ETV Bharat / business

Tax Planning ਲਈ ਸਾਲ ਦਾ ਸ਼ੁਰੂਆਤੀ ਸਮਾਂ ਵਧੀਆ, ਆਖੀਰਲੇ ਸਮੇਂ ਦੀ ਜਦੋ ਜਹਿਦ ਤੋਂ ਇੰਝ ਬਚੋ - ਵਾਧੂ ਰਿਟਰਨ

ਨਵੇਂ ਸਾਲ 2023 ਦੀ ਸ਼ੁਰੂਆਤ ਦੇ ਨਾਲ ਹੀ ਟੈਕਸ ਦੀ ਘੜੀ ਵੀ ਟਿਕ ਟਿਕ ਕਰਨ ਲੱਗਦੀ ਹੈ। ਟੈਕਸ ਭਰਨ ਦੇ ਬੋਝ ਵਜੋਂ ਲੈਣ ਦੀ ਬਜਾਏ, ਸਮੇਂ ਉੱਤੇ ਟੈਕਸ ਪਲਾਨਿੰਗ ਤੁਹਾਨੂੰ ਅੰਤਿਮ ਸਮੇਂ ਦੀ ਭੱਜਦੌੜ ਤੋਂ ਬਚਾ (Tax Planning) ਸਕਦੀ ਹੈ। ਨਾਲ ਹੀ, ਇਸ ਦੇ ਕਈ ਫਾਇਦੇ ਵੀ ਹੋ ਸਕਦੇ ਹਨ।

Tax Planning
Tax Planning
author img

By

Published : Jan 19, 2023, 1:48 PM IST

ਹੈਦਰਾਬਾਦ: ਹਰੇਕ ਵਿਅਕਤੀ ਜਿਸ ਦੀ ਸਾਲਾਨਾ ਇਨਕਮ 2.5 ਲੱਖ ਤੋਂ ਵੱਧ ਹੈ, ਉਸ ਨੂੰ ਟੈਕਸ ਦਾ ਭੁਗਤਾਨ ਅਤੇ Income Tax Return (ITR) ਦਾਖਲ ਕਰਨਾ ਪੈਂਦਾ ਹੈ। ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ, ਟੈਕਸ ਦਾ ਸਮੇਂ ਯਾਦ ਆਉਣ ਲੱਗ ਜਾਂਦਾ ਹੈ। ਟੈਕਸ ਭੁਗਤਾਨ ਨੂੰ ਬੋਝ ਸਮਝਣ ਦੀ ਬਜਾਏ, ਜੇਕਰ ਸਮੇਂ ਉੱਤੇ ਇਸ ਦਾ ਭੁਗਤਾਨ ਕਰ ਦਿੱਤਾ ਜਾਵੇ, ਤਾਂ ਟੈਕਸਾਂ ਨੂੰ ਬਚਾਉਣ ਲਈ ਤੁਹਾਨੂੰ ਅਖੀਰਲੇ ਸਮੇਂ ਦੀ ਜੱਦੋ ਜਹਿਦ ਤੋਂ ਬਚਾ ਸਕਦੀ ਹੈ। ਪਰ, ਟੈਕਸ ਪਲਾਨਿੰਗ ਲਈ ਨਵੇਂ ਸਾਲ ਦਾ ਸਭ ਤੋਂ ਚੰਗਾ ਸਮਾਂ ਹੈ। ਟੈਕਸ ਦੇਣਦਾਰੀ ਘੱਟ ਕਰਨ ਲਈ ਅਤੇ ਮਿਹਨਤ ਦੀ ਕਮਾਈ ਉੱਤੇ ਵੱਧ ਬਚਤ ਲਈ, ਵਿੱਤੀ ਸਾਲ ਦੀ ਸ਼ੁਰੂਆਤ ਤੋਂ ਹੀ ਟੈਕਸ ਪਲਾਨਿੰਗ ਕਰਨਾ ਵਧੀਆ ਹੁੰਦਾ ਹੈ। ਸਾਲ ਦੀ ਸ਼ੁਰੂਆਤ ਤੋਂ ਆਪਣੇ ਟੈਕਸ ਯੋਜਨਾ ਬਣਾਉਣ ਦੇ ਕਈ ਫਾਇਦੇ ਵੀ ਮਿਲਣਗੇ।

