ETV Bharat / city

ਸ਼ਪੈਸਲ ਬੱਚਿਆਂ ਵੱਲ ਸਰਕਾਰਾਂ ਵੀ ਦੇਣ ਧਿਆਨ: ਡਾ ਉਪਿੰਦਰ ਜੀਤ ਕੌਰ - ਡਾ ਉਪਿੰਦਰ ਜੀਤ ਕੌਰ

ਅੰਮ੍ਰਿਤਸਰ ਪਿੰਗਲਵਾੜਾ ਸੰਸਥਾ(Amritsar Pingalwara Institute) ਦੇ ਮੁੱਖ ਦਫ਼ਤਰ ਵਿਖੇ ਅੱਜ ਵੀਰਵਾਰ ਪ੍ਰੈਸ ਕਾਨਫਰੰਸ ਕੀਤੀ ਗਈ। ਅੰਮ੍ਰਿਤਸਰ ਵਿੱਚ ਪਿੰਗਲਵਾੜੇ ਦੀ ਸੰਸਥਾਪਕ ਡਾ. ਉਪਿੰਦਰ ਜੀਤ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸੰਸਥਾ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।

ਸ਼ਪੈਸਲ ਬੱਚਿਆਂ ਵੱਲ ਸਰਕਾਰਾਂ ਵੀ ਦੇਣ ਧਿਆਨ: ਡਾ ਉਪਿੰਦਰ ਜੀਤ ਕੌਰ

author img

By

Published : Dec 24, 2021, 2:07 PM IST

ਅੰਮ੍ਰਿਤਸਰ: ਅੰਮ੍ਰਿਤਸਰ ਪਿੰਗਲਵਾੜਾ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਅੱਜ ਵੀਰਵਾਰ ਪ੍ਰੈਸ ਕਾਨਫਰੰਸ ਕੀਤੀ ਗਈ। ਅੰਮ੍ਰਿਤਸਰ ਵਿੱਚ ਪਿੰਗਲਵਾੜੇ ਦੀ ਸੰਸਥਾਪਕ ਡਾ ਉਪਿੰਦਰ ਜੀਤ ਕੌਰ(Dr. Upinder Jeet Kaur) ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਅਕਾਲ ਪੁਰਖ ਦੀ ਕਿਰਪਾ ਸਦਕਾ ਅਤੇ ਭਗਤ ਪੂਰਨ ਸਿੰਘ ਜੀ ਦੀਆਂ ਅਸੀਸਾਂ ਸਦਕਾ ਪਿੰਗਲਵਾੜਾ ਸੰਸਥਾ ਮਾਨਵਤਾਦੀ ਅਤੇ ਵਾਤਵਰਨ ਦੀ ਸੰਭਾਲ ਵਿਚ ਅਣਥੱਕ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਰਾਜਨੀਤਿਕ ਲੋਕ ਵੀ ਇਨ੍ਹਾਂ ਮੁੱਦਿਆਂ ਵੱਲ ਧਿਆਨ ਦੇਣ।

ਸੋਹਣਾ ਅਤੇ ਮੋਹਣਾ ਪਿੰਗਲਵਾੜਾ ਦੀ ਪੈਦਾਇਸ਼

ਡਾ. ਉਪਿੰਦਰ ਜੀਤ ਕੌਰ ਨੇ ਕਿਹਾ ਕਿ ਸੋਹਣਾ ਮੋਹਣਾ ਜਿਹੜੇ ਦੋ ਜੁੜਵੇ ਬੱਚੇ ਪਿੰਗਲਵਾੜਾ ਸੰਸਥਾ ਵਿਚ 15 ਅਗਸਤ 2003 ਨੂੰ ਪੁੱਜੇ, ਇਨ੍ਹਾਂ ਦੀ ਪਰਵਰਿਸ਼ ਪੂਰੇ ਧਿਆਨ ਨਾਲ ਕੀਤੀ ਗਈ। ਕੋਸ਼ਿਸ਼ ਸੀ ਕਿ ਇਹ ਤਮਾਸ਼ਾ ਨਾ ਬਣਨ। ਇਨ੍ਹਾਂ ਨੂੰ ਤੁਰਨ-ਫਿਰਨ ਦੇ ਕਾਬਲ ਬਣਾਇਆ ਗਿਆ। ਭਗਤ ਪੂਰਨ ਸਿੰਘ ਆਦਰਸ਼ ਸਕੂਲ ਵਿਚ ਇਨ੍ਹਾਂ ਨੇ ਦਸਵੀਂ ਪਾਸ ਕੀਤੀ।

