ਅੰਮ੍ਰਿਤਸਰ : ਥਾਣਾ ਇਸਲਾਬਾਦ ਦੀ ਪੁਲਿਸ ਨੇ ਜਾਅਲੀ ਆਈਪੀਐੱਸ ਅਫ਼ਸਰ ਬਣ ਲੋਕਾਂ ਨਲਾ ਠੱਗੀਆਂ ਮਾਰਨ ਵਾਲੇ ਠੱਗ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਐਕਸਿਸ ਬੈਂਕ ਖੰਡਵਾਲਾ ਦੇ ਡਿਪਟੀ ਮੈਨੇਜਰ ਦਿਲਪ੍ਰੀਤ ਦੀ ਸ਼ਿਕਾਇਤ 'ਤੇ ਪ੍ਰਵੀਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਕੋਲੋਂ ਜਾਅਲੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ, ਜਿਨ੍ਹਾਂ ਰਾਹੀਂ ਇਹ ਲੋਕਾਂ ਨਾਲ ਵੱਖ-ਵੱਖ ਤਰ੍ਹਾਂ ਦੀਆਂ ਠੱਗੀਆਂ ਮਾਰਦਾ ਹੈ।
ਡੀਸੀਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਐਕਸਿਸ ਬੈਂਕ ਖੰਡਵਾਲਾ ਬ੍ਰਾਂਚ ਦੇ ਡਿਪਟੀ ਮੈਨੇਜਰ ਦਿਲਪ੍ਰੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ। ਆਪਣੀ ਸ਼ਿਕਾਇਤ 'ਚ ਦਿਲਪ੍ਰੀਤ ਨੇ ਕਿਹਾ ਕਿ ਪ੍ਰਵੀਨ ਕੁਮਾਰ ਨੇ ਉਸ ਨੂੰ ਆਈਬੀ 'ਚ ਬਤੌਰ ਇੰਸਪੈਕਟਰ ਭਰਤੀ ਕਰਵਾਉਣ ਬਦਲੇ ਠੱਗੀ ਮਾਰੀ ਹੈ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਥਾਣਾ ਇਸਲਾਬਾਦ ਦੀ ਪੁਲਿਸ ਨੇ ਪ੍ਰਵੀਨ ਕੁਮਾਰ ਨੂੰ ਗੁਪਤ ਸੂਚਨਾ ਦੇ ਅਧਾਰ 'ਤੇ ਗ੍ਰਿਫ਼ਤਾਰ ਕੀਤਾ ਹੈ।
ਡੀਸੀਪੀ ਜਗਮੋਹਨ ਨੇ ਇਸ ਦੇ ਵਾਰਦਾਤ ਕਰਨ ਦੇ ਤਰੀਕੇ ਬਾਰੇ ਗੱਲ ਕਰਦੇ ਹੋਏ ਦੱਸਿਆ ਕਿ ਇਹ ਵਿਅਕਤੀ ਜਾਅਲੀ ਦਸਤਾਵੇਜ਼ ਬਣਾ ਕੇ ਲੋਕਾਂ ਨੂੰ ਵੱਖ-ਵੱਖ ਤਰ੍ਹਾਂ ਦੇ ਸਬਜ਼ਬਾਗ ਦਿਖਾ ਕੇ ਠੱਗੀ ਮਾਰਦਾ ਸੀ। ਇਸ ਨੇ ਦਿਲਪ੍ਰੀਤ ਨੂੰ ਕਿਹਾ ਕਿ ਉਹ ਇਸ ਨੂੰ ਆਈਬੀ ਵਿੱਚ ਬਤੌਰ ਇੰਸਪੈਕਟਰ ਭਰਤੀ ਕਰਵੇਗਾ। ਇਸ ਬਦਲੇ ਇਸ ਨੇ ਉਸ ਤੋਂ 15 ਲੱਖ ਦੀ ਮੰਗ ਕੀਤੀ ਅਤੇ ਦਿਲਪ੍ਰੀਤ ਨੇ ਇਸ ਨੂੰ ਬਤੌਰ 60000 ਰੁਪਏ ਟੋਕ ਮਨੀ ਵਜੋਂ ਦੇ ਦਿੱਤੇ।
ਡੀਸੀਪੀ ਨੇ ਦੱਸਿਆ ਕਿ ਇਹ ਬਹੁਤ ਸ਼ਾਤਰ ਵਿਅਕਤੀ ਹੈ ਅਤੇ ਇਸ 'ਤੇ ਪਹਿਲਾਂ ਵੀ 20 ਮੁਕਦਮੇ ਧੋਖਾਧੜੀ ਦੇ ਦਰਜ ਹਜ। ਉਨ੍ਹਾਂ ਕਿਹਾ ਕਿ ਇਸ ਦਾ ਰਿਮਾਂਡ ਲੈ ਕੇ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਨੇ ਜੋ ਜਾਅਲੀ ਅਧਾਰ ਕਾਰਡ ਜੋ ਕੇ ਮਹਾਂਰਾਸ਼ਟਰ ਦੇ ਨਾਂਦੇੜ ਦਾ ਬਣਵਾਇਆ ਹੈ ਉਸ ਦੀ ਵੀ ਜਾਂਚ ਕੀਤੀ ਜਾਵੇਗੀ।