ਅੰਮ੍ਰਿਤਸਰ : ਸ਼ਹਿਰ ਦੇ ਇੱਕ ਮੂਰਤੀ ਕਲਾਕਾਰ ਨੇ ਆਪਣੀ ਕਲਾ ਦੇ ਜ਼ਰੀਏ ਦੇਸ਼-ਵਿਦੇਸ਼ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਮਿੱਟੀ ਤੇ ਕਲੇਅ ਨਾਲ ਮੂਰਤੀਆਂ ਤਿਆਰ ਕਰਨ ਵਾਲੇ ਕਲਾਕਾਰ ਮਨੋਹਰ ਸਿੰਘ ਬੱਬਲ ਦੀਆਂ ਬਣਾਈਆਂ ਮੂਰਤੀਆਂ ਪੰਜਾਬੀ ਸੱਭਿਆਚਾਰ ਦੀ ਝਲਕ ਨੂੰ ਪੇਸ਼ ਕਰਦਿਆਂ ਹਨ।
ਇਸ ਬਾਰੇ ਗੱਲਬਾਤ ਕਰਦਿਆਂ ਮਨੋਹਰ ਸਿੰਘ ਬੱਬਲੂ ਨੇ ਦੱਸਿਆ ਕਿ ਉਹ ਮਿੱਟੀ ਤੇ ਕਲੇਅ ਰਾਹੀਂ ਸਟੈਚੂ ਤਿਆਰ ਕਰਦੇ ਹਨ। ਉਨ੍ਹਾਂ ਵੱਲੋਂ ਮੂਰਤੀਆਂ ਤਿਆਰ ਕਰਨ ਦਾ ਇਹ ਕੰਮ ਸਾਲ 2006 ਵਿੱਚ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਛੋਟੀਆਂ ਮੂਰਤੀਆਂ ਨੂੰ ਬਣਾਉਣ ਲਈ 15 ਤੋਂ 20 ਦਿਨਾਂ ਦਾ ਸਮਾਂ ਲੱਗਦਾ ਹੈ ਅਤੇ ਵੱਡੀਆਂ ਮੂਰਤੀਆਂ ਤਿਆਰ ਕਰਨ ਵਿੱਚ ਲਗਭਗ 1 ਤੋਂ 2 ਮਹੀਨੇ ਤੱਕ ਦਾ ਸਮਾਂ ਲੱਗਦਾ ਹੈ। ਉਨ੍ਹਾਂ ਵੱਲੋਂ ਬਣਾਇਆਂ ਗਈਆਂ ਇਹ ਮੂਰਤੀਆਂ ਦੇਸ਼ ਤੇ ਵਿਦੇਸ਼ਾਂ ਵਿੱਚ ਲਗਾਈਆਂ ਗਈਆਂ ਹਨ। ਉਨ੍ਹਾਂ ਨੇ ਲਕੜ ਦੇ ਸਟੈਚੂ ਤੇ ਕਲੇਅ ਦੇ ਸਟੈਚੂ ਤਿਆਰ ਕੀਤੇ ਹਨ।
ਉਨ੍ਹਾਂ ਦੇ ਮੂਰਤੀਆਂ ਬਣਾਉਣ ਦੇ ਇਸ ਸ਼ੌਕ ਨੇ ਉਨ੍ਹਾਂ ਨੂੰ ਫਿਲਮ ਜਗਤ ਵਿੱਚ ਵੀ ਕੰਮ ਦਵਾਇਆ। ਉਨ੍ਹਾਂ ਮਸ਼ਹੂਰ ਫਿਲਮ ਬਾਹੂਬਲੀ 'ਚ ਵੂਡਨ ਤੇ ਸਟੈਚੂ ਬਣਾਉਣ ਕੰਮ ਕੀਤਾ ਹੈ। ਮਨੋਹਰ ਸਿੰਘ ਨੇ ਕਿਹਾ ਕਿ ਉਹ ਜ਼ਿਆਦਾਤਰ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਮੂਰਤੀਆਂ ਤਿਆਰ ਕਰਦੇ ਹਨ। ਇਨ੍ਹਾਂ ਮੂਰਤੀਆਂ ਨੂੰ ਵਿਦੇਸ਼ਾਂ ਵਿੱਚ ਵੀ ਐਕਸਪੋਰਟ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਮੌਜੂਦਾ ਸਮੇਂ ਦੇ ਮਾਡਰਨ ਹੋਮ ਡੈਕੋਰੇਟਿਵ ਸਮਾਨ ਆਦਿ ਵੀ ਬਣਾਂਉਦੇ ਹਨ। ਉਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਮੂਰਤੀਆਂ ਬਣਾਉਣ ਦਾ ਮੁੱਖ ਮਕਸਦ ਹੈ ਕਿ ਆਉਣ ਵਾਲੀ ਪੀੜੀ ਨੂੰ ਪੰਜਾਬੀ ਸੱਭਿਆਚਾਰ ਤੇ ਵਿਰਸੇ ਨਾਲ ਜੋੜਿਆ ਜਾ ਸਕੇ।
ਇਹ ਵੀ ਪੜ੍ਹੋ : 1500 ਰੁਪਏ ਪੈਨਸ਼ਨ ਲਈ 67 ਹਜ਼ਾਰ ਲਾਭਪਾਤਰੀ ਉਡੀਕ ਵਿੱਚ