ਸ਼ਪੈਸਲ ਬੱਚਿਆਂ ਵੱਲ ਸਰਕਾਰਾਂ ਵੀ ਦੇਣ ਧਿਆਨ: ਡਾ ਉਪਿੰਦਰ ਜੀਤ ਕੌਰ

ਇਨ੍ਹਾਂ ਦੀ ਦਿਲਚਸਪੀ ਬਿਜਲੀ ਦੇ ਕੰਮਾਂ ਵਿਚ ਸੀ। ਮਲਕੀਅਤ ਸਿੰਘ ਜੀ ਨੇ ਇਨ੍ਹਾਂ ਨੂੰ ਕੰਮ ਸਿਖਾਇਆ। ਫਿਰ ਇਨ੍ਹਾਂ ਦਾ ਸਰਕਾਰੀ ਬਹੁ-ਤਕਨੀਕੀ ਕਾਲਜ ਵਿਚ ਬਿਜਲੀ ਦੇ ਡਿਪਲੋਮਾ ਵਿਚ ਦਾਖਲਾ ਕਰਵਾਇਆ ਗਿਆ। ਇਸ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਪੰਜਾਬ ਸਰਕਾਰ ਪਾਵਰ ਕਾਰਪੋਰੇਸ਼ਨ ਆਰ.ਟੀ.ਐਮ ਦੀ ਨੌਕਰੀ ਮਿਲ ਗਈ।

ਸ਼ਪੈਸਲ ਬੱਚਿਆਂ ਵੱਲ ਸਰਕਾਰਾਂ ਵੀ ਦੇਣ ਧਿਆਨ: ਡਾ. ਉਪਿੰਦਰ ਜੀਤ ਕੌਰ

ਡਾ. ਉਪਿੰਦਰ ਜੀਤ ਕੌਰ ਨੇ ਕਿਹਾ ਕਿ ਭਾਰਤ ਵਿਚ ਬਹੁਤ ਸਾਰੇ ਬੱਚੇ ਅਨਾਥ ਹਨ ਅਤੇ ਕੋਵਿਡ-19 ਦੀ ਬੀਮਾਰੀ ਕਰਕੇ ਹੋਰ ਵੀ ਵਾਧਾ ਹੋਇਆ ਹੈ। ਪਹਿਲਾਂ ਤਾਂ ਇਨ੍ਹਾਂ ਦੀ ਸਾਂਭ-ਸੰਭਾਲ ਅਤੇ ਪੜ੍ਹਾਈ ਦਾ ਇੰਤਜਾਮ ਹੋਣਾ ਚਾਹੀਦਾ ਹੈ। ਫਿਰ ਇਨ੍ਹਾਂ ਦੇ ਉੱਚ-ਵਿਦਿਆਲੇ ਵਿਚ ਦਾਖਲਾ ਅਤੇ ਨੌਕਰੀ ਵਿਚ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਹੈ। ਇਹ ਮੁੱਦਾ ਪਿਛਲੀਆਂ ਚੋਣਾਂ ਵਿਚ ਵੀ ਪਿੰਗਲਵਾੜਾ ਸੰਸਥਾ ਨੇ ਉਠਾਇਆ ਸੀ ਪਰ ਕਿਸੇ ਰਾਜਸੀ ਨੇਤਾਵਾਂ ਨੇ ਕੋਈ ਧਿਆਨ ਨਹੀਂ ਦਿੱਤਾ।

