ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਐਸਟੀਐਫ ਨੇ ਨਸ਼ੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਵੱਡੀ ਸਫਲਤਾ ਹਾਸਿਲ ਕੀਤੀ ਹੈ। ਦੱਸ ਦਈਏ ਕਿ ਐਸਟੀਐਫ ਨੇ ਅੰਮ੍ਰਿਤਸਰ ਵਿਖੇ ਦੋ ਨੌਜਵਾਨਾਂ ਨੂੰ 5 ਕਿਲੋ ਹੈਰੋਇਨ ਸਣੇ ਕਾਬੂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਨਸ਼ੇ ਦਾ ਰੈਕਟ ਜੇਲ੍ਹ ਅੰਦਰੋ ਚੱਲ ਰਿਹਾ ਸੀ ਜਿਸਦਾ ਪਰਦਾਫਾਸ਼ ਕੀਤਾ ਗਿਆ ਹੈ।
ਮਿਲੀ ਜਾਣਤਾਰੀ ਮੁਤਾਬਿਕ ਨਸ਼ਿਆ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਹੋਈ ਹੈ ਜਿਸ ਦੇ ਤਹਿਤ ਐਸਟੀਐਫ ਨੂੰ ਮੁਖਬਰੀ ਤੋਂ ਇਤਲਾਹ ਮਿਲੀ ਸੀ ਕਿ ਦੋ ਨੌਜਵਾਨ ਆਪਸ ਵਿੱਚ ਮਿਲ ਕੇ ਹੈਰੋਇਨ ਦਾ ਧੰਦਾ ਕਰ ਰਹੇ ਹਨ। ਜੋ ਤਰਨਤਾਰਨ ਸ਼ਹਿਰ ਵਿੱਚੋਂ ਕਿਸੇ ਵਿਅਕਤੀ ਪਾਸੋਂ ਹੈਰੋਇਨ ਦੀ ਖੇਪ ਲੈਣ ਲਈ ਆਏ ਹਨ। ਜੇਕਰ ਨਾਕਾਬੰਦੀ ਕਰਕੇ ਇਹਨਾਂ ਨੂੰ ਕਾਬੂ ਕੀਤਾ ਜਾਵੇ ਤਾਂ ਇਹਨਾਂ ਪਾਸੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋ ਸਕਦੀ ਹੈ। ਜਿਸ ਤੋਂ ਬਾਅਦ ਟੀਮ ਵੱਲੋਂ ਨਾਕਾਬੰਦੀ ਕੀਤੀ ਗਈ ਅਤੇ ਦੋਵੇਂ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਨਾਲ ਹੀ ਇਨ੍ਹਾਂ ਨੌਜਵਾਨਾਂ ਕੋਲੋਂ 5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਤਫਤੀਸ਼ ਤੋਂ ਇਹ ਖੁਲਾਸਾ ਹੋਇਆ ਹੈ ਕਿ ਦੋਸ਼ੀ ਮਿੰਟੂ ਜੋ ਨਸ਼ਾ ਤਸਕਰੀ ਦੋ ਕੇਸ ਵਿੱਚ ਫਿਰੋਜਪੁਰ ਜੇਲ੍ਹ ਵਿੱਚ ਬੰਦ ਸੀ ਅਤੇ ਜੇਲ੍ਹ ਵਿੱਚ ਉਸ ਦੀ ਜਾਣ ਪਛਾਣ ਦੋਸ਼ੀ ਸੁਖਜਿੰਦਰ ਸਿੰਘ ਜੋਕਿ ਸੰਗੀਨ ਜੁਰਮਾਂ ਦੇ ਕੇਸਾਂ ਵਿੱਚ ਫਿਰੋਜਪੁਰ ਜੇਲ੍ਹ ਵਿੱਚ ਬੰਦ ਹੈ ਨਾਲ ਹੋਈ ਸੀ। ਦੋਸ਼ੀ ਮਿੰਟੂ ਪੁੱਤਰ ਕਸ਼ਮੀਰ ਸਿੰਘ ਉਕਤ ਜੇਲ੍ਹ ਵਿੱਚੋਂ ਬਾਹਰ ਆਉਣ ਤੇ ਸੁਖਜਿੰਦਰ ਸਿੰਘ ਉਕਤ ਦੇ ਸੰਪਰਕ ਵਿੱਚ ਸੀ, ਜੋ ਇਹਨਾਂ ਤਿੰਨਾਂ ਨੇ ਰਲ ਕੇ ਨਸ਼ੇ ਦੀ ਖੇਪ ਮੰਗਵਾਈ ਗਈ ਹੈ। ਦੋਸ਼ੀ ਸੁਖਜਿੰਦਰ ਸਿੰਘ ਵੱਲੋਂ ਜੇਲ੍ਹ ਅੰਦਰ ਮੋਬਾਇਲ ਦੀ ਵਰਤੋਂ ਕਰਨ ਸਬੰਧੀ ਸੁਪਰਡੰਟ, ਕੇਂਦਰੀ ਜੇਲ੍ਹ ਫਿਰੋਜਪੁਰ ਨੂੰ ਸੂਚਿਤ ਕਰਨ ਤੇ ਇਸ ਖਿਲਾਫ ਵੱਖਰਾ ਮੁਕਦਮਾ ਦਰਜ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਅਗਲੇਰੀ ਤਫਤੀਸ਼ ਲਈ ਦੋਸ਼ੀ ਸੁਖਜਿੰਦਰ ਸਿੰਘ ਉਕਤ ਨੂੰ ਕੇਂਦਰੀ ਜੇਲ੍ਹ ਫਿਰੋਜਪੁਰ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਮੁਕੱਦਮਾ ਵਿੱਚ ਗ੍ਰਿਫਤਾਰ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਹ ਵੀ ਪੜੋ: ਤੇਜ਼ ਰਫਤਾਰ ਕਾਰ ਅਤੇ ਬਾਈਕ ਦੀ ਹੋਈ ਭਿਆਨਕ ਟੱਕਰ