ਅੰਮ੍ਰਿਤਸਰ:ਅੰਮ੍ਰਿਤਸਰ ਵਿੱਚ ਸ਼੍ਰੋਮਣੀ ਅਕਾਲੀ ਦਲ (Akali Dal News) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (SAD manifesto) ਵੱਲੋਂ ਪ੍ਰੈੱਸ ਕਾਨਫ਼ਰੰਸ ਕਰ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਦੇ ਹੋਏ ਟਰਾਂਸਪੋਰਟਰਾਂ ਨੂੰ ਵੱਡੀ ਰਾਹਤ ਦੇਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਦੇ ਕਈ ਸ਼ਹਿਰਾਂ ਵਿੱਚੋ ਆਟੋ ਰਿਕਸ਼ਾ ਬੰਦ ਕਰਕੇ ਸਭ ਨੂੰ ਈ ਰਿਕਸ਼ਾ ਲੈ ਕੇ ਦੇਣਗੇ ਅਤੇ ਜੋ ਨੌਜਵਾਨ ਬੇਰੁਜ਼ਗਾਰ ਹਨ ਉਨ੍ਹਾਂ ਨੂੰ ਵੀ ਈ ਰਿਕਸ਼ਾ ਲੈ ਕੇ ਦੇਣਗੇ ਤਾਂ ਜੋ ਆਪਣੇ ਘਰ ਦਾ ਗੁਜ਼ਾਰਾ ਚਲਾ ਸਕਣ(Auto Rickshaw drivers don't want E-Rickshaw)।
ਅੰਮ੍ਰਿਤਸਰ ਦੇ ਆਟੋ ਰਿਕਸ਼ਾ ਨਹੀਂ ਚਾਹੁੰਦੇ ਈ-ਰਿਕਸ਼ਾ
ਈ-ਰਿਕਸ਼ਾ ਦੀ ਤਜਵੀਜ਼ ਵਿੱਚ ਅਕਾਲੀ ਦਲ ਦਾ ਇਹ ਕਹਿਣਾ ਵੀ ਹੈ ਕਿ ਇਸ ਨਾਲ ਸ਼ਹਿਰਾਂ ਵਿੱਚੋਂ ਪ੍ਰਦੂਸ਼ਣ ਵੀ ਖਤਮ ਹੋਵੇਗਾ। ਇਸ ਬਾਰੇ ਜਦੋਂ ਅੰਮ੍ਰਿਤਸਰ ਸ਼ਹਿਰ ਵਿੱਚ ਆਟੋ ਚਾਲਕਾਂ ਦੀ ਰਾਏ ਜਾਨਣ ਦੀ ਕੋਸ਼ਿਸ਼ ਕੀਤੀ ਤਾਂ ਆਟੋ ਚਾਲਕਾਂ ਦਾ ਕਹਿਣਾ ਹੈ ਕਿ ਈ ਰਿਕਸ਼ਾ ਚਲਾਉਣ ਨਾਲ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਔਖਾ ਹੈ, ਕਿਉਂਕਿ ਜਿੰਨਾ ਸਾਮਾਨ ਉਹ ਆਟੋ ਦੇ ਉੱਤੇ ਰੱਖ ਕੇ ਆਪਣਾ ਕਾਰੋਬਾਰ ਕਰਦੇ ਹਨ ਉਨ੍ਹਾਂ ਸਾਮਾਨ ਤੇ ਸਵਾਰੀਆਂ ਈ ਰਿਕਸ਼ਾ ਉੱਤੇ ਨਹੀਂ ਚਲਾਈਆਂ ਜਾ ਸਕਦੀਆਂ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਘੱਟਾਉਣ ਦੀ ਮੰਗ
ਇਸ ਦੇ ਨਾਲ ਹੀ ਆਟੋ ਚਾਲਕਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਕਿ ਜੇਕਰ ਸਰਕਾਰਾਂ ਆਟੋ ਚਾਲਕਾਂ ਬਾਰੇ ਇੰਨਾ ਹੀ ਸੋਚਣਾ ਚਾਹੁੰਦੀਆਂ ਹਨ ਤਾਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਘੱਟ ਕਰਵਾਉਣ ਅਤੇ ਮਹਿੰਗਾਈ ਵੀ ਘੱਟ ਕਰਵਾਉਣ ਤਾਂ ਜੋ ਕਿ ਹਰ ਇਕ ਘਰ ਦਾ ਗੁਜ਼ਾਰਾ ਚੱਲ ਸਕੇ। ਇਸ ਦੇ ਨਾਲ ਹੀ ਗੱਲਬਾਤ ਕਰਦਿਆਂ ਆਟੋ ਚਾਲਕਾਂ ਨੇ ਕਿਹਾ ਕਿ ਸ਼ਹਿਰ ਵਿਚੋਂ ਆਟੋ ਰਿਕਸ਼ਾ ਤਾਂ ਬੰਦ ਨਹੀਂ ਹੋ ਸਕਦੇ ਅਤੇ ਉਨ੍ਹਾਂ ਦਾ ਕੰਮ ਸਵੇਰ ਵੇਲੇ ਸਕੂਲ ਦੇ ਬੱਚਿਆਂ ਨੂੰ ਆਟੋ ਵਿਚ ਬਿਠਾ ਕੇ ਸਕੂਲ ਛੱਡ ਕੇ ਆਉਂਦਾ ਹੈ।
ਆਟੋ ਦੇ ਮੁਕਾਬਰੇ ਈ-ਰਿਕਸ਼ਾ ’ਚ ਘੱਟ ਆਉਂਦੀਆਂ ਹਨ ਸਵਾਰੀਆਂ
ਉਨ੍ਹਾਂ ਕਿਹਾ ਕਿ ਜੇਕਰ ਈ ਰਿਕਸ਼ਾ ਦੇ ਉੱਤੇ ਬੱਚੇ ਬਿਠਾਏ ਹੋਣ ਤਾਂ 5 ਤੋਂ 6 ਬੱਚਿਆਂ ਤੋਂ ਇਲਾਵਾ ਬੱਚੇ ਈ-ਰਿਕਸ਼ਾ ਤੇ ਨਹੀਂ ਬਿਠਾਏ ਜਾ ਸਕਦੇ ਹਨ, ਜਦੋਂਕਿ ਆਟੋ ਰਿਕਸ਼ਾ ਦੇ ਵਿਚ ਉਹ 10 ਤੋਂ 12 ਬੱਚੇ ਬਿਠਾ ਲੈਂਦੇ ਹਨ ਇਸ ਲਈ ਉਨ੍ਹਾਂ ਨੂੰ ਈ-ਰਿਕਸ਼ਾ ਕਦੇ ਵੀ ਸਹੀ ਨਹੀਂ ਰਹੇਗਾ।
ਇਹ ਵੀ ਪੜ੍ਹੋ:ਬਿਕਰਮ ਮਜੀਠੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 5 ਜਨਵਰੀ ਤੱਕ ਮੁਲਤਵੀ