ਅੰਮ੍ਰਿਤਸਰ: ਭਿਆਨਕ ਕੋਰੋਨਾ ਮਹਾਂਮਾਰੀ ’ਚ ਲੱਖਾਂ ਹੀ ਲੋਕ ਬੇਰੁਜ਼ਗਾਰੀ, ਭੁੱਖਮਰੀ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋਏ ਹਨ, ਕਿਉਂਕਿ ਕਈ ਲੋਕਾਂ ਨੂੰ ਇਸ ਦੌਰ ਵਿੱਚ ਆਪਣੀ ਨੌਕਰੀ ਅਤੇ ਕਾਰੋਬਾਰ ਤੋਂ ਹੱਥ ਧੋਣਾ ਪਿਆ ਹੈ ਅਤੇ ਕਈ ਲੋਕ ਇਸ ਵਕਤ ਮਾਨਸਿਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ, ਪਰ ਕੁਝ ਅਜਿਹੇ ਲੋਕ ਵੀ ਹਨ ਜੋ ਰੱਬ ਦੀ ਰਜਾ ਵਿੱਚ ਖੁਸ਼ ਰਹਿੰਦਿਆਂ ਕੰਮਕਾਜ ਦੌਰਾਨ ਸਾਥੀਆਂ ਦਾ ਵੀ ਦਿਲ ਲਗਾਈ ਰੱਖਦੇ ਹਨ।
ਇਹ ਵੀ ਪੜੋ: BIHAR : ਸਿਕਰਹਨਾ ਨਦੀ ਨੇ ਮਚਾਇਆ ਤਾਂਡਵ, ਲਾਈਵ ਵੀਡੀਓ ਆਇਆ ਸਾਹਮਣੇ
ਅੱਜ ਤੁਹਾਨੂੰ ਜਿਸ ਨੌਜਵਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਉਹ ਆਰਥਿਕ ਪੱਖੋਂ ਕਮਜੋਰ ਤਾਂ ਜ਼ਰੂਰ ਹੈ, ਪਰ ਜ਼ਿੰਦਾਦਿਲੀ ਦੀ ਮਿਸਾਲ ਹੈ, ਕਿਉਂਕਿ ਜਿੱਥੇ ਉਹ ਸੜਕਾਂ ਦੇ ਉਪਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਭਰ ਰਿਹਾ ਹੈ ਉਸਦੇ ਨਾਲ ਹੀ ਉਹ ਇੱਕ ਖੁਸ਼ਦਿਲ ਇਨਸਾਨ ਵੀ ਹੈ ਜਿਹੜਾ ਕਿ ਆਪਣੇ ਨਾਲ ਕੰਮ ਕਰਨ ਵਾਲੇ ਮਜ਼ਦੂਰ ਭਰਾਵਾਂ ਦੇ ਲਈ ਮਨੋਰੰਜਨ ਕਰਦਾ ਹੈ ਅਤੇ ਨਾਲ ਹੀ ਨਾਲ ਲੋਕਾਂ ਨੂੰ ਇਹ ਸੰਦੇਸ਼ ਵੀ ਦਿੰਦਾ ਹੈ ਕਿ ਜ਼ਿੰਦਗੀ ਜ਼ਿੰਦਾਦਿਲੀ ਨਾਲ ਜਿਉਣੀ ਚਾਹਿਦੀ ਹੈ ਭਾਵੇਂ ਹਲਾਤ ਚਾਹੇ ਕਿਸ ਤਰ੍ਹਾਂ ਦੇ ਵੀ ਹੋਣ।
ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਸੜਕ ਬਣਾਉਣ ਦੇ ਕੰਮ ਵਿੱਚ ਮਜਦੂਰੀ ਕਰਦਾ ਹੈ ਅਤੇ ਇਸ ਦੌਰਾਨ ਕਈ ਲੋਕ ਜਦ ਨਿਰਾਸ਼ ਗੱਲਾਂ ਕਰਦੇ ਹਨ ਤਾਂ ਉਹ ਵੱਖ-ਵੱਖ ਕਲਾਕਾਰਾਂ ਦੀਆਂ ਆਵਾਜਾਂ ਕੱਢ ਉਹਨਾਂ ਨੂੰ ਖੁਸ਼ ਕਰਦਾ ਹੈ ਅਤੇ ਖੁਸ਼ ਰਹਿਣ ਦੀ ਪ੍ਰੇਰਣਾ ਦਿੰਦਾ ਹੈ।
ਸੁਖਵਿੰਦਰ ਸਿੰਘ ਦੇ ਸਾਥੀ ਮਜਦੂਰ ਵੀਰੂ ਸਿੰਘ ਨੇ ਦੱਸਿਆ ਕਿ ਉਹ ਇੱਕ ਖੁਸ਼ਦਿਲ ਇਨਸਾਨ ਹੈ ਅਤੇ ਜਦ ਵੀ ਕੋਈ ਉਸ ਨੂੰ ਨਿਰਾਸ਼ ਦਿਖਾਈ ਦਿੰਦਾ ਹੈ ਤਾਂ ਉਹ ਹਮੇਸ਼ਾ ਉਨ੍ਹਾਂ ਨੂੰ ਆਪਣੇ ਨਾਲ ਰਹਿ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਖੁਸ਼ੀ ਨਾਲ ਇਸ ਅੱਤ ਦੀ ਗਰਮੀ ਵਿੱਚ ਗਰਮੀ ਦਾ ਵੀ ਪਤਾ ਨਹੀਂ ਲੱਗਦਾ।