ਅੰਮ੍ਰਿਤਸਰ: ਜ਼ਿਲ੍ਹੇ ’ਚ ਬੀਐਸਐਫ ਨੂੰ ਵੱਡੀ ਸਫ਼ਲਤਾ ਉਦੋਂ ਮਿਲੀ ਜਦੋਂ ਬੀਐਸਐਫ ਨੇ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਤੇ ਅੰਮ੍ਰਿਤਸਰ ਦੇ ਸੈਕਟਰ 'ਚ ਬੀਐਸਐਫ ਦੇ ਜਵਾਨਾਂ ਨੇ ਪਿੰਡ ਭੈਰੋਪਾਲ ਨੇੜਿਓਂ ਤਿੰਨ ਪੈਕਟ ਹੈਰੋਇਨ, ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ ਪੰਜ ਰੌਂਦ ਬਰਾਮਦ ਕੀਤੇ ਹਨ।
ਇਹ ਵੀ ਪੜੋ: CM ਮਾਨ ਵੱਡਾ ਬਿਆਨ, ਕਿਹਾ- ਰਾਸ਼ਟਰੀ ਸਿੱਖਿਆ ਸਰਵੇਖਣ 'ਚ ਪੰਜਾਬ ਨਕਲੀ ਨੰਬਰ ਇੱਕ ਬਣਿਆ...
ਤਿੰਨ ਕਿਲੋ ਫੜ੍ਹੀ ਹੈਰੋਇਨ: ਬੀਐਸਐਫ ਦੇ ਜਵਾਨਾਂ ਵੱਲੋਂ ਫੜੀ ਗਈ ਹੈਰੋਇਨ ਦਾ ਵਜ਼ਨ ਕਰੀਬ ਤਿੰਨ ਕਿਲੋਗ੍ਰਾਮ ਹੈ। ਦੱਸ ਦਈਏ ਕਿ ਬੀਐਸਐਫ ਜਵਾਨਾਂ ਨੂੰ ਗਸ਼ਤ ਦੌਰਾਨ ਇਹ ਵੱਡੀ ਸਫ਼ਲਤਾ ਮਿਲੀ ਜਦੋਂ ਬੀਐਸਐਫ ਨੇ ਪੀਲੀ ਟੇਪ ਵਿੱਚ ਲਪੇਟੀ ਇਸ ਸਮੱਗਰੀ ਨੂੰ ਜ਼ਬਤ ਕੀਤਾ, ਜਦੋਂ ਇਸ ਦੀ ਤਲਾਸ਼ੀ ਲਈ ਗਈ ਤਾਂ ਵਿਚੋਂ ਤਿੰਨ ਪੈਕਟ ਹੈਰੋਇਨ, ਇੱਕ ਪਿਸਤੌਲ, ਇੱਕ ਮੈਗਜ਼ੀਨ ਅਤੇ ਪੰਜ ਰੌਂਦ ਬਰਾਮਦ ਕੀਤੇ ਗਏ।
ਇਹ ਵੀ ਪੜੋ: ਪੰਜਾਬ ਕੈਬਨਿਟ ’ਚ ਲਏ ਕਈ ਵੱਡੇ ਫੈਸਲੇ, ਜਾਣੋ
ਤਲਾਸ਼ੀ ਮੁਹਿੰਮ ਜਾਰੀ: ਬੀਐਸਐਫ ਵੱਲੋਂ ਕਿਸਾਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾਂ ਦੇ ਖੇਤ ਵਿੱਚੋਂ ਇਹ ਹੈਰੋਇਨ ਮਿਲੀ ਹੈ। ਫਿਲਹਾਲ ਬੀਐਸਐਫ ਨੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਜਾਂਚ ਵੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਬਜਟ ਸੈਸ਼ਨ ਦੌਰਾਨ ਵਿਰੋਧੀਆਂ ਵੱਲੋਂ ਹੰਗਾਮਾ, ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਬਹਿਸ ਦੀ ਕੀਤੀ ਮੰਗ