ਹਰ ਕੋਈ ਸਿਹਤਮੰਦ ਜੀਵਨ ਜੀਉਣਾ ਚਾਹੁੰਦਾ ਹੈ। ਇਹ ਤਾਂ ਹੀ ਸੰਭਵ ਹੈ ਜੇ ਸਾਫ ਪਾਣੀ, ਹਵਾ ਅਤੇ ਜ਼ਹਿਰ ਰਹਿਤ ਧਰਤੀ ਹੋਵੇਗੀ। ਵਾਤਾਵਰਨ ਚੇਤਨਾ ਲਹਿਰ ਰਾਹੀਂ ਇਹ ਮੁੱਦਿਆਂ ਵੱਲ ਵੀ ਸਰਕਾਰਾਂ ਧਿਆਨ ਦੇਣ।

ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਪੰਜਾਬ ਵਿਚ 1,46,696 ਲੋਕ ਹਨ ਜਿਨ੍ਹਾਂ ਨੂੰ ਸੁਣਾਈ ਨਹੀਂ ਦਿੰਦਾ। ਇਨ੍ਹਾਂ ਵਿਚੋਂ 83,735 ਪਿੰਡਾਂ ਵਿਚ ਹਨ। ਇਨ੍ਹਾਂ ਵਾਸਤੇ ਸਰਕਾਰੀ ਸਕੂਲ ਤਾਂ ਕੋਈ ਨਹੀਂ ਹੈ। ਰੈੱਡ ਕਰਾਸ ਵੱਲੋਂ 04 ਜਾਂ 05 ਸਕੂਲ ਚਲਾਏ ਜਾ ਰਹੇ ਹਨ। ਬਾਕੀ ਸਕੂਲ NGO's ਵਲੋਂ ਚਲਾਏ ਜਾ ਰਹੇ ਹਨ। ਜਿਨ੍ਹਾਂ ਵਿਚ 14 ਸਕੂਲ ਹਨ। ਇਨ੍ਹਾਂ ਵਿਚੋਂ 05 ਸਕੂਲ ਪਿੰਗਲਵਾੜਾ ਸੰਸਥਾ ਵਲੋਂ ਚਲਾਏ ਜਾ ਰਹੇ ਹਨ। ਇਸੇ ਤਰ੍ਹਾਂ ਹੀ ਸਪੈਸ਼ਲ ਸਕੂਲਾਂ ਦੀ ਗੱਲ ਹੈ ਜਿਥੇ ਘੱਟ ਦਿਮਾਗ ਵਾਲੇ ਬੱਚੇ ਪੜ੍ਹਦੇ ਹਨ। ਇਨ੍ਹਾਂ ਲਈ ਸਪੈਸ਼ਲ ਅਧਿਆਪਕ ਵੀ ਪੰਜਾਬ ਵਿਚ ਸਭ ਤੋਂ ਘੱਟ ਹਨ।

ਦੂਜੇ ਰਾਜਾਂ ਦੇ ਮੁਕਾਬਲੇ ਪੰਜਾਬ ਵਿੱਚ ਸ਼ਪੈਸਲ ਅਧਿਆਪਕਾਂ ਦੀ ਘਾਟ

ਉਹਨਾਂ ਕਿਹਾ ਕਿ ਸਪੈਸ਼ਲ ਅਧਿਆਪਕ ਹਰਿਆਣਾ ਵਿਚ 2429 ਹਨ। ਹਿਮਾਚਲ ਵਿਚ 905 ਹਨ ਪਰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪੰਜਾਬ ਵਿਚ ਸਿਰਫ 187 ਅਜਿਹੇ ਅਧਿਆਪਕ ਹਨ।