ਲਾਂਗ ਟਰਮ ਵਿੱਤੀ ਟੀਚੇ ਪਾਉਣ ਵਿੱਚ ਮਦਦਗਾਰ: ਜਲਦੀ ਪਲਾਨਿੰਗ ਕਰਨ ਨਾਲ ਤੁਹਾਨੂੰ ਆਪਣੇ ਲਾਂਗ ਟਰਮ ਵਿੱਤੀ ਟੀਚਿਆਂ, ਜਿਵੇਂ ਕਿ ਘਰ ਖਰੀਦਣਾ, ਬੱਚਿਆਂ ਦੀ ਸਿੱਖਿਆ, ਰਿਟਾਇਰਮੈਂਟ ਆਦਿ ਨੂੰ ਇਕਸਾਰ ਕਰਨ ਵਿੱਚ ਮਦਦ ਕਰਦੀ ਹੈ। ਕਈ ਲਾਂਗ ਟਰਮ ਯੋਜਨਾਵਾਂ ਇਕ ਲਾਕ-ਇਨ ਮਿਆਦ ਹੁੰਦੀ ਹੈ ਜਿਸ ਨਾਲ ਤੁਸੀਂ ਬਾਹਰ ਨਹੀਂ ਨਿਕਲ ਸਕਦੇ। ਜੇਕਰ, ਤੁਸੀਂ ਇਨ੍ਹਾਂ ਯੋਜਨਾਵਾਂ ਨਾਲ ਜਲਦ ਨਿਵੇਸ਼ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਡੇ ਕੋਲ ਹਰੇਕ ਨਿਵੇਸ਼ ਯੋਜਨਾ ਦੇ ਫਾਇਦੇ ਅਤੇ ਨੁਕਸਾਨ ਨੂੰ ਸਮਝਣ ਅਤੇ ਹਾਈ ਰਿਟਰਨ ਪਾਉਣ ਲਈ ਭਰਪੂਰ ਸਮਾਂ ਹੋਵੇਗਾ।

ਸਹੀ ਟੈਕਸ ਬਚਤ ਸਾਧਨਾਂ ਨੂੰ ਸਮਝਾਉਣ ਲਈ ਵਾਧੂ ਸਮਾਂ: ਜੇਕਰ, ਤੁਸੀਂ ਜਲਦੀ ਯੋਜਨਾ ਬਣਾਉਣਾ ਸ਼ੁਰੂ ਕਰਦੇ ਹਨ, ਤਾਂ ਤੁਹਾਡੇ ਕੋਲ ਆਪਣੇ ਵਿੱਤੀ ਟੀਚਿਆਂ ਦਾ ਮੁਲਾਂਕਣ ਕਰਨ ਅਤੇ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਲਈ ਸਹੀ ਟੈਕਸ ਬਚਤ ਸਾਧਨ ਚੁਣਨ ਦਾ ਸਮਾਂ ਹੋਵੇਗਾ। ਕਈ ਟੈਕਸ ਬਚਤ ਸਾਧਨ ਹਨ ਅਤੇ ਕਿਸੇ ਇਕ ਨੂੰ ਚੁਣਨਾ ਔਖਾ ਹੋ ਜਾਂਦਾ ਹੈ। ਜੇਕਰ ਤੁਸੀਂ ਜਲਦੀ ਪਲਾਨ ਬਣਾਉਣਾ ਸ਼ੁਰੂ ਕਰਦੇ ਹੋ, ਤਾਂ ਤੁਹਾਨੂੰ ਇਨ੍ਹਾਂ ਤੋਂ ਹਰੇਕ ਆਫਰ ਨੂੰ ਸਮਝਣ ਲਈ ਵਾਧੂ ਸਮਾਂ ਮਿਲੇਗਾ। ਨਾਲ ਹੀ, ਆਪਣੀ ਇਨਕਮ ਅਤੇ ਜੋਖਮ ਲੈਣ ਵਾਲੇ ਯੋਗਤਾ ਮੁਤਾਬਕ ਬਿਹਤਰ ਵਿਕਲਪ ਦੀ ਚੋਣ ਕਰ ਸਕੋਗੇ। ਟੈਕਸ ਪਲਾਨਿੰਗ ਨੂੰ ਆਖਰੀ ਤੱਕ ਟਾਲਣ ਨਾਲ ਟੈਕਸ ਪਲਾਨ ਕਰਨ ਦੇ ਗਲਤ ਤਰੀਕੇ ਚੁਣਨੇ ਪੈ ਸਕਦੇ ਹਨ।

