ਮੁੰਬਈ: ਸ਼ੇਅਰ ਬਾਜ਼ਾਰ ਲਗਾਤਾਰ ਨਵੇਂ ਰਿਕਾਰਡ ਬਣਾ ਰਿਹਾ ਹੈ। ਅੱਜ ਦਾ ਦਿਨ ਵੀ ਸ਼ੇਅਰ ਮਾਰਕੀਟ ਲਈ ਇਤਿਹਾਸਕ ਰਿਹਾ । ਸੈਂਸੈਕਸ ਅਤੇ ਨਿਫਟੀ ਦੋਵੇਂ ਆਪਣੇ ਰਿਕਾਰਡ ਪੱਧਰ 'ਤੇ ਖੁੱਲ੍ਹੇ। ਸੈਂਸੈਕਸ 67,627.03 ਅੰਕਾਂ 'ਤੇ ਖੁੱਲ੍ਹਿਆ, ਨਿਫਟੀ ਨੇ ਵੀ 20,127.95 ਅੰਕਾਂ ਨਾਲ ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਕੀਤੀ। ਸੈਂਸੈਕਸ ਓਪਨ ਹੁੰਦਿਆਂ ਹੀ 200 ਤੋਂ ਵੱਧ ਅੰਕਾਂ ਦੀ ਛਾਲ ਮਾਰ 67,692.88 ਅੰਕਾਂ 'ਤੇ ਪਹੁੰਚ ਗਿਆ, ਇਸ ਦੇ ਨਾਲ ਹੀ ਨਿਫਟੀ ਵੀ 20,127.95 ਅੰਕਾਂ ਨਾਲ ਖੁੱਲ੍ਹਿਆ। ਇਸ ਤੋਂ ਪਹਿਲਾਂ (Today Sensex Nifty BSE) ਬੁੱਧਵਾਰ ਨੂੰ ਨਿਫਟੀ ਨੇ ਨਵਾਂ ਰਿਕਾਰਡ ਬਣਾਇਆ ਸੀ। ਨਿਫਟੀ ਪਹਿਲੀ ਵਾਰ (20,070) 20,000 ਦੇ ਅੰਕ ਤੋਂ ਪਾਰ ਬੰਦ ਹੋਇਆ।
ਸੈਂਸੈਕਸ ਦੀ ਵਧੀਆਂ ਸ਼ੁਰੂਆਤ : ਅੱਜ ਦੇ ਕਾਰੋਬਾਰੀ ਸੈਸ਼ਨ 'ਚ ਸਾਰੇ ਸ਼ੇਅਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਜਿਸ 'ਚ ਟਾਟਾ ਸਟੀਲ ਦੇ ਸ਼ੇਅਰਾਂ 'ਚ ਸਭ ਤੋਂ ਜ਼ਿਆਦਾ ਕਰੀਬ 2 ਫੀਸਦੀ ਦਾ ਵਾਧਾ ਹੋਇਆ। ਇਸ ਤੋਂ ਇਲਾਵਾ ਟੈੱਕ ਮਹਿੰਦਰਾ, ਟਾਈਟਨ ਅਤੇ ਵਿਪਰੋ ਦੇ ਸ਼ੇਅਰਾਂ 'ਚ ਵੀ ਇਕ-ਇਕ (Share Market Update) ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਅਲਟਰਾਟੈੱਕ ਅਤੇ ਐਕਸਿਸ ਬੈਂਕ ਵਰਗੀਆਂ ਕੰਪਨੀਆਂ ਦੇ ਸ਼ੇਅਰ ਮਾਮੂਲੀ ਘਾਟੇ ਨਾਲ ਕਾਰੋਬਾਰ ਕਰ ਰਹੇ ਹਨ।
ਡਾਲਰ ਦੇ ਮੁਕਾਬਲੇ ਰੁਪਿਆ: ਸ਼ੇਅਰ ਬਾਜ਼ਾਰ 'ਚ ਸਕਾਰਾਤਮਕ ਰੁਖ ਵਿਚਾਲੇ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 8 ਪੈਸੇ ਵਧ ਕੇ 82.93 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਮਾਹਿਰਾਂ ਨੇ ਕਿਹਾ ਕਿ ਅਮਰੀਕੀ ਡਾਲਰ ਦੀ ਮਜ਼ਬੂਤੀ ਅਤੇ ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਵਿਚਾਲੇ ਸ਼ੇਅਰ ਬਾਜ਼ਾਰਾਂ ਦੇ ਸਕਾਰਾਤਮਕ ਰੁਖ ਕਾਰਨ ਰੁਪਿਆ ਸੀਮਤ (Dollar Vs Rupee) ਦਾਇਰੇ 'ਚ ਕਾਰੋਬਾਰ ਕਰ ਰਿਹਾ ਹੈ।
ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ 82.98 'ਤੇ ਖੁੱਲ੍ਹਿਆ। ਇਸ ਤੋਂ ਬਾਅਦ ਸ਼ੁਰੂਆਤੀ ਕਾਰੋਬਾਰ 'ਚ ਇਹ ਡਾਲਰ ਦੇ ਮੁਕਾਬਲੇ 82.93 'ਤੇ ਪਹੁੰਚ ਗਿਆ, ਜੋ ਪਿਛਲੇ ਬੰਦ ਪੱਧਰ ਦੇ ਮੁਕਾਬਲੇ ਅੱਠ ਪੈਸੇ ਦਾ ਵਾਧਾ ਹੈ। ਬੁੱਧਵਾਰ ਨੂੰ ਰੁਪਿਆ 83.01 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਦਾ ਪਤਾ ਲਗਾਉਣ ਵਾਲਾ ਡਾਲਰ ਸੂਚਕ ਅੰਕ 0.13 ਫੀਸਦੀ ਡਿੱਗ ਕੇ 104.62 'ਤੇ ਆ ਗਿਆ । ਗਲੋਬਲ ਆਇਲ ਸਟੈਂਡਰਡ ਬ੍ਰੈਂਟ ਕਰੂਡ ਫਿਊਚਰ 0.37 ਫੀਸਦੀ ਦੇ ਵਾਧੇ ਨਾਲ 92.22 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਹੈ।
ਸ਼ੇਅਰ ਮਾਰਕੀਟ ਕਲੋਜਿੰਗ : ਵੀਰਵਾਰ ਨੂੰ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਅਤੇ ਸਮਾਪਤੀ ਦੋਵੇਂ ਸ਼ਾਨਦਾਰ ਰਹੀ। ਕਾਰੋਬਾਰ ਦੌਰਾਨ ਸੈਂਸੈਕਸ 67,771.05 ਅੰਕਾਂ ਦੇ ਉੱਚ ਪੱਧਰ 'ਤੇ ਪਹੁੰਚ (Share Market Closing) ਗਿਆ ਸੀ। ਪਰ, ਬਾਅਦ 'ਚ ਇਹ ਮਾਮੂਲੀ ਗਿਰਾਵਟ ਨਾਲ 67,519 ਅੰਕ 'ਤੇ ਬੰਦ ਹੋਇਆ।
ਸ਼ੇਅਰ ਬਾਜ਼ਾਰ ਲਈ ਵਧੀਆ ਰਿਹਾ ਦਿਨ: ਸ਼ੇਅਰ ਬਾਜ਼ਾਰ ਲਈ ਵੀਰਵਾਰ ਦਾ ਦਿਨ ਵਧੀਆ ਰਿਹਾ। ਇਹ ਉੱਚ ਰਿਕਾਰਡਾਂ ਨਾਲ ਖੁੱਲ੍ਹਿਆ ਅਤੇ ਉਪਰਲੇ ਪੱਧਰ ਦੇ ਅੰਕਾਂ ਨਾਲ ਬੰਦ ਹੋਇਆ। ਮਿਡਕੈਪ ਅਤੇ ਸਮਾਲਕੈਪ ਦੀ ਮਜ਼ਬੂਤ ਰਿਕਵਰੀ ਕਾਰਨ ਨਿਫਟੀ 20,103 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀ.ਐੱਸ.ਈ. ਦਾ ਸੈਂਸੈਕਸ 55 ਅੰਕਾਂ ਦੀ ਉਛਾਲ ਨਾਲ 67,519 ਅੰਕਾਂ 'ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੈਂਸੈਕਸ 67,771.05 ਅੰਕਾਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ, ਜੋ ਕਿ ਇਸ ਦਾ 52 ਹਫਤਿਆਂ ਦਾ ਉੱਚ ਪੱਧਰ ਹੈ।ਨੈਸ਼ਨਲ ਸਟਾਕ ਐਕਸਚੇਂਜ ਇੰਡੈਕਸ ਨਿਫਟੀ 20,103 ਅੰਕਾਂ 'ਤੇ ਬੰਦ ਹੋਇਆ ਹੈ, ਜਦਕਿ, ਇਹ 20,127.95 ਅੰਕਾਂ ਦੇ ਰਿਕਾਰਡ ਅੰਕ 'ਤੇ ਖੁੱਲ੍ਹਿਆ।
ਕਾਰੋਬਾਰ ਦੌਰਾਨ ਨਿਫਟੀ-50 20,167.65 ਅੰਕਾਂ ਦੇ ਅੰਕੜੇ ਨੂੰ ਛੂਹ ਗਿਆ ਸੀ। ਜੋ ਕਿ ਇਸ ਦਾ 52 ਹਫ਼ਤੇ ਦਾ ਉੱਚ ਪੱਧਰ ਸੀ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 15 ਵਧੇ ਅਤੇ 15 ਘਾਟੇ ਨਾਲ ਬੰਦ ਹੋਏ। ਜਦਕਿ ਨਿਫਟੀ ਦੇ 50 ਸਟਾਕਾਂ 'ਚੋਂ 31 ਸ਼ੇਅਰ ਵਧੇ ਅਤੇ 19 ਡਿੱਗੇ।