ਨਵੀਂ ਦਿੱਲੀ— ਪ੍ਰਮੁੱਖ ਸਟਾਕ ਸੂਚਕ ਨੇ ਅੱਜ ਸਵੇਰੇ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਦਰਜ ਕੀਤੀ ਗਈ। ਇਸ ਦੌਰਾਨ BSE 503.56 ਅੰਕ ਵੱਧ ਕੇ 59412.91 'ਤੇ ਪਹੁੰਚ ਗਿਆ। ਨਿਫਟੀ 157.15 ਅੰਕ ਚੜ੍ਹ ਕੇ 17479.05 'ਤੇ ਪਹੁੰਚ ਗਿਆ। ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਡਾਨੀ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਵਾਧਾ ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ, ਸਮੂਹ ਨੇ ਆਪਣੀਆਂ ਚਾਰ ਸੂਚੀਬੱਧ ਕੰਪਨੀਆਂ ਵਿੱਚ ਕੁਝ ਹਿੱਸੇਦਾਰੀ ਅਮਰੀਕੀ ਕੰਪਨੀ GQG ਪਾਰਟਨਰਜ਼ ਨੂੰ 15,446 ਕਰੋੜ ਰੁਪਏ ਵਿੱਚ ਵੇਚੀ ਸੀ। BSE ਅਤੇ ਅਡਾਨੀ ਐਂਟਰਪ੍ਰਾਈਜ਼ ਦੇ ਸ਼ੇਅਰ 11 ਫੀਸਦੀ ਵਧ ਕੇ 1,784.95 ਰੁਪਏ ਪ੍ਰਤੀ ਸ਼ੇਅਰ ਹੋ ਗਏ ਹਨ।
ਅਡਾਨੀ ਸ਼ੇਅਰਾਂ 'ਚ ਵਾਧਾ: ਇਸ ਦੇ ਨਾਲ ਹੀ ਅਡਾਨੀ ਪੋਰਟਸ ਦੇ ਸ਼ੇਅਰ 7.96 ਫੀਸਦੀ, ਅਡਾਨੀ ਟਰਾਂਸਮਿਸ਼ਨ, ਅਡਾਨੀ ਗ੍ਰੀਨ ਐਨਰਜੀ ਅਤੇ ਅਡਾਨੀ ਟੋਟਲ ਗੈਸ ਦੇ ਸ਼ੇਅਰ ਪੰਜ-ਪੰਜ ਫੀਸਦੀ ਵਧੇ। ਅਡਾਨੀ ਪਾਵਰ ਦਾ ਸਟਾਕ 4.99 ਫੀਸਦੀ ਵਧਿਆ ਹੈ। ਅਡਾਨੀ ਵਿਲਮਰ ਦੇ ਸ਼ੇਅਰ 4.99 ਫੀਸਦੀ, ਐਨਡੀਟੀਵੀ ਦੇ ਸ਼ੇਅਰ 4.98 ਫੀਸਦੀ, ਅੰਬੂਜਾ ਸੀਮੈਂਟ ਦੇ ਸ਼ੇਅਰ 4.38 ਫੀਸਦੀ ਅਤੇ ਏਸੀਸੀ ਦੇ ਸ਼ੇਅਰ 3.69 ਫੀਸਦੀ ਵਧੇ। ਸਵੇਰ ਦੇ ਵਪਾਰ ਵਿੱਚ ਜ਼ਿਆਦਾਤਰ ਸਮੂਹ ਕੰਪਨੀਆਂ ਨੇ ਆਪਣੇ ਉੱਚ ਪੱਧਰ ਨੂੰ ਛੂਹਿਆ ਹੈ। ਸ਼ੇਅਰ ਬਾਜ਼ਾਰ 'ਚ ਬੀ.ਐੱਸ.