ਵਾਧੂ ਰਿਟਰਨ ਕਮਾਉਣ ਦਾ ਮੌਕਾ: ਸ਼ੁਰੂਆਤ ਤੋਂ ਹੀ ਕੀਤੀ ਗਈ ਟੈਕਸ ਪਲਾਨਿੰਗ ਨਾਲ ਤੁਾਹਨੂੰ ਵਾਧੂ ਰਿਟਰਨ ਮਿਲਣ ਦੀ ਸੰਭਾਵਨਾ ਵੱਧ ਸਕਦੀ ਹੈ। ਜੇਕਰ ਤੁਸੀਂ ਸਾਲ ਦੀ ਸ਼ੁਰੂਆਤ ਤੋਂ ELSS ਅਤੇ PPF ਯੋਜਵਾਨਾਂ ਵਿੱਚ ਨਿਵੇਸ਼ ਕਰਦੇ ਹੋ ਤਾਂ, ਤਾਂ ਤੁਸੀਂ ਵਿੱਤੀ ਸਾਲ ਵਿੱਚ ਵੱਧ ਰਿਟਰਨ ਕਮਾ ਸਕਦੇ ਹੋ। ਨਾਲ ਹੀ, ELSS ਦੇ ਮਾਮਲੇ ਵਿੱਚ, SIP ਇਕਮੁਸ਼ਤ ਰਾਸ਼ੀ ਜ਼ਰੀਏ ਰਾਸ਼ੀ ਦਾ ਭੁਗਤਾਨ ਕਰਨ ਦੀ ਚੋਣ ਕਰ ਸਕਦੇ ਹੋ। SIP ਜ਼ਰੀਏ ਭੁਗਤਾਨ ਕਰਨਾ ਬਿਹਤਰ ਹੁੰਦਾ ਹੈ, ਕਿਉਂਕਿ ਇਹ ਤੁਹਾਨੂੰ ਰੁਪਏ ਦੀ ਔਸਤ ਲਾਗਤ ਦਾ ਮੁਨਾਫਾ ਦੇਵੇਗਾ, ਬਾਜ਼ਾਰ ਦੀ ਅਸਥਿਰਤਾ ਨੂੰ ਘੱਟ ਕਰੇਗਾ ਅਤੇ ਹਾਈ ਰਿਟਰਨ ਪਾਉਣ ਵਿੱਚ ਵੀ ਮਦਦ ਕਰੇਗਾ।

ਸੈਲਰੀ ਇਨਵੈਸਟਮੈਂਟ ਬਾਰੇ ਸੋਚਣ ਦਾ ਸਮਾਂ: ਜੇਕਰ ਤੁਸੀਂ ਪਹਿਲਾਂ ਟੈਕਸਾਂ ਦੀ ਯੋਜਨਾ ਬਣਾਉਣਾ ਸ਼ੁਰੂ ਕਰਦੇ ਹੋ, ਤਾਂ ਜੇਕਰ ਜ਼ਰੂਰੀ ਹੋਵੇ ਤਾਂ ਤੁਸੀਂ ਆਪਣੇ ਭੱਤਿਆਂ ਦਾ ਪੁਨਰਗਠਨ ਕਰ ਸਕਦੇ ਹੋ। ਇਕ ਵਾਰ ਜਦੋਂ ਤੁਹਾਡੇ ਵਲੋਂ ਟੈਕਸ ਬਚਤ ਨਿਵੇਸ਼ ਯੋਜਨਾ ਤਿਆਰ ਹੋ ਜਾਂਦੀ ਹੈ, ਤਾਂ ਤੁਹਾਡੀ ਤਨਖਾਹ ਚੋਂ TDS ਕੱਟਣਾ ਸ਼ੁਰੂ ਹੋ ਜਾਂਦਾ ਹੈ। ਪਹਿਲਾਂ ਤੋਂ ਯੋਜਨਾ ਬਣਾਉਣ ਨਾਲ ਕਈ ਉਪਲਬਧ ਭੱਤਿਆਂ ਨੂੰ ਸਮਝਣ ਲਈ ਸਮਾਂ ਮਿਲ ਜਾਂਦਾ ਹੈ ਜਿਸ ਨਾਲ ਤੁਸੀਂ ਮੁਨਾਫੇ ਵਿੱਚ ਰਹੋਗੇ। ਇਸ ਤੋਂ ਇਲਾਵਾ ਮਾਲਕ ਇਸ ਦੀ ਆਗਿਆ ਦਿੰਦਾ ਹੈ ਕਿ ਤੁਸੀਂ ਵੱਧ ਟੈਕਸ ਬਚਾਉਣ ਲਈ ਉਨ੍ਹਾਂ ਨੂੰ ਆਪਣੀ ਤਨਖਾਹ ਢਾਂਚੇ ਵਿੱਚ ਬਦਲਾਅ ਕਰਨ ਲਈ ਕਹਿ ਸਕਦੇ ਹੋ।

