ETV Bharat / entertainment

ਕਾਂਗੜਾ ਵਿੱਚ ਸਤਿੰਦਰ ਸਰਤਾਜ ਨੇ ਲਾਈਆਂ ਰੌਣਕਾਂ, ਇੰਨ੍ਹਾਂ ਗੀਤਾਂ ਉਤੇ ਖੂਬ ਨੱਚੇ ਲੋਕ, ਦੇਖੋ ਵੀਡੀਓ - Kangra Valley Carnival - KANGRA VALLEY CARNIVAL

Kangra Valley Carnival 2024: ਹਾਲ ਹੀ ਵਿੱਚ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਨੇ ਕਾਂਗੜਾ ਵੈਲੀ ਕਾਰਨੀਵਲ ਵਿੱਚ ਸ਼ਿਰਕਤ ਕੀਤੀ। ਜਿੱਥੇ ਗਾਇਕ ਨੇ ਆਪਣੇ ਸ਼ਾਨਦਾਰ ਗੀਤਾਂ ਉਤੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ।

Kangra Valley Carnival 2024
Kangra Valley Carnival 2024 (ETV BHARAT)
author img

By ETV Bharat Entertainment Team

Published : Oct 3, 2024, 6:02 PM IST

ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਚੱਲ ਰਹੇ ਕਾਂਗੜਾ ਵੈਲੀ ਕਾਰਨੀਵਲ ਦੀ ਆਖਰੀ ਸੱਭਿਆਚਾਰਕ ਸ਼ਾਮ ਦਾ ਆਯੋਜਨ ਬੁੱਧਵਾਰ ਰਾਤ ਨੂੰ ਕੀਤਾ ਗਿਆ। ਕਾਰਨੀਵਲ ਦੀ ਆਖਰੀ ਸਟਾਰ ਨਾਈਟ ਵਿੱਚ ਸੁਰੀਲੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਮੁਧਰ ਆਵਾਜ਼ ਨਾਲ ਸਭ ਨੂੰ ਮੰਤਰ ਮੁਗਧ ਕਰ ਦਿੱਤਾ।

ਗਾਇਕ ਸਤਿੰਦਰ ਸਰਤਾਜ (ETV BHARAT)

ਇਸ ਪੂਰੇ ਪ੍ਰੋਗਰਾਮ ਦੀਆਂ ਕਾਫੀ ਸਾਰੀਆਂ ਵੀਡੀਓਜ਼ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਇਸ ਵਿੱਚ ਲੋਕ ਬਹੁਤ ਹੀ ਆਨੰਦ ਨਾਲ ਗਾਇਕ ਦੇ ਗੀਤਾਂ ਦਾ ਮਜ਼ਾ ਲੈ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਦੌਰਾਨ ਗਾਇਕ ਨੇ ਕਾਫੀ ਸਾਰੇ ਸ਼ਾਨਦਾਰ ਗੀਤ ਗਾਏ, ਜਿਸ ਵਿੱਚ 'ਸੱਜਣ ਰਾਜ਼ੀ ਹੋ ਜਾਵੇ', 'ਰੁਤਬਾ' ਅਤੇ 'ਸਾਈ' ਵਰਗੇ ਬਿਹਤਰੀਨ ਗੀਤ ਸ਼ਾਮਲ ਸਨ। ਵੀਡੀਓਜ਼ ਵਿੱਚ ਦੇਖਿਆ ਜਾ ਸਕਦਾ ਹੈ ਕਿ ਗਾਇਕ ਆਪਣੇ ਗੀਤਾਂ ਨੂੰ ਕਾਫੀ ਆਨੰਦ ਨਾਲ ਗਾ ਰਹੇ ਹਨ ਅਤੇ ਸਭ ਨੂੰ ਗਾਉਣ ਲਈ ਕਹਿ ਵੀ ਰਹੇ ਹਨ।

ਗਾਇਕ ਸਤਿੰਦਰ ਸਰਤਾਜ (ETV BHARAT)

ਇਸ ਦੌਰਾਨ ਜੇਕਰ ਗਾਇਕ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ-ਗਾਇਕ ਸਰਤਾਜ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' ਨੂੰ ਲੈ ਕੇ ਚਰਚਾ ਵਿੱਚ ਹਨ। ਇਸ ਫਿਲਮ ਵਿੱਚ ਅਦਾਕਾਰ ਦੇ ਨਾਲ ਸਿੰਮੀ ਚਾਹਲ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਇਸ ਫਿਲਮ ਤੋਂ ਇਲਾਵਾ ਗਾਇਕ ਆਪਣੇ ਕਈ ਨਵੇਂ ਗੀਤਾਂ ਨਾਲ ਵੀ ਲਗਾਤਾਰ ਚਰਚਾ ਬਟੋਰ ਰਹੇ ਹਨ। ਪਿਛਲੀ ਵਾਰ ਗਾਇਕ-ਅਦਾਕਾਰ ਸਰਤਾਜ ਨੀਰੂ ਬਾਜਵਾ ਨਾਲ ਪੰਜਾਬੀ ਫਿਲਮ 'ਸ਼ਾਯਰ' ਵਿੱਚ ਨਜ਼ਰ ਆਏ ਸਨ। ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਦੋਵਾਂ ਵੱਲੋਂ ਹੀ ਕਾਫੀ ਪਿਆਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.