ਅੰਮ੍ਰਿਤਸਰ: ਅੰਮ੍ਰਿਤਸਰ ਅੱਜ ਪਾਕਿਸਤਾਨੀ ਹਿੰਦੂ ਤੀਰਥ ਯਾਤਰੀਆਂ ਦਾ ਇਕ ਜਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜਾ 62 ਦੇ ਕਰੀਬ ਪਾਕਿਸਤਾਨੀ ਹਿੰਦੂ ਤੀਰਥ ਯਾਤਰੀ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਇਕ ਆਸ਼ਰਮ ਵਿਚ ਹੋ ਰਹੇ ਸੰਮੇਲਨ ਵਿੱਚ ਭਾਗ ਲੈਣ ਲਈ ਪੁੱਜੇ ਹਨ। Pakistani Hindu pilgrims reached the Wagah Attari
ਇਹ ਪਾਕਿਸਤਾਨੀ ਹਿੰਦੂ ਤੀਰਥ ਯਾਤਰੀਆਂ ਦਾ ਜਥਾ 25 ਦਿਨ ਦੇ ਵੀਜ਼ੇ ਤੇ ਭਾਰਤ ਆਇਆ ਹੈ ਤੇ 12 ਅਕਤੂਬਰ ਨੂੰ ਇਹ ਜਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਆਪਣੇ ਵਤਨ ਪਾਕਿਸਤਾਨ ਲਈ ਰਵਾਨਾ ਹੋਵੇਗਾ। ਇਹ ਜਥਾ ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਗੋਟਕੀ ਸ਼ਹਿਰ ਤੋਂ ਭਾਰਤ ਵਿਚ ਆਪਣੇ ਤੀਰਥ ਸਥਾਨਾਂ ਦੇ ਦਰਸ਼ਨ ਕਰਨੇ ਆਇਆ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਭਗਤਾਂ ਨੇ ਤੀਰਥਯਾਤਰੀਆਂ ਕਿਹਾ ਕਿ ਅਸੀਂ ਆਪਣੇ ਬਾਬਾ ਜੀ ਦੀ ਬਰਸੀ ਮਨਾਉਣ ਲਈ ਭਾਰਤ ਵਿੱਚ 25 ਦਿਨਾਂ ਦੇ ਵੀਜ਼ੇ ਉੱਤੇ ਆਏ ਹਾਂ। ਇਸ ਮੌਕੇ ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਵਿਚ ਸਾਡੇ ਬਾਬਾ ਜੀ ਦਾ ਆਸ਼ਰਮ ਹੈ ਅਤੇ ਉਨ੍ਹਾਂ ਦੀ 22-23-24 ਤਾਰੀਖ ਨੂੰ ਬਰਸੀ ਮਨਾਈ ਜਾ ਰਹੀ ਹੈ, ਜਿਸ ਦੇ ਚੱਲਦੇ ਅਸੀਂ ਇਹ ਬਰਸੀ ਵਿੱਚ ਸ਼ਾਮਿਲ ਹੋਣ ਲਈ ਭਾਰਤ ਪੁੱਜੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਦੋਵਾਂ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਇਹ ਵੀਜ਼ਾ ਪ੍ਰਣਾਲੀ ਖੋਲ੍ਹ ਦੇਣੀ ਚਾਹੀਦੀ ਹੈ ਤਾਂ ਜੋ ਦੋਵੇਂ ਮੁਲਕਾਂ ਦੇਸ਼ ਆਪਣੇ ਗੁਰੂ ਮਹਾਰਾਜ ਦੇ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕਣ ਤੇ ਦੋਵਾਂ ਮੁਲਕਾਂ ਦਾ ਆਪਸੀ ਪ੍ਰੇਮ ਪਿਆਰ ਭਾਈਚਾਰਾ ਬਣਿਆ ਰਹੇ।
ਉਨ੍ਹਾਂ ਕਿਹਾ ਕਿ ਅੱਜ ਐਤਵਾਰ ਰਾਤ ਨੂੰ ਅਸੀਂ ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਵਿਚ ਠਹਿਰਨਗੇ ਅਤੇ ਸਵੇਰੇ ਤੜਕਸਾਰ ਚਾਰ ਵਜੇ ਦੀ ਟਰੇਨ ਵਿੱਚ ਨਾਗਪੁਰ ਲਈ ਰਵਾਨਾ ਹੋ ਜਾਵਾਂਗੇ। ਉਨ੍ਹਾਂ ਕਿਹਾ ਕਿ ਭਾਰਤ ਆ ਕੇ ਸਾਨੂੰ ਬਹੁਤ ਵਧੀਆ ਲੱਗਾ ਅਤੇ ਖ਼ੁਸ਼ੀ ਹੋਈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਮੂਲ ਸੁਖਾਵਾਂ ਬਣੇ ਅਸੀਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ।
ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰੋਟੋਕੋਲ ਅਧਿਕਾਰੀ ਅਰੁਣ ਕਾਂਤ ਨੇ ਦੱਸਿਆ ਕਿ 62 ਦੇ ਕਰੀਬ ਪਾਕਿਸਤਾਨੀ ਹਿੰਦੂ ਤੀਰਥ ਯਾਤਰੀਆਂ ਦਾ ਇਕ ਜਥਾ ਅਟਾਰੀ ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜਾ ਹੈ। ਟ੍ਰੈਫਿਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ 25 ਦਿਨ ਦੇ ਵੀਜ਼ੇ ਉੱਤੇ ਭਾਰਤ ਦੇ ਮਹਾਰਾਸ਼ਟਰ ਦੇ ਸ਼ਹਿਰ ਨਾਗਪੁਰ ਵਿੱਚ ਇਕ ਆਸ਼ਰਮ ਵਿਚ ਸੰਮੇਲਨ ਵਿੱਚ ਭਾਗ ਲੈਣ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਦੇ ਨਾਗਪੁਰ ਵਿੱਚ ਆਸ਼ਰਮ ਪ੍ਰਭ ਦਾਸ ਉਦਾਸੀ ਵਿੱਚ ਬਰਸੀ ਸੰਮੇਲਨ ਚੱਲ ਰਿਹਾ ਹੈ, ਜਿਸ ਵਿੱਚ ਭਾਗ ਲੈਣ ਲਈ ਪੁੱਜੇ ਹਨ।
ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਬੱਸਾਂ ਇਹ ਜਥੇ ਨੂੰ ਲੈਣ ਲਈ ਭੇਜੀਆਂ ਹਨ ਇਹ ਜੱਥਾ ਸ਼੍ਰੋਮਣੀ ਕਮੇਟੀ ਦੀ ਸਾਰਾਗੜ੍ਹੀ ਸਰਾਂ ਵਿੱਚ ਰਹੇਗਾ ਅਤੇ ਸਵੇਰੇ ਤੜਕਸਾਰ ਚਾਰ ਵਜੇ ਦੀ ਟਰੇਨ ਉੱਤੇ ਨਾਗਪੁਰ ਲਈ ਰਵਾਨਾ ਹੋ ਜਾਵੇਗਾ। ਇਹ ਜਥਾ 12 ਅਕਤੂਬਰ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਲਈ ਰਵਾਨਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਿੰਧ ਪ੍ਰਾਂਤ ਦੇ ਗੋਟਕੀ ਸ਼ਹਿਰ ਵਿੱਚੋਂ ਜਥਾ ਆਇਆ ਹੈ ਤੇ ਇਹ ਜੱਥੇ ਦੀ ਅਗਵਾਈ ਘਨਸ਼ਾਮ ਤੇ ਜੈਰਾਮ ਦੋਵੇਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਵੱਲੋਂ ਇਨ੍ਹਾਂ ਦੇ ਮੈਡੀਕਲ ਟੈਸਟ ਕਰਵਾ ਕੇ ਇਸ ਜਥੇ ਨੂੰ ਰਵਾਨਾ ਕੀਤਾ ਗਿਆ ਹੈ।
ਪ੍ਰੋਟੋਕੋਲ ਅਧਿਕਾਰੀ ਨੇ ਦੱਸਿਆ ਕਿ ਇਸ ਜਥੇ ਵਿਚ 25 ਦੇ ਕਰੀਬ ਮਰਦ ਤੇ 37 ਦੇ ਕਰੀਬ ਔਰਤਾਂ ਸ਼ਾਮਲ ਹਨ ਪੁੱਤ ਹੀ ਪ੍ਰੋਟੋਕਲ ਅਧਿਕਾਰੀ ਰੁਮਾਲ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ੍ਹ ਪਾਕਿਸਤਾਨ ਤੋਂ ਇਕ 195 ਦੇ ਕਰੀਬ ਮੁਸਲਿਮ ਭਾਈਚਾਰੇ ਦਾ ਜਥਾ ਉਰਸ ਦਾ ਮੇਲਾ ਮਨਾਉਣ ਲਈ ਭਾਰਤ ਅੱਠ ਦਿਨ ਦੇ ਵੀਜ਼ੇ ਉੱਤੇ ਆ ਰਿਹਾ ਹੈ। ਇਹ ਪੰਜਾਬ ਦੇ ਸਰਹਿੰਦ ਸ਼ਹਿਰ ਵਿੱਚ ਉਰਸ ਦਾ ਮੇਲਾ ਮਨਾਉਣ ਲਈ ਆ ਰਹੇ ਹਨ। ਉੱਥੇ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇਕ ਸੌ ਦੇ ਕਰੀਬ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਵੀ ਪਾਕਿਸਤਾਨ ਤੋਂ ਭਾਰਤ ਦੇ ਤੀਰਥ ਸਥਾਨਾਂ ਦਰਸ਼ਨ ਲਈ ਆ ਰਿਹਾ ਹੈ।
ਇਹ ਵੀ ਪੜੋ:- ਗੁਰਦੁਆਰਾ ਸਾਹਿਬ ਗੋਲਕ ਵਿਵਾਦ ਮਾਮਲੇ 'ਚ ਮੌਜੂਦਾ ਪ੍ਰਧਾਨ ਨੇ ਕੀਤੇ ਵੱਡੇ ਖੁਲਾਸੇ