ਅੰਮ੍ਰਿਤਸਰ: 26 ਜਨਵਰੀ ਨੂੰ ਦਿੱਲੀ ’ਚ ਹੋਈ ਹਿੰਸਾ ਦੇ ਮਾਮਲੇ ਵਿੱਚ ਅਦਾਕਾਰ ਦੀਪ ਸਿੱਧੂ ਖ਼ਿਲਾਫ਼ ਕਈ ਮਾਮਲੇ ਦਰਜ ਹੋਏ ਸਨ। ਜਿਸ ਤੋਂ ਮਗਰੋਂ ਦੀਪ ਸਿੱਧੂ ਨੂੰ ਇਹਨਾਂ ’ਚੋਂ ਜ਼ਮਾਨਤ ਮਿਲ ਗਈ ਤੇ ਜ਼ਮਾਨਤ ਮਿਲਣ ਉਪਰੰਤ ਦੀਪ ਸਿੱਧੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਦੀਪ ਸਿੱਧੂ ਨੇ ਦੱਸਿਆ ਕਿ ਵਾਹਿਗੁਰੂ ਦੇ ਓਟ ਆਸਰੇ ਸਦਕਾ ਅੱਜ ਉਹ ਜੇਲ੍ਹ ਵਿਚੋਂ ਬਾਹਰ ਆਏ ਹਨ ਅਤੇ ਲੱਗਦਾ ਨਹੀਂ ਸੀ ਕਿ ਉਹ ਇੰਨੀ ਜਲਦੀ ਬਾਹਰ ਆ ਜਾਣਗੇ।
ਇਹ ਵੀ ਪੜੋ: ਲਾਕਡਾਊਨ ਨਹੀਂ ਕੋਰੋਨਾ ਦਾ ਹੱਲ - ਕੈਪਟਨ
ਇਸ ਮੌਕੇ ਉਹਨਾਂ ਨੇ ਕਿਹਾ ਕਿ ਜੱਜ ਨੇ ਵੀ ਪੁਲਿਸ ਨੂੰ ਝਾੜ ਪਾਈ ਹੈ ਕਿ ਤੁਸੀਂ ਬੇਵਜ੍ਹਾ ਇਸ ਨੂੰ ਫਸਾ ਰਹੇ ਹੋ। ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਜੇਕਰ ਮੈਂ ਭਾਜਪਾ ਦਾ ਏਜੰਟ ਹੁੰਦਾ ਤਾਂ ਮੇਰੇ ’ਤੇ ਪਰਚੇ ਨਾ ਹੁੰਦੇ। ਉਥੇ ਹੀ ਉਹਨਾਂ ਨੇ ਕੋਰੋਨਾ ਬਾਰੇ ਬੋਲਦੇ ਕਿਹਾ ਕਿ ਜੇਕਰ ਕੋਰੋਨਾ ਹੈ ਤਾਂ ਹੀ ਲੋਕਾਂ ਦੀ ਮੌਤ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ।
ਇਹ ਵੀ ਪੜੋ: ਲੁਧਿਆਣਾ ’ਚ ਲੋਕ ਕੋਰੋਨਾ ਤੋਂ ਬੇਖੌਫ਼, ਵਿਆਹ ਸਮਾਗਮ ’ਚ ਸੈਂਕੜੇ ਲੋਕਾਂ ਦਾ ਇਕੱਠ