ਮੁੰਬਈ: ਮੰਗਲਵਾਰ ਨੂੰ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਦੀ ਸ਼ੁਰੂਆਤ ਚੰਗੀ ਹੋਈ ਹੈ। ਸਥਾਨਕ ਸ਼ੇਅਰ ਬਾਜ਼ਾਰਾਂ 'ਚ ਮੰਗਲਵਾਰ ਨੂੰ ਲਗਾਤਾਰ ਤੀਜੇ ਦਿਨ ਸ਼ੁਰੂਆਤੀ ਕਾਰੋਬਾਰ 'ਚ ਤੇਜ਼ੀ ਰਹੀ। ਬੀ.ਐੱਸ.ਈ. ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ 'ਚ 119.17 ਅੰਕ ਵਧ ਕੇ 65,747.31 'ਤੇ ਖੁੱਲ੍ਹਿਆ। NSE ਨਿਫਟੀ 39.15 ਅੰਕ ਵਧ ਕੇ 19,567.95 'ਤੇ ਪਹੁੰਚ ਗਿਆ।
ਲਾਭ ਅਤੇ ਨੁਕਸਾਨ ਸਟਾਕ: ਸੈਂਸੈਕਸ 'ਚ ਟਾਈਟਨ, ਸਨ ਫਾਰਮਾ, ਲਾਰਸਨ ਐਂਡ ਟੂਬਰੋ, ਆਈਟੀਸੀ, ਬਜਾਜ ਫਾਈਨਾਂਸ, ਪਾਵਰ ਗਰਿੱਡ, ਨੇਸਲੇ ਅਤੇ ਟਾਟਾ ਮੋਟਰਜ਼ ਦੇ ਸ਼ੇਅਰ ਵਧੇ। ਜਦੋਂ ਕਿ ਜੇਐਸਡਬਲਯੂ ਸਟੀਲ, ਭਾਰਤੀ ਏਅਰਟੈੱਲ,ਅਲਟਰਾਟੈਕ ਸੀਮੈਂਟ, ਐਚਸੀਐਲ ਟੈਕਨਾਲੋਜੀਜ਼ ਅਤੇ ਐਨਟੀਪੀਸੀ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਘਾਟੇ ਵਿੱਚ ਰਹੇ। ਹੋਰ ਏਸ਼ੀਆਈ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ,ਹਾਂਗਕਾਂਗ ਦਾ ਹੈਂਗ ਸੇਂਗ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਘਾਟੇ 'ਚ ਰਿਹਾ। ਗਲੋਬਲ ਆਇਲ ਸਟੈਂਡਰਡ ਬ੍ਰੈਂਟ ਕਰੂਡ 0.07 ਫੀਸਦੀ ਡਿੱਗ ਕੇ 88.94 ਅਮਰੀਕੀ ਡਾਲਰ ਪ੍ਰਤੀ ਬੈਰਲ ਰਿਹਾ।
- PhonePe Credit Card link : 2 ਲੱਖ ਰੁਪਏ ਦੇ ਕ੍ਰੈਡਿਟ ਕਾਰਡ ਨੂੰ UPI ਨਾਲ ਲਿੰਕ ਕਰਨ ਵਾਲੀ ਪਹਿਲੀ ਪੇਮੈਂਟ ਐਪ ਬਣੀ PhonePe
- ਡਿਜੀਟਲ ਪੇਮੈਂਟ 'ਚ ਛੋਟੀ ਜਿਹੀ ਗ਼ਲਤੀ ਉਡਾ ਸਕਦੀ ਹੈ ਤੁਹਾਡੀ ਮਿਹਨਤ ਦੀ ਕਮਾਈ, ਜਾਣੋ ਕਿਵੇਂ ਕਰੀਏ ਬਚਾਅ
- UPI Payments: ਗ਼ਲਤ ਅਕਾਉਂਟ ਵਿੱਚ ਕਰ ਦਿੱਤੀ ਪੈਂਮੇਂਟ, ਤਾਂ ਇਸ ਨੰਬਰ ਉੱਤੇ ਕਾਲ ਕਰ ਕੇ ਪੈਸੇ ਲਓ ਵਾਪਸ
