ਅੰਮ੍ਰਿਤਸਰ: ਸਥਾਨਕ ਡਾ. ਭੀਮ ਰਾਓ ਅੰਬੇਦਕਰ ਸਾਹਿਬ ਦੇ ਬੁੱਤ ਨੇੜੇ ਇਹ ਬੀਤੇ 5 ਸਾਲ ਤੋਂ ਮੁਫ਼ਤ ਪਾਣੀ ਦੀ ਸੇਵਾ ਕਰ ਰਹੇ ਬਾਬੇ ਅਮਰ ਸਿੰਘ ਨਾਲ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ।
ਓਮ ਪ੍ਰਕਾਸ਼ ਤੋਂ ਬਾਬਾ ਅਮਰ ਸਿੰਘ ਬਨਣ ਦਾ ਸਫ਼ਰ
ਜ਼ਿਕਰਯੋਗ ਹੈ ਕਿ ਇਨ੍ਹਾਂ ਦਾ ਪਹਿਲਾ ਨਾਂਅ ਓਮ ਪ੍ਰਕਾਸ਼ ਹੈ। ਜਦੋਂ ਇਨ੍ਹਾਂ ਨੂੰ ਬਾਬਾ ਅਮਰ ਸਿੰਘ ਬਨਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਜਵਾਬ ਦਿੰਦੇ ਹੋਏ ਕਿਹਾ ਕਿ ਛੋਟੇ ਹੁੰਦੇ ਹਰਮੰਦਿਰ ਸਾਹਿਬ ਜਾਂਦੇ ਸੀ ਤਾਂ ਉਨ੍ਹਾਂ ਦੇ ਪਿਤਾ ਜੀ ਉਨ੍ਹਾਂ ਨੂੰ ਇੱਕ ਕਹਾਣੀ ਦੱਸੀ ਕਿ ਜਦੋਂ ਮੁਗਲ ਦਰਵਾਜ਼ੇ ਲੁੱਟ ਕੇ ਲੈ ਕੇ ਜਾ ਰਹੇ ਸੀ ਤਾਂ ਸਿੰਘਾਂ ਨੇ ਇਹ ਦਰਵਾਜ਼ੇ ਖੋਹੇ ਤੇ ਪੰਡਿਤਾਂ ਨੂੰ ਵਾਪਿਸ ਕੀਤੇ ਪਰ ਉਨ੍ਹਾਂ ਨੇ ਨਹੀਂ ਲਏ ਤੇ ਉਸ ਤੋਂ ਬਾਅਦ ਉਨ੍ਹਾਂ ਇਹ ਦਰਵਾਜ਼ੇ ਯਾਦਗਾਰੀ ਤੌਰ 'ਤੇ ਦਰਸ਼ਨੀ ਡਿਉਡੀ 'ਚ ਰੱਖ ਦਿੱਤੇ। ਉਦੋਂ ਉਨ੍ਹਾਂ ਕਿਹਾ ਕਿ ਮੇਰੇ ਮਨ 'ਚ ਸਵਾਲ ਆਇਆ ਕਿ ਜੋ ਆਪਣੇ ਦਰਵਾਜ਼ੇ ਨਹੀਂ ਸਾਂਭ ਸਰਦੈ, ਉਹ ਕੌਮ ਕਿਹੋ ਜਿਹੀ ਹੋਵੇਗੀ? ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਪ੍ਰੇਰਨਾ ਮਿਲੀ ਤੇ ਉਹ ਸਿੱਖ ਬਣ ਗਏ।
1984 ਦੇ ਤਸ਼ਦੱਦ
ਉਨ੍ਹਾਂ ਦੱਸਿਆ ਕਿ 1984 ਦੇ ਸਿੱਖ ਕਤਲੇਆਮ 'ਚ ਉਨ੍ਹਾਂ 'ਤੇ ਵੀ ਕਾਫ਼ੀ ਤਸ਼ਦੱਦ ਹੋਏ। ਉਨ੍ਹਾਂ ਕਿੱਸਾ ਸਾਂਝੇ ਕਰਦਿਆਂ ਦੱਸਿਆ ਕਿ ਉਹ ਦਿੱਲੀ ਜਾ ਰਹੇ ਸੀ ਤੇ ਪੁਲਿਸ ਨੇ ਉਨ੍ਹਾਂ ਦਾ ਨਾਂਅ ਪੁੱਛਿਆ ਤੇ ਜਦੋਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਨਾਂਅ ਓਮ ਪ੍ਰਕਾਸ਼ ਸੀ ਤੇ ਹੁਣ ਉਹ ਅਮਰ ਸਿੰਘ ਹੈ। ਧਰਮ ਬਦਲਣ ਦਾ ਕਾਰਨ ਵੀ ਪੁਲਿਸ ਨੇ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਸਿੱਖੀ ਪਿਆਰੀ ਲੱਗੀ ਤਾਂ ਉਹ ਸਿੱਖ ਬਣ ਗਏ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨਾਲ ਤਸ਼ਦੱਦ ਕੀਤੀ ਪਰ ਉਹ ਪਰਪੱਕ ਹੋ ਗਏ।
ਹੁਣ ਉਹ 5 ਸਾਲਾਂ ਤੋਂ ਮੁਫ਼ਤ ਪਾਣੀ ਦੀ ਸੇਵਾ ਕਰ ਰਹੇ ਹਨ।