਾਰੀਆਂ ਕੀਤੀਆ ਗਈਆਂ ਹਨ।।

ਵੀਡੀਓ

ਇਸ ਤੋਂ ਪਹਿਲਾ ਮੰਗਰਵਾਰ ਨੂੰ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਭੇਜਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਚਿੰਤਾ ਜ਼ਾਹਿਰ ਕੀਤੀ ਹੈ। ਕੈਪਟਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਖ਼ਤਮ ਕਰੇ ਜਾਣ ਤੋਂ ਬਾਅਦ ਪਾਕਿਸਤਾਨ ਵੱਲੋਂ ਇਨ੍ਹਾਂ ਹਰਕਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਅਮਿਤ ਸ਼ਾਹ ਨੂੰ ਇਸ ਮਾਮਲੇ 'ਤੇ ਹੱਲ ਕੱਢਣ ਦੀ ਦਰਖ਼ਾਸਤ ਕੀਤੀ ਸੀ।

ਇਸ ਟਵੀਟ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕੈਪਟਨ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਵਿੱਚ ਗ੍ਰਹਿ ਮੰਤਰਾਲਾ ਨੂੰ ਨਾਲ ਲਿਆ ਜਾ ਸਕਦਾ ਹੈ। ਉਨ੍ਹਾਂ ਨੇ ਕੈਪਟਨ ਨੂੰ ਕਿਹਾ ਕਿ ਜਨਤਾ ਨੂੰ ਸਿਰਫ਼ ਤੁਹਾਡੇ ਭਰੋਸੇ ਦੀ ਲੋੜ ਹੈ ਕਿ ਕੁਝ ਵੀ ਨਹੀਂ ਹੋਣ ਦਿੱਤਾ ਜਾਵੇਗਾ।

  • Recent incidents of Pakistan-origin drones dropping consignments of arms & ammunition is a new and serious dimension on Pakistan's sinister designs in aftermath of the abrogation of Article 370. Request @AmitShah ji to ensure that this drone problem is handled at the earliest.

    — Capt.Amarinder Singh (@capt_amarinder) September 24, 2019 " class="align-text-top noRightClick twitterSection" data=" ">

SGPC ਨੇ ਸਿੱਧੂ ਮੂਸੇਵਾਲ ਵਿਰੁੱਧ ਪੁਲਿਸ ਨੂੰ ਕੀਤੀ ਸ਼ਿਕਾਇਤ

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਤੋਂ ਐਤਵਾਰ ਨੂੰ ਪਾਕਿਸਤਾਨ ਤੇ ਜਰਮਨੀ ਆਧਾਰਿਤ ਗਰੁੱਪਾਂ ਦੇ ਸਮਰਥਨ ਨਾਲ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚਾਰ ਅੱਤਵਾਦੀਆਂ ਨੂੰ ਕਾਬੂ ਕੀਤਾ ਸੀ। ਜਿਨ੍ਹਾਂ ਕੋਲ ਪੰਜ ਏ.ਕੇ-47 ਰਾਈਫਲਾਂ, ਪਿਸਤੌਲ, ਸੈਟੇਲਾਈਟ ਫੋਨ ਤੇ ਗ੍ਰਨੇਡ ਸ਼ਾਮਲ ਸਨ। ਇਹ ਗਰੁੱਪ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਅੱਤਵਾਦੀ ਹਮਲੇ ਦੀ ਸਾਜਿਸ਼ ਰਚ ਰਿਹਾ ਸੀ। ਇਸ ਮਾਮਲੇ 'ਤੇ ਡੀਜੀਪੀ ਦਿਨਕਰ ਗੁਪਤਾ ਨੇ ਜਾਣਕਾਰੀ ਦਿੱਤੀ ਸੀ ਕਿ ਹਥਿਆਰਾਂ ਨੂੰ ਪਾਕਿਸਤਾਨ ਵਾਲੇ ਪਾਸਿਓ ਡਰੇਨਾਂ ਰਾਹੀਂ ਪਹੁੰਚਾਇਆ ਗਿਆ ਸੀ।

Intro:ਅਮ੍ਰਿਤਸਰ

ਬਲਜਿੰਦਰ ਬੋਬੀ

ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਕਿਹਾ ਕਿ ਭਾਰਤ ਵਿੱਚ ਪਹਿਲੀ ਵਾਰ ਡਰੋਨ ਰਾਹੀਂ ਹਥਿਆਰ ਭੇਜਣ ਦਾ ਮਾਮਲਾ ਸਾਹਮਣੇ ਆਇਆ ਹੈ । ਡੀ ਜੀ ਪੀ ਨੇ ਕਿਹਾ ਕਿ ਫੜੇ ਗਏ ਅੱਤਵਾਦੀਆਂ ਨੇ ਪਾਕਿਸਤਾਨ ਤੋਂ ਡਰੋਨ ਜਰੀਏ ਹਥਿਆਰ ਭਾਰਤ ਵਿੱਚ ਮੰਗਵਾਏ ਹਨ ਇਸ ਦੇ ਸਬੂਤ ਮਿਲ ਚੁੱਕੇ ਹਨ ਜਿਹੜਾ ਕਿ ਭਾਰਤ ਦੀਆ ਖੁਸਫ਼ੀਆ ਏਜੇਂਸੀਆ, ਬੀ ਐਸ ਐਫ ਅਤੇ ਪੰਜਾਬ ਪੁਲਿਸ ਲਈ ਇਕ ਵੱਡਾ ਅਤੇ ਨਵਾਂ ਚੈਂਲੇਂਜ ਹੈ।

Body:ਦਿਨਕਰ ਗੁਪਤਾ ਨੇ ਕਿਹਾ ਕਿ ਹੁਣ ਤੱਕ 28 ਸਲੀਪਰ ਸੈੱਲ ਬੇਨਕਾਬ ਕੀਤੇ ਜਾ ਚੁਕੇ ਹਨ। ਡੀ ਜੀ ਪੀ ਨੇ ਮੰਨਿਆ ਕਿ ਫੜੇ ਗਏ ਅੱਤਵਾਦੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿੱਚ ਸਨ। ਦਿਨਕਰ ਗੁਪਤਾ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਵੀ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਤੇ ਹੁਣ ਤੱਕ 28000 ਨਸ਼ੇ ਦੇ ਮਾਮਲੇ ਦਰਜ ਕਰ 33000 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

Bite ....ਡੀ ਜੀ ਪੀ ਦਿਨਕਰ ਗੁਪਤਾ
Conclusion:ਦਿਨਕਰ ਗੁਪਤਾ ਨੇ ਕਿਹਾ ਕਿ ਫੜੇ ਗਏ ਅੱਤਵਾਦੀਆਂ ਕੋਲੋ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸਬਭਾਵਨਾ ਹੈ ਅਤੇ ਇਸ ਮਾਮਲੇ ਵਿੱਚ ਹੋਰ ਵੀ ਕਈ ਗ੍ਰਿਫਤਾਰੀਆਂ ਕੀਤੀਆ ਗਈਆਂ ਹਨ।।
ETV Bharat Logo

Copyright © 2025 Ushodaya Enterprises Pvt. Ltd., All Rights Reserved.