ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਪਿਛਲੇ ਦਿਨੀਂ ਹੋਏ ਮਾਮਲੇ ਦਰਜ ਤੋਂ ਬਾਅਦ ਉਨ੍ਹਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਅੰਮ੍ਰਿਤਸਰ ਸ਼ਹਿਰ ਵਿੱਚ ਦੇਖਣ ਨੂੰ ਮਿਲੇ ਸਨ ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਗਈ। ਇਸ ਤੋਂ ਬਾਅਦ ਹੁਣ ਇਕ ਵਾਰ ਫਿਰ ਇਹ ਅੰਮਿ੍ਤਸਰ ਵਿੱਚ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਉਮੀਦਵਾਰ ਜੀਵਨਜੋਤ ਕੌਰ ਦੇ ਰਾਗੀ ਜਥੇ ਵਿੱਚ ਪੋਸਟਲ ਦੇਖਣ ਨੂੰ ਮਿਲਦੀ ਹੈ ਇਨ੍ਹਾਂ ਪੋਸਟਰਾਂ ਦੇ 'ਤੇ ਜੀਵਨਜੋਤ ਕੋਰ ਨੂੰ ਪੁਲਿਸ ਵਾਂਟੇਡ ਲਿਖਿਆ ਹੋਇਆ ਹੈ।(aap candidate jiwanjot kaur po poster pasted in amritsar) ਹਾਲਾਂਕਿ ਪੋਸਟਰ ਜਿਸ ਵੱਲੋਂ ਚਪਕਾਏ ਗਏ ਇਸ ਦਾ ਕੋਈ ਵੀ ਖੁਲਾਸਾ ਨਹੀਂ ਹੋਇਆ ਲੇਕਿਨ ਵਿਧਾਨ ਸਭਾ ਹਲਕਾ ਪੂਰਬੀ ਦੇ ਵੱਖ ਵੱਖ ਥਾਵਾਂ ਤੇ ਜੀਵਨਜੋਤ ਉਸਦੇ ਇਹ ਪੋਸਟਰ ਦੇਖਣ ਨੂੰ ਮਿਲ ਰਹੇ ਹਨ।
ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਵਲੋਂ ਸਰਗਰਮੀਆਂ ਵਧਾਈਆਂ ਜਾ ਰਹੀਆਂ ਹਨ। ਉਥੇ ਹੀ ਉਮੀਦਵਾਰਾਂ ਦਾ ਐਲਾਨ ਵੀ ਲਗਾਤਾਰ ਜਾਰੀ ਹੈ। ਇਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਵਲੋਂ ਵੀ ਆਪਚੇ 109 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾ ਚੁੱਕੇ ਹਨ। ਗੱਲ ਕੀਤੀ ਜਾਵੇ ਅੰਮ੍ਰਿਤਸਰ ਪੂਰਬੀ ਸੀਟ ਦੀ ਤਾਂ ਆਮ ਆਦਮੀ ਪਾਰਟੀ ਵਲੋਂ ਜੀਵਨਜੋਤ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
ਆਮ ਆਦਮੀ ਪਾਰਟੀ ਵਲੋਂ ਹਮੇਸ਼ਾ ਕਿਹਾ ਜਾਂਦਾ ਹੈ ਕਿ ਉਹ ਬਦਲਾਅ ਦੀ ਰਾਜਨੀਤੀ ਕਰਨਗੇ ਅਤੇ ਬੇਦਾਗ ਉਮੀਦਵਾਰ ਹੀ ਚੋਣਾਂ 'ਚ ਉਤਾਰਨਗੇ, ਪਰ ਅੰਮ੍ਰਿਤਸਰ ਪੂਰਵੀ ਤੋਂ ਉਮੀਦਵਾਰ ਜੀਵਨਜੋਤ ਨੂੰ ਅਦਾਲਤ ਵਲੋਂ ਪੀ.ਓ (ਭਗੌੜਾ) ਕਰਾਰ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਵਿਧਾਨ ਸਭਾ ਹਲਕਾ ਪੂਰਬੀ ਦੇ ਵਿਚ ਹੁਣ ਜੀਵਨਜੋਤ ਕੌਰ ਦੇ ਖਿਲਾਫ ਪੋਸਟਰ ਲੱਗਣੇ ਵੀ ਸ਼ੁਰੂ ਹੋ ਗਏ ਹਨ।
