ETV Bharat / business

ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 418.07 ਅੰਕ ਡਿੱਗਿਆ, ਨਿਫਟੀ 15,507 'ਤੇ - ਅੰਤਰਰਾਸ਼ਟਰੀ ਤੇਲ ਸੂਚਕ ਅੰਕ

ਦੂਜੇ ਏਸ਼ੀਆਈ ਬਾਜ਼ਾਰਾਂ 'ਚ ਹਾਂਗਕਾਂਗ, ਸਿਓਲ ਅਤੇ ਸ਼ੰਘਾਈ ਦੇ ਬਾਜ਼ਾਰ ਮੱਧ ਸੈਸ਼ਨ ਦੇ ਸੌਦਿਆਂ 'ਚ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਸੂਚਕ ਅੰਕ ਬ੍ਰੈਂਟ ਕਰੂਡ 3.20 ਫੀਸਦੀ ਡਿੱਗ ਕੇ 110.98 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ।

ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 418.07 ਅੰਕ ਡਿੱਗਿਆ

author img

By

Published : Jun 22, 2022, 11:04 AM IST

ਮੁੰਬਈ: ਏਸ਼ੀਆਈ ਬਾਜ਼ਾਰਾਂ 'ਚ ਕਮਜ਼ੋਰ ਰੁਖ ਕਾਰਨ ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ ਅਤੇ ਨਿਫਟੀ ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਦੋ ਦਿਨ ਬਾਜ਼ਾਰ 'ਚ ਤੇਜ਼ੀ ਰਹੀ ਸੀ। ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਰੀ ਕਾਰਨ ਸੈਂਸੈਕਸ ਅਤੇ ਨਿਫਟੀ 'ਚ ਵੀ ਗਿਰਾਵਟ ਆਈ। ਸ਼ੁਰੂਆਤੀ ਕਾਰੋਬਾਰ 'ਚ ਸੈਂਸੈਕਸ 418.07 ਅੰਕ ਡਿੱਗ ਗਿਆ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ 418.07 ਅੰਕ ਡਿੱਗ ਕੇ 52,114 'ਤੇ ਆ ਗਿਆ ਜਦਕਿ ਨਿਫਟੀ 131.1 ਅੰਕ ਡਿੱਗ ਕੇ 15,507.70 'ਤੇ ਬੰਦ ਹੋਇਆ ਸੀ।

ਬਜਾਜ ਫਿਨਸਰਵ, ਟਾਟਾ ਸਟੀਲ, ਬਜਾਜ ਫਾਈਨਾਂਸ, ਐਕਸਿਸ ਬੈਂਕ, ਇੰਡਸਇੰਡ ਬੈਂਕ, ਟੇਕ ਮਹਿੰਦਰਾ ਅਤੇ ਭਾਰਤੀ ਏਅਰਟੈੱਲ ਸੈਂਸੈਕਸ 'ਤੇ ਸਭ ਤੋਂ ਜ਼ਿਆਦਾ ਘਾਟੇ 'ਚ ਰਹੇ ਸੀ। ਦੂਜੇ ਪਾਸੇ ਡਾਕਟਰ ਰੈੱਡੀਜ਼ ਲੈਬਾਰਟਰੀਜ਼, ਮਾਰੂਤੀ ਸੁਜ਼ੂਕੀ ਇੰਡੀਆ ਅਤੇ ਹਿੰਦੁਸਤਾਨ ਯੂਨੀਲੀਵਰ ਮੁਨਾਫੇ ਵਿੱਚ ਕਾਰੋਬਾਰ ਕਰ ਰਹੇ ਸਨ। ਇਸ ਤੋਂ ਪਹਿਲਾਂ ਮੰਗਲਵਾਰ ਨੂੰ 30 ਸ਼ੇਅਰਾਂ ਵਾਲਾ ਸੈਂਸੈਕਸ 934.23 ਅੰਕ ਜਾਂ 1.81 ਫੀਸਦੀ ਦੇ ਵਾਧੇ ਨਾਲ 52,532.07 'ਤੇ ਬੰਦ ਹੋਇਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 288.65 ਅੰਕ ਜਾਂ 1.88 ਫੀਸਦੀ ਦੇ ਵਾਧੇ ਨਾਲ 15,638.80 'ਤੇ ਬੰਦ ਹੋਇਆ ਸੀ।

ਦੂਜੇ ਏਸ਼ੀਆਈ ਬਾਜ਼ਾਰਾਂ 'ਚ ਹਾਂਗਕਾਂਗ, ਸਿਓਲ ਅਤੇ ਸ਼ੰਘਾਈ ਦੇ ਬਾਜ਼ਾਰ ਮੱਧ ਸੈਸ਼ਨ ਦੇ ਸੌਦਿਆਂ 'ਚ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਸੂਚਕ ਅੰਕ ਬ੍ਰੈਂਟ ਕਰੂਡ 3.20 ਫੀਸਦੀ ਡਿੱਗ ਕੇ 110.98 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਮੁਤਾਬਿਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਮੰਗਲਵਾਰ ਨੂੰ 2,701.21 ਕਰੋੜ ਰੁਪਏ ਦੇ ਸ਼ੁੱਧ ਸ਼ੇਅਰ ਵੇਚੇ। (ਪੀਟੀਆਈ)

ਇਹ ਵੀ ਪੜੋ: Gold and silver rates: ਜਾਣੋ ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੇ ਰੇਟ

ETV Bharat Logo

Copyright © 2024 Ushodaya Enterprises Pvt. Ltd., All Rights Reserved.