ਅੰਤਿਮ ਸਮੇਂ ਦੇ ਝੰਜਟ ਤੋਂ ਬੱਚੋ: ਆਖੀਰ ਵਿੱਚ ਸਾਰੇ ਦਸਤਾਵੇਜ਼ਾਂ ਨੂੰ ਇੱਕਠਾ ਕਰਨ ਅਤੇ ਟੈਕਸ ਦੇਣਦਾਰੀ ਦਾ ਅਨੁਮਾਨ ਲਗਾਉਣ ਦੇ ਝੰਜਟ ਨਾਲ ਤੁਸੀਂ ਕੁਝ ਗਲਤੀਆਂ ਕਰ ਸਕਦੇ ਹੋ। ਸ਼ੁਰੂਆਤ ਵਿੱਚ ਆਪਣੇ ਟੈਕਸ ਦੇਣਦਾਰੀ ਦਾ ਅਨੁਮਾਨ ਲਾਉਣ ਨਾਲ ਤੁਹਾਨੂੰ ਇਹ ਪਤਾ ਲਗ ਜਾਵੇਗਾ ਕਿ ਸਾਲ ਦੇ ਆਖੀਰ ਵਿੱਚ ਤੁਹਾਡੀ ਟੈਕਸ ਦੇਣਦਾਰੀ ਕਿੰਨੀ ਹੋਵੇਗੀ। ਇਸ ਤਰ੍ਹਾਂ, ਤੁਸੀਂ ਹਰ ਮਹੀਨੇ ਜਾਂ ਤਿਮਾਹੀ ਵਿੱਚ ਆਪਣੇ ਟੈਕਸ ਬਚਤ ਨਿਵੇਸ਼ ਪੜਾਅ ਨੂੰ ਸਮਾਂਬਧ ਕਰ ਸਕਦੇ ਹੋ।

ਇਸ ਤੋਂ ਇਲਾਵਾ ਇਹ ਵੀ ਹੋ ਸਕਦਾ ਹੈ ਕਿ ਸਾਲ ਦੇ ਆਖੀਰ ਵਿੱਚ ਤੁਹਾਡੇ ਕੋਲ ਪੈਸੇ ਨਾ ਰਹਿਣ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕ ਤੁਹਾਡੀ ਆਰਥਿਕ ਸਥਿਤੀ ਸਾਲ ਭਰ ਵਿੱਚ ਇੱਕੋ ਜਿਹੀ ਰਹੇ। ਇਸ ਲਈ ਸਾਲ ਦੇ ਸ਼ੁਰੂ ਤੋਂ ਹੀ ਟੈਕਸ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਬਜਟ 2023: ਬਜਟ ਤੋਂ ਪਹਿਲਾਂ ਵਧੀਆਂ ਉਮੀਦਾਂ, ਬਾਜ਼ਾਰ 'ਚ ਦੇਖਣ ਨੂੰ ਮਿਲੇਗਾ ਉਛਾਲ

ETV Bharat Logo

Copyright © 2024 Ushodaya Enterprises Pvt. Ltd., All Rights Reserved.