ਅੰਮ੍ਰਿਤਸਰ: ਇੱਥੋਂ ਦੇ ਵੇਰਕਾ ਖੇਤਰ 'ਚ ਇੱਕ ਔਰਤ ਨੇ ਛੱਤ ਤੋਂ ਛਾਲ ਮਾਰਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਔਰਤ ਨੇ ਪੁਲਿਸ ਉੱਤੇ ਖ਼ੁਦਕੁਸ਼ੀ ਕਰਨ ਲਈ ਉਕਸਾਉਣ ਅਤੇ ਹੋਰ ਗੰਭੀਰ ਦੌਸ਼ ਲਗਾਏ ਹਨ।
ਛਾਲ ਮਾਰਨ ਵਾਲੀ ਮਹਿਲਾ ਰਾਜਵੰਤ ਕੌਰ ਨੇ ਦੱਸਿਆ ਕਿ ਉਸ ਦਾ ਆਪਣੇ ਚਾਚੇ-ਤਾਇਆਂ ਨਾਲ ਝਗੜਾ ਸੀ ਜਿਸ ਦੇ ਚੱਲਦਿਆਂ ਉਨ੍ਹਾਂ ਦੇ ਝਗੜੇ ਦਾ ਮਾਮਲਾ ਪੁਲਿਸ ਥਾਣੇ ਪਹੁੰਚ ਗਿਆ ਤੇ ਮੌਕਾ ਦੇਖਣ ਪਹੁੰਚੀ ਪੁਲਿਸ ਨੇ ਉਸ ਨੂੰ ਥਾਣੇ ਜਾਣ ਲਈ ਕਿਹਾ, ਪਰ ਮੈਂ ਮੇਰਾ ਪਤੀ ਘਰ ਨਹੀਂ ਸੀ ਜਿਸ ਕਰ ਕੇ ਮੈਂ ਉਨ੍ਹਾਂ ਪੁਲਿਸ ਨੂੰ ਦਿੱਤੇ ਸਮੇਂ ਅਨੁਸਾਰ ਸ਼ਾਮ ਨੂੰ ਥਾਣੇ ਆਉਣ ਦਾ ਵਾਅਦਾ ਕੀਤਾ ਤੇ ਛੱਤ ਉੱਤੇ ਚਲੀ ਗਈ।
ਜਦੋਂ ਪੁਲਿਸ ਨੇ ਮੁੜ ਉਸ ਨੂੰ ਮੁੜ ਥਾਣੇ ਜਾਣ ਲਈ ਕਿਹਾ ਤਾਂ ਉਸ ਨੇ ਪੁਲਿਸ ਨੂੰ ਛੱਤ ਉੱਤੋਂ ਛਾਲ ਮਾਰਕੇ ਖ਼ੁਦਕੁਸ਼ੀ ਕਰਨ ਦਾ ਡਰਾਵਾ ਦਿੱਤਾ ਤਾਂ ਪੁਲਿਸ ਨੇ ਮੈਨੂੰ ਵਾਰ-ਵਾਰ ਖ਼ੁਦਕੁਸ਼ੀ ਕਰਨ ਲਈ ਉਕਸਾਇਆ ਤੇ ਮੈਂ ਛੱਤ ਤੋਂ ਛਾਲ ਮਾਰ ਦਿੱਤੀ।
ਜਿਸ ਦੌਰਾਨ ਔਰਤ ਦੇ ਪੈਰ ਦੀ ਹੱਡੀ ਟੁੱਟ ਗਈ, ਉਸ ਨੇ ਪ੍ਰਸ਼ਾਸਨ ਕੋਲੋਂ ਮੰਗ ਕਰਦੀ ਹਾਂ ਕੀ ਪੁਲਿਸ ਤੇ ਗਲੀ ਵਿੱਚ ਰਿਹਣ ਵਾਲੇ ਰਿਸ਼ਤੇਦਾਰਾਂ ਉੱਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਦੂਜੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਸਾਨੂੰ ਇਲਾਕਾ ਨਿਵਾਸੀਆਂ ਵੱਲੋਂ ਕਿਹਾ ਗਿਆ ਸੀ ਇੱਕ ਔਰਤ ਛੱਤ ਤੋਂ ਛਾਲ ਮਾਰਨ ਦੀ ਗੱਲ ਕਰ ਰਹੀ ਹੈ ਜਦੋਂ ਅਸੀਂ ਉਥੇ ਪੁੱਜੇ ਤਾਂ ਇਸ ਔਰਤ ਨੇ ਛੱਤ ਤੋਂ ਛਾਲ ਮਾਰ ਦਿੱਤੀ, ਫਿਰ ਵੀ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇਗੀ, ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।