ਮੁੰਬਈ: ਕਮਜ਼ੋਰ ਗਲੋਬਲ ਰੁਖ ਦੇ ਵਿਚਕਾਰ ਵਿੱਤੀ, ਤੇਲ ਅਤੇ ਆਈ.ਟੀ ਸਟਾਕਾਂ 'ਚ ਵਿਕਰੀ ਕਾਰਨ ਬੁੱਧਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਪ੍ਰਮੁੱਖ ਇਕਵਿਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ 'ਚ ਗਿਰਾਵਟ ਦਰਜ ਕੀਤੀ ਗਈ। ਇਸ ਦੌਰਾਨ BSE ਦਾ ਸੈਂਸੈਕਸ 268 ਅੰਕ ਜਾਂ 0.44 ਫੀਸਦੀ ਡਿੱਗ ਕੇ 60,709.93 ਅੰਕ 'ਤੇ ਆ ਗਿਆ। NSE ਨਿਫਟੀ 90.25 ਅੰਕ ਜਾਂ 0.5 ਫੀਸਦੀ ਦੀ ਗਿਰਾਵਟ ਨਾਲ 18,028.05 'ਤੇ ਬੰਦ ਹੋਇਆ ਹੈ।
ਟਾਟਾ ਸਟੀਲ, ਐੱਚਯੂਐੱਲ ਅਤੇ ਮਾਰੂਤੀ 'ਚ ਤੇਜ਼ੀ : ਅਲਟ੍ਰਾਟੈੱਕ ਸੀਮੈਂਟ, ਐਸਬੀਆਈ, ਇੰਡਸਇੰਡ ਬੈਂਕ, ਐਕਸਿਸ ਬੈਂਕ, ਐਚਡੀਐਫਸੀ ਬੈਂਕ, ਕੋਟਕ ਬੈਂਕ, ਐਲਐਂਡਟੀ, ਰਿਲਾਇੰਸ ਇੰਡਸਟਰੀਜ਼, ਟੈਕ ਮਹਿੰਦਰਾ, ਵਿਪਰੋ, ਇੰਫੋਸਿਸ ਅਤੇ ਟੀਸੀਐਸ ਸੈਂਸੈਕਸ 'ਤੇ ਮੁੱਖ ਘਾਟੇ ਵਾਲੇ ਸਨ। ਦੂਜੇ ਪਾਸੇ ਟਾਟਾ ਸਟੀਲ, ਐੱਚਯੂਐੱਲ ਅਤੇ ਮਾਰੂਤੀ 'ਚ ਤੇਜ਼ੀ ਦੇਖਣ ਨੂੰ ਮਿਲੀ।
ਇਸ ਦੌਰਾਨ ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.43 ਫੀਸਦੀ ਡਿੱਗ ਕੇ 86.48 ਡਾਲਰ ਪ੍ਰਤੀ ਬੈਰਲ 'ਤੇ ਰਿਹਾ ਹੈ। ਭਾਰਤ ਲਈ ਕੱਚੇ ਤੇਲ ਦੀ ਪ੍ਰਭਾਵੀ ਕੀਮਤ 2.69 ਫੀਸਦੀ ਘੱਟ ਕੇ 79.98 ਡਾਲਰ ਪ੍ਰਤੀ ਬੈਰਲ ਹੋ ਗਈ। ਸਟਾਕ ਮਾਰਕੀਟ ਦੇ ਅਸਥਾਈ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਮੰਗਲਵਾਰ ਨੂੰ ਸ਼ੁੱਧ 760.51 ਕਰੋੜ ਰੁਪਏ ਦੇ ਸ਼ੇਅਰ ਵੇਚੇ ਹਨ।
ਵਿਸ਼ਵ ਬਜ਼ਾਰਾਂ ਦਾ ਹਾਲ ਵੀ ਜਾਣੋ: ਗਲੋਬਲ ਬਾਜ਼ਾਰਾਂ 'ਚ ਅਮਰੀਕੀ ਡਾਲਰ ਦੇ ਕਮਜ਼ੋਰ ਹੋਣ ਕਾਰਨ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ 'ਚ ਅਮਰੀਕੀ ਮੁਦਰਾ ਦੇ ਮੁਕਾਬਲੇ ਰੁਪਿਆ 20 ਪੈਸੇ ਦੀ ਮਜ਼ਬੂਤੀ ਨਾਲ 81.50 'ਤੇ ਪਹੁੰਚ ਗਿਆ। ਹਾਲਾਂਕਿ, ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਸ਼ੁਰੂਆਤੀ ਨੁਕਸਾਨ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਨੇ ਰੁਪਏ ਦੇ ਲਾਭ ਨੂੰ ਸੀਮਤ ਕਰ ਦਿੱਤਾ। ਰੁਪਿਆ 81.62 'ਤੇ ਖੁੱਲ੍ਹਿਆ ਅਤੇ ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ 81.49 ਦੇ ਉੱਚ ਪੱਧਰ ਨੂੰ ਛੂਹ ਗਿਆ। ਖ਼ਬਰ ਲਿਖੇ ਜਾਣ ਤੱਕ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 81.50 'ਤੇ ਸੀ। ਮੰਗਲਵਾਰ ਨੂੰ ਰੁਪਿਆ 81.70 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੌਰਾਨ, ਡਾਲਰ ਸੂਚਕਾਂਕ, ਜੋ ਛੇ ਪ੍ਰਮੁੱਖ ਮੁਦਰਾਵਾਂ ਦੇ ਇੱਕ ਬਾਸਕੇਟ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਂਦਾ ਹੈ, 0.04 ਫੀਸਦੀ ਡਿੱਗ ਕੇ 101.88 'ਤੇ ਆ ਗਿਆ। (PTI)
ਇਹ ਵੀ ਪੜ੍ਹੋ: ਕ੍ਰੈਡਿਟ ਸਕੋਰ ਚੰਗਾ ਹੈ ਤਾਂ ਆਸਾਨੀ ਨਾਲ ਮਿਲਦਾ ਹੈ ਲੋਨ, ਕ੍ਰੈਡਿਟ ਸਕੋਰ ਨੂੰ 750 ਤੋਂ ਜਿਆਦਾ ਵਧਾਉਣ ਲਈ ਟਿਪਸ