ਪੋਸਟਰਾਂ ਦੇ ਉੱਪਰ ਲਿਖਿਆ ਹੈ ਕਿ ਪੁਲਿਸ ਘੱਟ ਪੀਓ ਭਗੌੜਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਹਾਲਾਂਕਿ ਇਹ ਪੋਸਟਰ ਕਿਸ ਵੱਲੋਂ ਲਗਾਏ ਗਏ ਹਨ ਇਸ ਦਾ ਅਜੇ ਤੱਕ ਕੋਈ ਵੀ ਖੁਲਾਸਾ ਨਹੀਂ ਹੋ ਪਾਇਆ ਹਾਲਾਂਕਿ ਜਦੋਂ ਇਸ ਸੰਬੰਧੀ ਜੀਵਨਜੋਤ ਕੌਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੀਵਨਜੋਤ ਕੌਰ ਕਿਹਾ ਕਿ ਹੋਰਨਾਂ ਦਾ ਦੋ ਹਜਾਰ ਸਤਾਰਾਂ ਤੋਂ ਪਹਿਲਾਂ ਕਿਸੇ ਬੈਂਕ ਵਿਚ ਚੈੱਕ ਨੂੰ ਲੈ ਕੇ ਝਗੜਾ ਚਲ ਰਿਹਾ ਹੈ ਇਸ ਸਬੰਧੀ ਉਨ੍ਹਾਂ ਵੱਲੋਂ ਇਸ ਦਾ ਕੇਸ ਮਾਣਯੋਗ ਹਾਈ ਕੋਰਟ ਵਿੱਚ ਵੀ ਲਗਾਇਆ ਹੋਇਆ ਹੈ ਅਤੇ ਹਾਈ ਕੋਰਟ ਵੱਲੋਂ ਪੀ ਵਜੋਂ ਉਸ ਤੇ ਵੀ ਮਿਲਿਆ ਹੋਇਆ ਹੈ।
ਦੱਸ ਦਈਏ ਕਿ ਜੀਵਨਜੋਤ ਕੌਰ ਵਲੋਂ ਇੱਕ ਪ੍ਰਾਈਵੇਟ ਬੈਂਕ ਕੋਲੋਂ ਕਰਜ਼ ਲਿਆ ਗਿਆ ਸੀ, ਜੋ ਵਾਪਸ ਨਹੀਂ ਕੀਤਾ ਗਿਆ। ਇਸ ਦੇ ਚੱਲਦਿਆਂ ਬੈਂਕ ਵਲੋਂ ਅਦਾਲਤ ਦਾ ਰੁਖ ਕੀਤਾ ਗਿਆ ਅਤੇ ਇਸ ਦੌਰਾਨ ਜੀਵਨਜੋਤ ਪੇਸ਼ ਨਹੀਂ ਹੋਏ। ਜਿਸਦੇ ਚੱਲਦਿਆਂ ਚਾਰ ਸਾਲ ਪਹਿਲਾਂ 2017 'ਚ ਅਦਾਲਤ ਵਲੋਂ ਕਰਜ਼ ਦੀ ਅਦਾਇਗੀ ਨਾ ਕਰਨ ਅਤੇ ਅਦਾਲਤ 'ਚ ਪੇਸ਼ ਨਾ ਹੋਣ ਦੇ ਚੱਲਦਿਆਂ ਪੀ.ਓ ਕਰਾਰ ਦੇ ਦਿੱਤਾ ਗਿਆ।
ਹਾਲਾਂਕਿ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਹੁਣ ਜੀਵਨਜੋਤ ਕੌਰ ਦੀ ਵਿਧਾਨ ਸਭਾ ਹਲਕਾ ਪੂਰਬੀ ਤੋਂ ਟਿਕਟ ਵੀ ਕੱਟੀ ਜਾ ਸਕਦੀ ਹੈ ਜਦੋਂਕਿ ਦੂਜੇ ਪਾਸੇ ਵਿਧਾਨ ਸਭਾ ਹਲਕਾ ਪੂਰਬੀ ਚ ਆਮ ਆਦਮੀ ਪਾਰਟੀ ਦੇ ਨੇਤਾ ਗੁਨਾਹ ਧਵਨ ਵੀ ਹੁਣ ਸਰਗਰਮ ਹੁੰਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ:ਡੇਰਾ ਸਿਰਸਾ ਕਿਸਦਾ ਦੇਵੇਗਾ ਚੋਣਾਂ ਵਿੱਚ ਸਾਥ, ਸੁਣੋ ਰਾਜਨੀਤਕ ਵਿੰਗ ਦੇ ਮੁਖੀ ਤੋਂ