ਅੰਮ੍ਰਿਤਸਰ : ਆਈ.ਟੀ.ਬੀ.ਪੀ ਵੱਲੋਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਪਿੰਡ ਵਿੱਚ ਨਸ਼ੇ ਤੋਂ ਜਾਗਰੂਕ ਕਰਵਾਉਣ ਲਈ ਇਕ ਵਿਸ਼ੇਸ਼ ਕੈਪ ਲਗਾਇਆ ਗਿਆ।
ਜ਼ਿਕਰਯੋਗ ਹੈ ਕਿ ਸੁਲਤਾਨਵਿੰਡ ਪਿੰਡ ਵਿੱਚ ਪਿੱਛਲੇ 3 ਮਹੀਨੀਆਂ ਦੌਰਾਨ 10 ਤੋਂ ਵੱਧ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ । ਲਾਗਾਤਾਰ ਅਜਿਹ ਮਾਮਲੇ ਸਾਹਮਣੇ ਆਉਣ ਮਗਰੋਂ ਵੀ ਸਰਕਾਰ ਵਲੋਂ ਇਸ ਪਿੰਡ ਵਿੱਚ ਕੋਈ ਨਸ਼ਿਆਂ ਸਬੰਧੀ ਜਾਗਰੂਕ ਕੈਂਪ ਨਹੀਂ ਲਗਾਇਆ। ਇਸ ਜਾਗਰੂਕਤਾ ਅਭਿਆਨ ਦੀ ਪਹਿਲ ਕਰਦਿਆਂ ਆਈ.ਟੀ.ਬੀ.ਪੀ ਵੱਲੋਂ ਇਸ ਪਿੰਡ ਵਿੱਚ ਨਸ਼ੇ ਤੋਂ ਜਾਗਰੂਕ ਕਰਵਾਉਣ ਲਈ ਇੱਕ ਵਿਸ਼ੇਸ਼ ਕੈਪ ਲਗਾਇਆ ਗਿਆ।
ਇਸ ਵਿੱਚ ਆਈ.ਟੀ.ਬੀ.ਪੀ ਦੇ ਮਾਹਿਰ ਡਾਕਟਰਾਂ ,ਮੈਂਬਰਾਂ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਨੇ ਹਿੱਸਾ ਲਿਆ। ਮਾਹਿਰਾਂ ਵੱਲੋਂ ਨੌਜਵਾਨਾਂ ਨੂੰ ਨਸ਼ੇ ਕਾਰਨ ਹੋਣ ਵਾਲੇ ਬੂਰੇ ਪ੍ਰਭਾਵਾਂ ਅਤੇ ਇਸ ਤੋਂ ਬੱਚਣ ਸਬੰਧੀ ਜਾਣਕਾਰੀ ਦਿੱਤੀ। ਲੋਕਾਂ ਦੇ ਘਰ ਘਰ ਜਾ ਕੇ ਨੌਜਵਾਨਾਂ ਨੂੰ ਨਸ਼ਾ ਨਾ ਕਰਨ ਦੀ ਅਪੀਲ ਕੀਤੀ ਗਈ। ਪਿੰਡਵਾਸੀਆਂ ਵੱਲੋਂ ਆਈ.ਟੀ.ਬੀ.ਪੀ ਦੀ ਇਸ ਪਹਿਲ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।