ਮੁੰਬਈ : ਸ਼ੇਅਰ ਬਜ਼ਾਰਾਂ ਵਿੱਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸਕਸ ਨੇ 22 ਅੰਕਾਂ ਦੀ ਛਾਲ ਮਾਰੀ ਹੈ, ਏਸ਼ੀਆਈ ਅਤੇ ਗਲੋਬਲ ਬਜ਼ਾਰਾਂ ਤੋਂ ਨਿਵੇਸ਼ਕਾਂ ਦੀ ਧਾਰਨਾ ਮਜ਼ਬੂਤ ਹੋਈ ਹੈ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 22 ਅੰਕ ਜਾਂ 0.37 ਫੀਸਦੀ ਦੀ ਬੜ੍ਹਤ ਨਾਲ 60, 654.72 ਅੰਕ 'ਤੇ ਆ ਗਿਆ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੈਂਜ ਦਾ ਨਿਫਟੀ 56.40 ਅੰਕ ਯਾਨੀ 0.32 ਫੀਸਦੀ ਦੀ ਬੜ੍ਹਤ ਨਾਲ 17, 827 ਅੰਕ 'ਤੇ ਕਾਰੋਬਾਰ ਕਰ ਰਿਹਾ ਹੈ।
ਸੈਂਸੈਕਸ ਦੇ 30 ਸ਼ੇਅਰਾਂ 'ਚੋਂ 17 ਸਟਾਕ ਮੁਨਾਫੇ 'ਚ ਕਾਰੋਬਾਰ ਕਰ ਰਹੇ ਸਨ। ਰਿਲਾਇੰਸ ਇੰਡਸਟਰੀਜ਼, ਇਨਫੋਸਿਸ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਸ਼ੇਅਰ ਮੁਨਾਫੇ ਵਿੱਚ ਸਨ। ਜਨਵਰੀ 'ਚ ਪ੍ਰਚੂਨ ਮਹਿੰਗਾਈ ਦਰ 6.52 ਫੀਸਦੀ ਦੇ ਤਿੰਨ ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ। ਇਸ ਨਾਲ ਮਹਿੰਗਾਈ ਦਰ ਇਕ ਵਾਰ ਫਿਰ ਰਿਜ਼ਰਵ ਬੈਂਕ ਦੇ ਤਸੱਲੀਬਖਸ਼ ਪੱਧਰ ਦੀ ਉਪਰਲੀ ਸੀਮਾ ਤੋਂ ਉਪਰ ਚਲੀ ਗਈ ਹੈ।
ਰੁਪਇਆ ਸ਼ੁਰਆਤੀ ਕਾਰੋਬਾਰ ਵਿੱਚ 13 ਪੈਸੇ ਮਜ਼ਬੂਤੀ ਨਾਲ 82.57 ਪ੍ਰਤੀ ਡਾਲਰ 'ਤੇ : ਅਮਰੀਕੀ ਮੁਦਰਾ 'ਚ ਕਮਜ਼ੋਰੀ ਕਾਰਨ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ ਰੁਪਿਆ 13 ਪੈਸੇ ਦੀ ਮਜ਼ਬੂਤੀ ਨਾਲ 82.57 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਫਾਰੇਕਸ ਡੀਲਰਾਂ ਨੇ ਕਿਹਾ ਕਿ ਘਰੇਲੂ ਬਾਜ਼ਾਰਾਂ ਵਿੱਚ ਸਕਾਰਾਤਮਕ ਰੁਝਾਨ ਅਤੇ ਵਿਦੇਸ਼ੀ ਮੁਦਰਾ ਪ੍ਰਵਾਹ ਨੇ ਵੀ ਨਿਵੇਸ਼ਕਾਂ ਦੀ ਭਾਵਨਾ ਨੂੰ ਹੁਲਾਰਾ ਦਿੱਤਾ ਹੈ।
ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ 82.59 ਪ੍ਰਤੀ ਡਾਲਰ 'ਤੇ ਖੁੱਲ੍ਹਣ ਤੋਂ ਬਾਅਦ ਰੁਪਿਆ ਹੋਰ ਚੜ੍ਹ ਕੇ 82.57 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਇਹ ਪਿਛਲੇ ਵਪਾਰਕ ਸੈਸ਼ਨ ਦੇ ਮੁਕਾਬਲੇ 13 ਪੈਸੇ ਦਾ ਵਾਧਾ ਹੈ। ਸ਼ੁਰੂਆਤੀ ਕਾਰੋਬਾਰ 'ਚ ਡਾਲਰ ਦੇ ਮੁਕਾਬਲੇ ਰੁਪਿਆ 82.61 ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ।
ਇਸ ਤੋਂ ਪਹਿਲਾਂ ਸੋਮਵਾਰ ਨੂੰ ਰੁਪਇਆ ਡਾਲਰ ਦੇ ਮੁਕਾਬਲੇ 12 ਪੈਸੇ ਟੁੱਟ ਕੇ 82.70 ਉੱਤੇ ਬੰਦ ਹੋਇਆ ਸੀ। ਇਸ ਵਿਚਾਲੇ, ਛੇ ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਮੁਦਰਾ ਦਾ ਆਕਲਨ (ਮਾਪਣ ਵਾਲਾ) ਕਰਨ ਵਾਲਾ ਡਾਲਰ ਸੂਚਕਾਂਕ 0.16 ਫੀਸਦੀ ਡਿਗ ਕੇ 103.18 ਉੱਤੇ ਪਹੁੰਚਿਆ। (ਪੀਟੀਆਈ - ਭਾਸ਼ਾ)
ਇਹ ਵੀ ਪੜ੍ਹੋ: Home loan: ਆਪਣੇ ਹੋਮ ਲੋਨ 'ਤੇ ਵਧਦੇ ਕਰਜ਼ੇ ਦੇ ਬੋਝ ਨੂੰ ਕਿਵੇਂ ਦੂਰ ਕਰਨਾ ਹੈ, ਜਾਣੋ ਇਸ ਰਿਪੋਰਟ ਰਾਹੀਂ