ਪਿੰਗਲਵਾੜਾ ਸੰਸਥਾ ਦਾ ਨਿਵੇਕਲਾ ਕੰਮ

ਡਾ. ਉਪਿੰਦਰ ਜੀਤ ਕੌਰ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਦਾ ਇਕ ਹੋਰ ਨਿਵੇਕਲਾ ਕੰਮ ਪਿੰਗਲਵਾੜਾ ਸੰਸਥਾ ਕਰ ਰਹੀ ਹੈ। ਜਿਹੜੇ ਮਰੀਜ਼ ਵੀਲ ਚੀਅਰ 'ਤੇ ਸਨ, ਉਹ ਭਾਵੇਂ ਰੀੜ੍ਹ ਦੀ ਹੱਡੀ ਦੀ ਸੱਟ ਕਰਕੇ ਹੋਣ ਜਾਂ ਅਧਰੰਗ ਹੋਣ। ਉਨ੍ਹਾਂ ਨੂੰ ਪੁਨਰ ਸੇਵਾਵਾਂ ਦੇਣ ਰਹੀ ਹੈ। ਉਨ੍ਹਾਂ ਇਸ ਕਾਬਲ ਬਨਾਉਣਾ ਕਿ ਉਹ ਆਪਣੇ ਸਾਰੇ ਕੰਮ ਆਪ ਕਰ ਸਕਣ ਅਤੇ ਸਮਾਜ ਨੂੰ ਵੀ ਫਾਇਦਾ ਪਹੁੰਚਾਉਣ। 07 ਮਰੀਜ਼ ਜਿਹੜੇ ਪਿੰਗਲਵਾੜਾ ਵਿਚ ਰਹਿੰਦੇ ਸੀ। ਉਨ੍ਹਾਂ ਨੂੰ ਟਰੇਨਿੰਗ ਦਿੱਤੀ ਗਈ ਅਤੇ ਇਹ ਵੀ ਪ੍ਰਬੰਧ ਕੀਤਾ ਗਿਆ ਹੈ ਕਿ ਘਰ ਵਿਚੋਂ 02 ਰੀੜ੍ਹ ਦੀ ਹੱਡੀ ਦੇ ਜਖ਼ਮੀ ਮਰੀਜ਼ ਆ ਜਾਂਦੇ ਹਨ। ਉਹ ਮਹੀਨੇ ਵਿਚ ਠੀਕ ਹੋ ਕੇ ਆਪਣੇ ਘਰ ਚਲੇ ਜਾਂਦੇ ਹਨ।

ਇਸ ਤਰ੍ਹਾਂ ਅੱਜ ਤੱਕ ਕੁੱਲ 13 ਮਰੀਜ਼ ਟਰੇਨਿੰਗ ਲੈ ਕੇ ਆਪਣੇ ਘਰਾਂ ਨੂੰ ਗਏ ਹਨ। ਅੱਗੇ ਉਹਨਾਂ ਕਿਹਾ ਕਿ ਆਪ ਜੀ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਕ ਈ-ਮੇਲ ਬੰਗਲਾ-ਦੇਸ਼ ਤੋਂ ਆਈ ਹੈ ਕਿ ਇਕ ਰੀੜ੍ਹ ਦੀ ਹੱਡੀ ਦਾ ਮਰੀਜ਼ ਇਥੇ ਆਉਣਾ ਚਾਹੁੰਦਾ ਹੈ, ਕਿਉਂਕਿ ਉਹ ਗ਼ਰੀਬ ਹੈ। ਇਸ ਤਰ੍ਹਾਂ ਅਧਰੰਗ ਵਾਲੇ 16 ਮਰੀਜ਼ ਜਿਹੜੇ ਤੁਰ-ਫਿਰ ਨਹੀਂ ਸਕਦੇ, ਉਹ ਵੀ ਤੁਰਨ-ਫਿਰਨ ਦੇ ਕਾਬਿਲ ਹੋ ਗਏ ਹਨ ।

ਇਹ ਵੀ ਪੜ੍ਹੋ:ਖ਼ਾਦ ਵਿਕਰੇਤਾ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ

ETV Bharat Logo

Copyright © 2025 Ushodaya Enterprises Pvt. Ltd., All Rights Reserved.