ਡਾਲਰ ਦੇ ਮੁਕਾਬਲੇ ਰੁਪਿਆ: ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 13 ਪੈਸੇ ਡਿੱਗ ਕੇ 82.84 'ਤੇ ਆ ਗਿਆ। ਵਿਦੇਸ਼ੀ ਫੰਡਾਂ ਦੀ ਵਿਕਰੀ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਘਰੇਲੂ ਮੁਦਰਾ 'ਤੇ ਅਸਰ ਪਿਆ। ਫਾਰੇਕਸ ਵਪਾਰੀਆਂ ਨੇ ਕਿਹਾ ਕਿ ਅਮਰੀਕੀ ਕਰੰਸੀ ਦੀ ਮਜ਼ਬੂਤੀ ਕਾਰਨ ਗਲੋਬਲ ਬਾਜ਼ਾਰ ਦਾ ਸਕਾਰਾਤਮਕ ਰੁਝਾਨ ਭਾਰਤੀ ਕਰੰਸੀ ਨੂੰ ਸਮਰਥਨ ਦੇਣ 'ਚ ਅਸਫਲ ਰਿਹਾ।ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿਚ ਰੁਪਿਆ 82.78 'ਤੇ ਖੁੱਲ੍ਹਿਆ ਅਤੇ ਫਿਰ 82.84 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਪਿਛਲੇ ਬੰਦ ਪੱਧਰ ਦੇ ਮੁਕਾਬਲੇ ਇਹ 13 ਪੈਸੇ ਦੀ ਗਿਰਾਵਟ ਹੈ। ਸੋਮਵਾਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ 82.71 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਾ ਪਤਾ ਲਗਾਉਣ ਵਾਲਾ ਡਾਲਰ ਸੂਚਕ ਅੰਕ 0.01 ਫੀਸਦੀ ਡਿੱਗ ਕੇ 104.23 'ਤੇ ਆ ਗਿਆ। ਗਲੋਬਲ ਆਇਲ ਸਟੈਂਡਰਡ ਬ੍ਰੈਂਟ ਕਰੂਡ ਫਿਊਚਰਜ਼ 0.04 ਫੀਸਦੀ ਡਿੱਗ ਕੇ 88.96 ਡਾਲਰ ਪ੍ਰਤੀ ਬੈਰਲ 'ਤੇ ਰਿਹਾ।
ਨਿਰਮਾਣ ਗਤੀਵਿਧੀਆਂ ਵਿੱਚ ਤੇਜ਼ੀ: ਸ਼ੇਅਰ ਮਾਰਕੀਟ ਮੁਤਾਬਿਕ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਸਰਵੇਖਣ 'ਚ, ਅਗਸਤ ਮਹੀਨੇ ਵਿੱਚ ਭਾਰਤ ਵਿੱਚ ਨਿਰਮਾਣ ਗਤੀਵਿਧੀਆਂ ਵਿੱਚ ਤੇਜ਼ੀ ਆਈ ਹੈ। ਇਸ ਤੋਂ ਇਲਾਵਾ ਅਗਸਤ 'ਚ ਵਸਤੂ ਅਤੇ ਸੇਵਾ ਟੈਕਸ (ਜੀ. ਐੱਸ. ਟੀ.) ਦੀ ਕੁਲੈਕਸ਼ਨ ਵੀ ਬਿਹਤਰ ਪਾਲਣਾ ਅਤੇ ਟੈਕਸ ਚੋਰੀ 'ਚ ਕਮੀ ਦੇ ਕਾਰਨ 11 ਫੀਸਦੀ ਵਧ ਕੇ 1.59 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਗਈ। ਵਾਹਨਾਂ ਦੀ ਵਿਕਰੀ ਦੇ ਅੰਕੜੇ ਵੀ ਬਹੁਤ ਉਤਸ਼ਾਹਜਨਕ ਰਹੇ ਹਨ। ਤਿਉਹਾਰਾਂ ਦੀ ਮੰਗ ਅਤੇ ਲਗਾਤਾਰ ਮਜ਼ਬੂਤ SUV ਵਿਕਰੀ ਦੇ ਕਾਰਨ ਅਗਸਤ ਵਿੱਚ ਹੁਣ ਤੱਕ ਰਿਕਾਰਡ ਮਾਸਿਕ ਵਿਕਰੀ ਹੋਈ ਹੈ।