ਅੰਮ੍ਰਿਤਸਰ: ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਤੋਂ ਵੱਡੀ ਖ਼ਬਰ ਆਈ ਹੈ। ਅੰਮ੍ਰਿਤਸਰ ਹਵਾਏ ਅੱਡੇ ’ਤੇ ਮਿਲਾਨ ਤੋਂ ਆਏ 2 ਯਾਤਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ, ਜਿਹਨਾਂ ਦੀ ਪਛਾਣ ਗੁਰਕੀਰਤ ਸਿੰਘ ਅਤੇ ਸੁਰਜੀਤ ਕੌਰ ਵੱਜੋਂ ਹੋਈ ਹੈ।
ਇਹ ਵੀ ਪੜੋ: ਦੱਖਣੀ ਅਫਰੀਕਾ ਤੋਂ ਚੰਡੀਗੜ੍ਹ ਆਏ ਵਿਅਕਤੀ ’ਚ ਮਿਲਿਆ ਡੇਲਟਾ ਵੈਰੀਐਂਟ, ਓਮੀਕਰੋਨ ਦੀ ਨਹੀਂ ਹੋਈ ਪੁਸ਼ਟੀ
ਦੋਵਾਂ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਦੋਹਾਂ ਨੂੰ ਏਕਾਂਤਵਾਸ ਕਰ ਦਿੱਤਾ ਗਿਆ ਹੈ ਤੇ ਸੈਪਲ ਜਾਂਚ ਲਈ ਭੇਜੇ ਗਏ ਹਨ ਕਿ ਕਿਤੇ ਦੋਵੇ ਯਾਤਰੀ ਓਮੀਕਰੋਨ ਦੇ ਸ਼ਿਕਾਰ (omicron investigation continues) ਤਾਂ ਨਹੀਂ ਹਨ।
ਇਹ ਵੀ ਪੜੋ: OMICRON UPDATE: ਪੰਜਾਬ ਦੇ ਗੁਆਂਢੀ ਸੂਬੇ ’ਚ ਪੈਰ ਪਸਾਰ ਰਿਹੈ ਓਮੀਕਰੋਨ, ਤੀਜੀ ਲਹਿਰ ਦੀ ਚਿਤਾਵਨੀ
ਦੱਸ ਦਈਏ ਕਿ ਪੰਜਾਬ ਦੇ ਗੁਆਂਢੀ ਸੂਬੇ ਵਿੱਚ ਓਮੀਕਰੋਨ ਦੇ ਮਾਮਲੇ ਲਗਾਤਾਰ ਵਧ ਰਹੇ ਹਨ, ਹੁਣ ਤਕ ਰਾਜਸਥਾਨ ਵਿੱਚ (Omicron Cases in Rajasthan) 10 ਲੋਕ ਓਮੀਕਰੋਨ ਪਾਜ਼ੀਟਿਵ ਪਾਏ ਗਏ ਹਨ ਜੋ ਇੱਕੋ ਹੀ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਤੀਜੀ ਲਹਿਰ ਦੀ ਚਿਤਾਵਨੀ
ਇੰਡੀਅਨ ਮੈਡੀਕਲ ਐਸੋਸੀਏਸ਼ਨ (IMA) ਨੇ ਸੋਮਵਾਰ ਨੂੰ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ (Omicron Variant in India) ਕਾਰਨ ਦੇਸ਼ ਵਿੱਚ ਤੀਜੀ ਲਹਿਰ ਦੀ ਚਿਤਾਵਨੀ ਦਿੱਤੀ ਹੈ।