ਅੰਮ੍ਰਿਤਸਰ: ਪੰਜਾਬ ਦੇ ਸਰਕਾਰੀ ਹਸਪਤਾਲ ਆਪਣੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਅਕਸਰ ਸੁਰੱਖੀਆ ਵਿਚ ਰਹਿੰਦੇ ਹਨ। ਉਥੇ ਹੀ ਅੱਜ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਢਿੱਲੀ ਕਾਰਗੁਜ਼ਾਰੀ ਅਤੇ ਗੈਰਹਾਜ਼ਰੀ ਦੇ ਚਲਦੇ ਮਹਿਲਾਵਾ ਵਲੋਂ ਬੈਡ 'ਤੇ ਹੀ ਡਾਕਟਰ ਦੇ ਇੰਤਜਾਰ ਵਿਚ ਖੁਦ ਹੀ ਡਿਲੀਵਰੀ ਹੋ ਗਈ। ਇਸ ਉੱਤੇ ਭੜਕੇ ਪਰਿਵਾਰਕ ਮੈਬਰਾਂ ਵਲੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵਲੋਂ ਇਨ੍ਹਾਂ ਸਰਕਾਰੀ ਹਸਪਤਾਲਾਂ ਵਿਚ ਸਮੇ ਸਮੇਂ ਉੱਤੇ ਸਟਿੰਗ ਆਪਰੇਸ਼ਨ ਕਰਨ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਵਿਚ ਇਲਾਜ ਕਰਵਾਉਣ ਆਏ ਮਰੀਜ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਇਸ ਗੱਲ ਦਾ ਖੁਲਾਸਾ ਕਰਦਿਆ ਕਿਹਾ ਕਿ ਅੰਮ੍ਰਿਤਸਰ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਡਾਕਟਰਾਂ ਦੀ ਢਿੱਲੀ ਕਾਰਗੁਜਾਰੀ ਅਤੇ ਗੈਰਹਾਜ਼ਰੀ ਦੇ ਚਲਦਿਆਂ ਮਰੀਜ ਔਰਤਾਂ ਦੀਆ ਬੈਡ 'ਤੇ ਹੀ ਡਾਕਟਰਾਂ ਦੇ ਇੰਤਜਾਰ ਵਿਚ ਖੁਦ ਹੀ ਡਲਿਵਰੀ ਹੋ ਜਾਂਦੀ ਹੈ। ਇਸ ਤੋਂ ਬਾਅਦ ਜਿੱਥੇ ਮਹਿਲਾ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ, ਉੱਥੇ ਹੀ ਨਵਜੰਮੇ ਬੱਚਿਆਂ ਦੀ ਜਾਨ ਵੀ ਜੌਖ਼ਮ ਵਿੱਚ ਪੈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਹਸਪਤਾਲ ਪ੍ਰਸ਼ਾਸ਼ਨ ਦੇ ਕੰਨਾਂ ਉੱਤੇ ਜੂੰ ਨਹੀਂ ਸਰਕ ਰਹੀ ਹੈ। ਅਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਹ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਸਰਕਾਰੀ ਹਸਪਤਾਲਾਂ ਵਿਚ ਸਟਿੰਗ ਆਪਰੇਸ਼ਨ ਜਾਂ ਫਿਰ ਅਚਨਚੇਤ ਚੈਕਿੰਗ ਕਰ ਇਨ੍ਹਾਂ ਮਰੀਜਾਂ ਦੀ ਸੁੱਧ ਲੈਣ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਉੱਤੇ ਬਣਦੀ ਕਾਰਵਾਈ ਕਰਨ।
ਇਹ ਵੀ ਪੜ੍ਹੋ : Operation Lotus ਕੀ ਭਾਜਪਾ ਅਤੇ ਆਪ ਦੀ ਕਾਂਗਰਸ ਨੂੰ ਸੰਨ੍ਹ ਲਾਉਣ ਦੀ ਸਾਂਝੀ ਵਿਉਂਤਬੰਦੀ