ਈ. ਦਾ ਸੈਂਸੈਕਸ 673.13 ਅੰਕ ਜਾਂ 1.14 ਫੀਸਦੀ ਵਧ ਕੇ 59,582.48 'ਤੇ ਪਹੁੰਚ ਗਿਆ। ਅਡਾਨੀ ਗਰੁੱਪ ਨੇ ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ, ਅਡਾਨੀ ਪੋਰਟਸ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਲਿਮਟਿਡ, ਅਡਾਨੀ ਟਰਾਂਸਮਿਸ਼ਨ ਲਿਮਟਿਡ ਅਤੇ ਅਡਾਨੀ ਗ੍ਰੀਨ ਐਨਰਜੀ ਲਿਮਟਿਡ ਦੇ ਸ਼ੇਅਰ ਅਮਰੀਕੀ ਕੰਪਨੀ ਨੂੰ ਵੇਚ ਦਿੱਤੇ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਡਾਨੀ ਸਮੂਹ ਦੀਆਂ ਸਾਰੀਆਂ 10 ਸੂਚੀਬੱਧ ਕੰਪਨੀਆਂ ਦੇ ਸ਼ੇਅਰ ਕਾਰੋਬਾਰ ਦੇ ਅੰਤ 'ਚ ਵਾਧੇ ਦੇ ਨਾਲ ਬੰਦ ਹੋਏ ਸਨ।
ਹਿੰਡਨਬਰਗ ਵਿਵਾਦ: ਕਾਬਲੇਗੌਰ ਹੈ ਕਿ ਜਦੋਂ ਤੋਂ ਹਿੰਡਨਬਰਗ ਨੇ ਅਡਾਨੀ ਗਰੁੱਪ ਵੱਲੋਂ ਕੀਤੀ ਜਾ ਰਹੀ ਹੇਰਾ ਫੇਰੀ ਦੀਆਂ ਰਿਪੋਰਟਾਂ ਤੋਂ ਬਾਅਦ ਲਗਾਤਾਰ ਅਡਾਨੀ ਗਰੁੱਪ ਦੇ ਸ਼ੇਅਰ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਸੀ।ਜਿਸ ਤੋਂ ਬਾਅਦ ਨਿਵੇਸ਼ਕਾਂ ਨੇ ਅਡਾਨੀ ਸ਼ੇਅਰਾਂ ਵਿੱਚੋਂ ਆਪਣੇ ਸ਼ੇਅਰ ਵਾਪਸ ਲੈ ਲਏ ਸਨ। ਇਸੇ ਮਾਮਲ 'ਤੇ ਅਡਾਨੀ ਗਰੁੱਪ ਵੱਲੋਂ ਲਗਾਤਾਰ ਆਪਣੀ ਸਫ਼ਾਈ ਦਿੱਤੀ ਜਾ ਰਹੀ ਹੈ । ਇਸੇ ਵਿਵਾਦ ਨੂੰ ਵੇਖਦੇ ਹੋਏ ਹੁਣ ਸਪਰੀਮ ਕੋਰਟ ਵੱਲੋਂ 6 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਨ੍ਹਾਂ ਇਲਜ਼ਾਮਾਂ ਦੀ ਜਾਂਚ ਕਰਕੇ ਰਿਪੋਰਟ ਨੂੰ ਪੇਸ਼ ਕਰੇਗੀ। ਹੁਣ ਵੇਖਣਾ ਹੋਵੇਗਾ ਕਿ ਅਡਾਨੀ ਸ਼ੇਅਰਾਂ 'ਚ ਇਹ ਤੇਜ਼ੀ ਕਦੋਂ ਤੱਕ ਬਰਕਰਾਰ ਰਹਿੰਦੀ ਹੈ।
ਇਹ ਵੀ ਪੜ੍ਹੋ: Wheat Prices May Impact : ਕਣਕ ਦੀਆਂ ਉੱਚੀਆਂ ਕੀਮਤਾਂ ਤੁਹਾਡੀ ਵਿਆਜ ਦਰ ਨੂੰ ਕਿਵੇਂ ਕਰ ਸਕਦੀਆਂ ਹਨ ਪ੍ਰਭਾਵਿਤ ?