ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਬੀਐਸਐਫ ਵੱਲੋਂ ਸਰਹੱਦੀ ਪਿੰਡ ਸਾਰੰਗਦੇਵ ਨੇੜਿਓਂ ਸ਼ੱਕੀ ਭਾਰਤੀ ਨੌਜਵਾਨ ਕਾਬੂ ਕਰਨ (BSF arrests Suspicious youth) ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਬੂ ਕੀਤੇ ਗਏ ਨੌਜਵਾਨ ਕੋਲੋਂ ਬਰਾਮਦ ਫੋਨ ਵਿੱਚੋਂ ਪਾਕਿਸਤਾਨੀ ਵੱਟਸਐਪ ਗਰੁੱਪ ਮਿਲਿਆ ਹੈ ਜਿਸ ਵਿੱਚ ਉਹ ਵੀ ਸ਼ਾਮਲ ਹੈ।
ਮਿਲੀ ਜਾਣਕਾਰੀ ਮੁਤਾਬਿਕ ਬੀਐਸਐਫ ਦੀ 183 ਬਟਾਲੀਅਨ ਵੱਲੋਂ ਭਾਰਤ ਪਾਕਿਸਤਾਨ ਸਰਹੱਦ ਨੇੜੇ ਦੇ ਪਿੰਡ ਸਾਰੰਗਦੇਵ ਨਜ਼ਦੀਕ ਰਾਤ ਸਮੇਂ ਘੁੰਮ ਰਹੇ ਇੱਕ ਸ਼ੱਕੀ ਭਾਰਤੀ ਨੌਜਵਾਨ ਨੂੰ ਕਾਬੂ ਕੀਤੀ ਜਿਸ ਨੂੰ ਅਜਨਾਲਾ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਸੂਤਰਾਂ ਮੁਤਾਬਿਕ ਕਾਬੂ ਕੀਤਾ ਗਿਆ ਨੌਜਵਾਨ ਪਿੰਡ ਦੂਰੀਆਂ ਦਾ ਦੱਸਿਆ ਜਾ ਰਿਹਾ ਹੈ। ਉਹ ਸਰਹੱਦੀ ਪਿੰਡ ਸਾਰੰਗਦੇਵ ਨਜ਼ਦੀਕ ਘੁੰਮ ਰਿਹਾ ਸੀ। ਪੁੱਛਗਿੱਛ ਦੌਰਾਨ ਉਸਨੇ ਤਸੱਲੀਬਖਸ਼ ਜਵਾਬ ਨਹੀਂ ਦਿੱਤਾ।
ਸੂਤਰਾਂ ਤੋਂ ਇਹ ਵੀ ਜਾਣਕਾਰੀ ਹਾਸਿਲ ਹੋਈ ਹੈ ਕਿ ਉਕਤ ਨੌਜਵਾਨ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਇੱਕ ਮੋਬਾਇਲ ਫੋਨ ਬਰਾਮਦ ਹੋਇਆ ਜਿਸ ਨੂੰ ਬੀਐਸਐਫ ਜਵਾਨਾਂ ਵੱਲੋਂ ਜਦੋਂ ਚੈੱਕ ਕੀਤਾ ਤਾਂ ਪਾਕਿਸਤਾਨ ਦੇ ਇੱਕ ਵਿਅਕਤੀ ਵੱਲੋਂ ਬਣਾਏ ਗਏ ਵੱਟਸਐਪ ਗਰੁੱਪ ਵਿੱਚ ਉਹ ਸ਼ਾਮਲ ਸੀ ਅਤੇ ਗਰੁੱਪ ਵਿੱਚ ਜਿਆਦਾ ਨੰਬਰ ਪਾਕਿਸਤਾਨ ਦੇ ਹੀ ਸਨ। ਇਹ ਵੀ ਪਤਾ ਲੱਗਾ ਹੈ ਕਿ ਉਕਤ ਨੌਜਵਾਨ ਵੱਲੋਂ ਉਸ ਗਰੁੱਪ ਵਿਚ ਕਬੂਤਰਾਂ ਸਬੰਧੀ ਗੱਲਬਾਤ ਕੀਤੀ ਗਈ ਹੈ।ਫਿਲਹਾਲ ਅਗਲੇਰੀ ਕਾਰਵਾਈ ਦੇ ਲਈ ਬੀਐਸਐਫ ਦੇ ਜਵਾਨਾਂ ਨੇ ਉਕਤ ਨੌਜਵਾਨ ਨੂੰ ਅਜਨਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਇਹ ਵੀ ਪੜੋ: ਬਾਬੇ ਨਾਨਕ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਸੁਲਤਾਨਪੁਰ ਲੋਧੀ ਤੋਂ ਬਟਾਲਾ ਲਈ ਰਵਾਨਾ ਹੋਇਆ ਬਰਾਤ ਰੂਪੀ ਨਗਰ ਕੀਰਤਨ