ETV Bharat / city

ਪੰਜਾਬ ਚੋਣਾਂ 'ਚ 2 ਦਿਨ ਬਾਕੀ: ਅਕਾਲੀ ਦਲ ਨੇ ਕਾਂਗਰਸ ਨੂੰ ਲਿਆ ਤਕੜੇ ਹੱਥੀ

author img

By

Published : Feb 18, 2022, 2:01 PM IST

ਅੰਮ੍ਰਿਤਸਰ ਦਿਹਾਤੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਰਈਆ ਮੰਡੀ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਸਾਂਝੀ ਚੋਣ ਰੈਲੀ ਉਮੀਦਵਾਰ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਦੇ ਹੱਕ ਵਿੱਚ ਕੀਤੀ ਗਈ।

ਪੰਜਾਬ ਚੋਣਾਂ 'ਚ ਦੋ ਦਿਨ ਬਾਕੀ: ਅਕਾਲੀ ਦਲ ਨੇ ਕਾਂਗਰਸ ਨੂੰ ਲਿਆ ਤਕੜੇ ਹੱਥੀ

ਅੰਮ੍ਰਿਤਸਰ: ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਸਿਆਸੀ ਅਖਾੜਾ ਪੂਰੀ ਤਰ੍ਹਾਂ ਨਾਲ ਭਖ਼ਿਆ ਹੋਇਆ ਹੈ ਅਤੇ ਵੱਖ ਵੱਖ ਰਾਜਸੀ ਪਾਰਟੀਆਂ ਦੇ ਵੱਡੇ ਦਿੱਗਜ਼ ਆਪੋ ਆਪਣੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ, ਰੈਲੀਆਂ ਕਰ ਰਹੇ ਹਨ, ਇਸੇ ਤਹਿਤ ਅੰਮ੍ਰਿਤਸਰ ਦਿਹਾਤੀ ਦੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਰਈਆ ਮੰਡੀ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਲੋਂ ਸਾਂਝੀ ਚੋਣ ਰੈਲੀ ਉਮੀਦਵਾਰ ਜਥੇਦਾਰ ਬਲਜੀਤ ਸਿੰਘ ਜਲਾਲਉਸਮਾ ਦੇ ਹੱਕ ਵਿੱਚ ਕੀਤੀ ਗਈ।

ਇਸ ਭਰਵੀਂ ਚੋਣ ਰੈਲੀ ਵਿਚ ਠਾਠਾਂ ਮਾਰਦੇ ਇਕੱਠ ਨੂੰ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅਤੇ ਹੋਰਨਾਂ ਦਿੱਗਜ਼ਾਂ ਵਲੋਂ ਵਿਰੋਧੀ ਪਾਰਟੀਆਂ 'ਤੇ ਤਿੱਖੀ ਸਿਆਸੀ ਵਾਰ ਕਰਦਿਆਂ ਸੰਬੋਧਨ ਕੀਤਾ ਗਿਆ।

ਤਕੜੇ ਹੱਥੀ ਕਾਂਗਰਸ ਅਤੇ ਆਪ ਨੂੰ ਲਿਆ ਹਰਸਿਮਰਤ ਨੇ

ਆਪਣੇ ਸੰਬੋਧਨ ਦੌਰਾਨ ਬੀਬਾ ਹਰਸਿਮਰਤ ਬਾਦਲ ਕਰਦਿਆਂ ਕਿਹਾ ਕਿ 2017 ਦੀਆਂ ਚੋਣਾਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਇਕੱਠੇ ਹੋ ਸ਼੍ਰੋਮਣੀ ਅਕਾਲੀ ਦਲ ਖਿਲਾਫ਼ ਪ੍ਰਚਾਰ ਕੀਤਾ ਗਿਆ ਅਤੇ ਉਹ ਇਸ ਕੂੜ ਪ੍ਰਚਾਰ ਵਿਚ ਕਾਮਯਾਬ ਹੋਏ ਅਤੇ ਉਹਨਾਂ ਦੋਨਾਂ ਨੇ ਮਿਲ ਕੇ ਪੰਜਾਬ ਨੂੰ 5 ਸਾਲ ਤੱਕ ਲੁੱਟਿਆ ਅਤੇ ਅੱਜ ਫਿਰ ਉਹ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਚਾਹੁੰਦੇ ਨੇ ਅਤੇ ਪੰਜਾਬ ਦੇ ਲੋਕ ਇਸ ਵਾਰ ਉਹਨਾਂ ਦੇ ਝਾਂਸੇ ਵਿੱਚ ਨਹੀਂ ਆਉਣਗੇ।

ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਕਾਰਜਕਾਲ ਦੌਰਾਨ ਪੰਜਾਬ ਸਿਰ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਚੜਾਇਆ ਹੈ ਅਤੇ ਇਹ ਪੰਜਾਬ ਦਾ ਕਾਂਗਰਸ ਨੇ ਵਿਕਾਸ ਕੀਤਾ ਹੈ।

ਇਹਨਾਂ ਵਾਅਦਿਆਂ ਨਾਲ ਸੰਬੋਧਨ ਕੀਤਾ ਅਕਾਲੀ ਦਲ ਨੇ

ਉਹਨਾਂ ਸੰਬੋਧਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ 75000 ਸ਼ਗਨ ਸਕੀਮ, 3100 ਪੈਨਸ਼ਨ, 10 ਲੱਖ ਸਿਹਤ ਬੀਮਾ ਕਾਰਡ, ਬੱਚਿਆਂ ਨੂੰ 10 ਲੱਖ ਦੇਸ਼ ਵਿਦੇਸ਼ ਪੜ੍ਹਾਈ ਲਈ ਸਮੇਤ ਹੋਰਨਾਂ ਵਾਅਦਿਆਂ ਬਾਰੇ ਸੰਬੋਧਨ ਕੀਤਾ।

ਗੱਲਬਾਤ ਦੌਰਾਨ ਸਰਪੰਚ ਤਿਮੋਵਾਲ ਨੇ ਕਿਹਾ ਕਿ ਪੰਜਾਬ ਵਿੱਚ ਮਾਫੀਆ ਰਾਜ ਨੂੰ ਖ਼ਤਮ ਕਰਨ ਲਈ ਸਿਰਫ਼ 'ਤੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੂੰ ਲੈ ਕੇ ਆਉਣਾ ਜ਼ਰੂਰੀ ਹੈ ਤਾਂ ਜੋ ਪੰਜਾਬ ਤਰੱਕੀ ਦੀ ਰਾਹ 'ਤੇ ਅੱਗੇ ਵੱਧ ਸਕੇ। ਉਮੀਦਵਾਰ ਬਲਜੀਤ ਸਿੰਘ ਜਲਾਲਉਸਮਾ ਨੇ ਕਿਹਾ ਕਿ ਅਸੀਂ ਪੰਜਾਬ ਦੀ ਤਰੱਕੀ ਲਈ ਅੱਗੇ ਵਧਣਾ ਚਾਹੁੰਦਾ ਹਾਂ ਤਾਂ ਜੋ ਰੇਤਾ ਕਾਰੋਬਾਰੀਆਂ ਨੂੰ ਠੱਲ ਪੈ ਸਕੇ ਅਤੇ ਪੜ੍ਹਾਈ ਰੋਜ਼ਗਾਰ ਲਈ ਨੌਜਵਾਨਾਂ ਦਾ ਰਸਤਾ ਖੋਲਿਆ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਬਣਨ 'ਤੇ ਪੰਜਾਬ ਦੇ ਵਿਕਾਸ ਲਈ ਕਦਮ ਚੁੱਕੇ ਜਾਣਗੇ।

ਇਹ ਵੀ ਪੜ੍ਹੋ: 2 ਕਰੋੜ 15 ਲੱਖ ਵੋਟਰਾਂ ਦੇ ਹੱਥ 1304 ਉਮੀਦਵਾਰਾਂ ਦਾ ਫੈਸਲਾ, ਜਾਣੋ ਪੂਰਾ ਅੰਕੜਾ

ETV Bharat Logo

Copyright © 2024 Ushodaya Enterprises Pvt. Ltd., All Rights Reserved.